19 ਦਿਨਾਂ ਦੇ ਬੱਚੇ ਨੂੰ ਫਰਸ਼ 'ਤੇ ਉਛਾਲ-ਉਛਾਲ ਕੇ ਸੁੱਟਦੀ ਰਹੀ ਮਾਂ, ਹਰ ਦਿਲ ਨੂੰ ਰੋਣ 'ਤੇ ਮਜ਼ਬੂਰ ਕਰ ਗਈ ਵੀਡੀਓ

04:53 Unknown 0 Comments

ਟੈਨੇਸੀ— ਦਰਦ ਤੇ ਰੋਣ ਦੀਆਂ ਆਵਾਜ਼ਾਂ ਨਾਲ ਭਰੀ ਇਹ ਵੀਡੀਓ ਹਰ ਦਿਲ ਨੂੰ ਰੋਣ 'ਤੇ ਮਜ਼ਬੂਰ ਕਰ ਗਈ ਤੇ ਹਰ ਇਕ ਦਾ ਇਸ ਵੀਡੀਓ ਨੂੰ ਦੇਖ ਕੇ ਤ੍ਰਾਹ ਨਿਕਲ ਗਿਆ। ਵੀਡੀਓ ਅਮਰੀਕਾ ਦੀ ਇਕ ਮਾਂ ਦੀ ਹੈ, ਜੋ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। 13 ਮਿੰਟਾਂ ਦੀ ਇਸ ਵੀਡੀਓ ਵਿਚ ਮਾਂ ਆਪਣੇ 19 ਦਿਨਾਂ ਦੇ ਬੱਚੇ ਨੂੰ ਚੁੱਕ-ਚੁੱਕ ਕੇ ਫਰਸ਼ 'ਤੇ ਸੁੱਟਦੀ ਹੈ। ਔਰਤ ਆਪਣੀ ਗੋਦ ਵਿਚ ਆਪਣੀ ਵੱਡੀ ਬੇਟੀ ਨੂੰ ਲੈ ਕੇ ਬੈਠੀ ਹੈ ਅਤੇ ਬਾਈਬਲ ਦੇ ਵਚਨਾਂ ਨੂੰ ਲਗਾਤਾਰ ਬੋਲ ਰਹੀ ਹੈ। 19 ਦਿਨਾਂ ਦੇ ਮਾਸੂਮ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਰੂਹ ਕੰਬਾ ਰਹੀਆਂ ਹਨ ਪਰ ਮਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਦੂਜੇ ਪਾਸੇ ਮਾਂ ਦੀ ਗੋਦ 'ਚ ਬੈਠੀ ਵੱਡੀ ਬੇਟੀ ਛੋਟੇ ਬੱਚੇ ਦੀ ਹਾਲਤ ਦੇਖ ਕੇ ਉੱਚੀ-ਉੱਚੀ ਰੋ ਰਹੀ ਹੈ ਤੇ ਪਿਤਾ ਚੁੱਪ-ਆਰਾਮ ਨਾਲ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਰਿਹਾ ਹੈ।
ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੇ ਇਹ ਵੀਡੀਓ ਸਬੂਤ ਦੇ ਤੌਰ 'ਤੇ ਰਿਕਾਰਡ ਕੀਤੀ ਹੈ, ਤਾਂ ਜੋ ਉਸ ਦੇ ਮਾਸੂਮ ਬੱਚੇ ਨੂੰ ਇਸ ਔਰਤ ਦੇ ਚੁੰਗਲ ਤੋਂ ਬਚਾਇਆ ਜਾ ਸਕੇ। ਇਸ ਵੀਡੀਓ ਦੌਰਾਨ ਪਤੀ-ਪਤਨੀ ਦੀ ਬਹਿਸ ਵੀ ਹੁੰਦੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਔਰਤ ਨੂੰ ਹਿਰਾਸਤ ਵਿਚ ਲੈ ਕੇ ਮੈਡੀਕਲ ਜਾਂਚ ਲਈ ਭੇਜ ਦਿੱਤਾ ਅਤੇ ਪੀੜਤ ਬੱਚੇ ਨੂੰ ਉਸ ਦੀ ਦਾਦੀ ਨੂੰ ਸੌਂਪ ਦਿੱਤਾ ਗਿਆ ਹੈ।

Punjab news, Punjabi news, BBC PUNJABI,

0 comments:

ਦਾਜ ਦੇ ਮਾਮਲਿਆਂ 'ਚ ਦੋ NRI ਸਮੇਤ 3 ਖਿਲਾਫ ਮਾਮਲਾ ਦਰਜ

04:45 Unknown 0 Comments

ਕਪੂਰਥਲਾ- ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ ਆਪਣੀਆਂ ਪਤਨੀਆਂ ਨੂੰ ਘੱਟ ਦਾਜ ਲਿਆਉਣ ਦੇ ਬਹਾਨੇ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਅਮਰੀਕਾ ਤੇ ਆਸਟਰੀਆ ਵਾਸੀ ਦੋ ਐੱਨ. ਆਰ. ਆਈ. ਸਮੇਤ ਤਿੰਨ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰ ਲਿਆ ਹੈ । ਫਿਲਹਾਲ ਮਾਮਲੇ ਵਿਚ ਨਾਮਜ਼ਦ ਦੋਵੇਂ ਮੁਲਜ਼ਮ ਵਿਦੇਸ਼ਾਂ ਵਿਚ ਦੱਸੇ ਜਾਂਦੇ ਹਨ ।
ਜਾਣਕਾਰੀ ਮੁਤਾਬਕ ਨੀਲਮ ਕੁਮਾਰੀ ਵਾਸੀ ਮਹੱਲਾ ਧਰਮਕੋਟ ਫਗਵਾੜਾ ਨੇ ਆਈ. ਜੀ. ਐੱਨ. ਆਰ. ਆਈ. ਗੁਰਪ੍ਰੀਤ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ ਗੁਰਮੁਖ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਮਚਰਾਏ ਜ਼ਿਲਾ ਗੁਰਦਾਸਪੁਰ ਜੋ ਕਿ ਅਮਰੀਕਾ ਵਿਚ ਰਹਿੰਦਾ ਹੈ, ਨਾਲ 1 ਦਸਬੰਰ 2013 ਨੂੰ ਹੋਇਆ ਸੀ, ਜਿਸ ਵਿਚ ਉਸ ਦੇ ਪਰਿਵਾਰ ਨੇ ਲੱਖਾਂ ਰੁਪਏ ਦਾਜ ਦੇ ਤੌਰ 'ਤੇ ਖਰਚ ਕੀਤੇ ਸਨ ।
ਵਿਆਹ ਤੋਂ ਬਾਅਦ ਉਸ ਦਾ ਪਤੀ ਆਪਣੇ ਘਰ ਤਿੰਨ ਮਹੀਨੇ ਤੱਕ ਰਿਹਾ, ਜਿਸ ਦੌਰਾਨ ਉਸ ਨੂੰ ਪਤੀ ਦੀਆਂ ਫੋਨ ਕਾਲਾਂ 'ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ । ਇਸ ਤੋਂ ਬਾਅਦ ਪਤੀ ਆਪਣੇ ਘਰ ਨੂੰ ਤਾਲਾ ਲਗਾ ਕੇ ਆਪ ਅਮਰੀਕਾ ਵਾਪਸ ਚਲਾ ਗਿਆ, ਜਿੱਥੋਂ ਉਸ ਨੇ ਨਾ ਤਾਂ ਉਸ ਨੂੰ ਘਰ ਦੀ ਚਾਬੀ ਹੀ ਦਿੱਤੀ ਨਾ ਹੀ ਕਦੇ ਖਰਚ ਭੇਜਿਆ ।
ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ ਮੁਲਜ਼ਮ ਗੁਰਮੁਖ ਸਿੰਘ ਖਿਲਾਫ ਲੱਗੇ ਸਾਰੇ ਇਲਜ਼ਾਮ ਜਾਂਚ ਦੌਰਾਨ ਠੀਕ ਪਾਏ, ਜਿਸ ਨੂੰ ਲੈ ਕੇ ਥਾਣਾ ਐੱਨ. ਆਰ. ਆਈ. ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਗੁਰਮੁਖ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।  ਉਥੇ ਹੀ ਦੂਜੇ ਪਾਸੇ ਮਾਡਲ ਟਾਊਨ ਕਪੂਰਥਲਾ ਵਾਸੀ ਰਿਚਾ ਆਰੀਆ ਨੇ ਐੱਨ. ਆਰ. ਆਈ. ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ ਜਲੰਧਰ ਦੇ ਮੁਹੱਲਾ ਹਰਨਾਮਦਾਸ ਪੁਰਾ ਵਾਸੀ ਗੋਪਾਲ ਮਹਿਰਾ ਪੁੱਤਰ ਸਵ. ਜਗਦੀਸ਼ ਲਾਲ ਨਾਲ ਹੋਇਆ ਸੀ । 12 ਦਸੰਬਰ 2013 ਨੂੰ ਹੋਏ ਵਿਆਹ ਤੋਂ ਬਾਅਦ ਮੂਲ ਰੂਪ ਤੋਂ ਆਸਟਰੀਆ ਵਿਚ ਰਹਿੰਦਾ ਗੋਪਾਲ ਮਹਿਰਾ 27 ਦਸੰਬਰ 2013 ਨੂੰ ਵਾਪਸ ਆਸਟਰੀਆ ਚਲਾ ਗਿਆ ਸੀ, ਜਿਸ ਦੌਰਾਨ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵਾਪਸ ਜਲੰਧਰ ਆਇਆ ਤੇ ਆਪਣੀ ਮਾਂ ਦੇ ਬਹਿਕਾਵੇ 'ਚ ਵਾਪਸ ਆਸਟਰੀਆ ਚਲਾ ਗਿਆ ।  ਉਸ ਦੀ ਸੱਸ ਪਦਮ ਰਾਣੀ ਨੇ ਉਸ ਨੂੰ ਘੱਟ ਦਾਜ ਲਈ ਤੰਗੀ-ਪ੍ਰੇਸ਼ਾਨੀ ਦਿੰਦੇ ਹੋਏ 30 ਲੱਖ ਰੁਪਏ ਲਿਆਉਣ ਦੀ ਮੰਗ ਕੀਤੀ । ਥਾਣਾ ਐੱਨ. ਆਰ. ਆਈ. ਕਪੂਰਥਲਾ ਦੀ ਪੁਲਸ ਨੇ ਰਿਚਾ ਆਰੀਆ ਵਲੋਂ ਲਗਾਏ ਗਏ ਸਾਰੇ ਦੋਸ਼ ਜਾਂਚ ਦੌਰਾਨ ਸਹੀ ਪਾਉਣ 'ਤੇ ਗੋਪਾਲ ਮਹਿਰਾ ਤੇ ਉਸ ਦੀ ਮਾਂ ਪਦਮ ਰਾਣੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।



Punjab news, Punjabi news, BBC PUNJABI,

0 comments:

ਦੂਰ ਦੇ ਰਿਸ਼ਤੇਦਾਰ ਨੇ ਕੀਤਾ ਨਾਬਾਲਿਗਾ ਨਾਲ ਜਬਰ-ਜ਼ਨਾਹ

04:43 Unknown 0 Comments

ਜਲੰਧਰ- ਨੇੜਲੇ ਪਿੰਡ ਨੰਦਨਪੁਰ 'ਚ ਦੂਰ ਦੇ ਰਿਸ਼ਤੇਦਾਰ ਵਲੋਂ ਘਰ ਆ ਕੇ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਦੀ ਸੂਚਨਾ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਥਾਣਾ ਮਕਸੂਦਾਂ 'ਚ ਦੋਸ਼ੀ ਕੁਲਦੀਪ ਸਿੰਘ ਉਰਫ ਬਿੱਟੂ ਵਾਸੀ ਕੋਹਾਲਾਂ, ਲਾਂਬੜਾ ਖਿਲਾਫ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਗਿਆ ਹੈ।
 ਜਾਣਕਾਰੀ ਮੁਤਾਬਕ ਨੰਦਨਪੁਰ ਨਿਵਾਸੀ ਝਿਲਮਿਲ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾਉਂਦਾ ਹੈ। ਅੱਜ ਦੁਪਹਿਰ ਦੇ ਸਮੇਂ ਝਿਲਮਿਲ ਸਿੰਘ ਕੰਮ 'ਤੇ ਸੀ ਤੇ ਉਸਦੀ ਪਤਨੀ ਪਰਮਜੀਤ ਕੌਰ ਵੀ ਘਰ ਨਹੀਂ ਸੀ। ਉਨ੍ਹਾਂ ਦੀ ਨਾਬਾਲਿਗ ਬੇਟੀ ਰੇਖਾ (ਕਾਲਪਨਿਕ ਨਾਂ) ਘਰ 'ਚ ਇਕੱਲੀ ਸੀ। ਇਸ ਵਿਚਾਲੇ ਉਸਦੇ ਘਰ ਆਏ ਦੂਰ ਦੇ ਰਿਸ਼ਤੇਦਾਰ ਕੁਲਦੀਪ ਉਰਫ ਬਿੱਟੂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਭੱਜ ਗਿਆ। ਪਰਿਵਾਰ ਮੈਂਬਰਾਂ ਦੇ ਆਉਣ 'ਤੇ ਬੱਚੀ ਨੇ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਬਿਕਰਮ ਸਿੰਘ ਮੌਕੇ 'ਤੇ ਪਹੁੰਚ ਗਏ। ਨਾਬਾਲਿਗਾ ਦਾ ਹਸਪਤਾਲ ਮੈਡੀਕਲ ਕਰਵਾਇਆ ਗਿਆ। ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਬੱਚੀ ਦੀ ਮਾਂ ਦੇ ਬਿਆਨਾਂ 'ਤੇ ਕੁਲਦੀਪ ਉਰਫ ਬਿੱਟੂ ਵਾਸੀ ਪਿੰਡ ਕੋਹਾਲਾਂ, ਲਾਂਬੜਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਸ ਦੇ ਮੁਤਾਬਕ ਬਿੱਟੂ ਸਬਜ਼ੀ ਵਿਕਰੇਤਾ ਹੈ ਤੇ ਇਸ ਪਰਿਵਾਰ ਨਾਲ ਦੂਰ ਦੀ ਰਿਸ਼ਤੇਦਾਰੀ ਹੈ। ਪਤਾ ਲੱਗਾ ਹੈ ਕਿ ਕੁਲਦੀਪ ਪਹਿਲਾਂ ਵੀ ਝਿਲਮਿਲ ਸਿੰਘ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

Punjab news, Punjabi news, BBC PUNJABI,

0 comments:

ਬਾਦਲ 2 ਕਰੋੜ ਦਾ ਇਨਾਮ ਦੇ ਕੇ ਸਸਤੀ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ

04:40 Unknown 0 Comments

ਜਲੰਧਰ  - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਵਾਦਾਂ 'ਚ ਘਿਰੇ ਸੰਗਠਨ 'ਸਿੱਖ ਫਾਰ ਜਸਟਿਸ' ਵਲੋਂ ਅਮਰੀਕਾ ਦੇ ਅਟਾਰਨੀ ਜਨਰਲ ਕੋਲ ਉਨ੍ਹਾਂ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਸਰਪ੍ਰਸਤੀ ਦੇਣ ਦੇ ਮੁੱਦੇ 'ਤੇ ਕੀਤੀ ਗਈ ਸ਼ਿਕਾਇਤ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਦਾ ਮਕਸਦ ਸਸਤੀ ਪ੍ਰਸਿੱਧ ਹਾਸਲ ਕਰਨਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਉਕਤ ਸੰਗਠਨ ਵਲੋਂ ਉਨ੍ਹਾਂ ਪੁਲਸ ਅਧਿਕਾਰੀਆਂ ਦੇ ਨਾਂ ਜਾਰੀ ਕੀਤੇ ਜਾਂਦੇ ਜਿਨ੍ਹਾਂ ਦਾ ਮੈਂ ਆਪਣੇ ਮੁੱਖ ਮੰਤਰੀ ਹੁੰਦੇ ਹੋਏ ਬਚਾਅ ਕੀਤਾ ਸੀ। ਉਨ੍ਹਾਂ ਕਿਹਾ ਕਿ ਸਮੁੱਚੀ ਪੰਜਾਬ ਪੁਲਸ ਨੇ ਅੱਤਵਾਦ ਖਿਲਾਫ ਲੜਾਈ ਲੜੀ ਹੈ। ਕੀ ਮੈਂ ਸਮੁੱਚੀ ਪੁਲਸ ਫੋਰਸ ਨੂੰ ਡਿਸਮਿਸ ਕਰ ਦਿੰਦਾ? ਉਨ੍ਹਾਂ ਕਿਹਾ ਕਿ ਕੀ ਅਮਰੀਕੀ ਸਰਕਾਰ ਆਪਣੇ ਦੇਸ਼ 'ਚ ਅੱਤਵਾਦੀਆਂ ਨੂੰ ਖਤਮ ਕਰਨ 'ਚ ਨਹੀਂ ਲੱਗੀ ਹੋਈ?
ਸਾਬਕਾ ਮੁੱਖ ਮੰਤਰੀ  ਨੇ ਕਿਹਾ ਕਿ ਉਨ੍ਹਾਂ ਖਿਲਾਫ ਸ਼ਿਕਾਇਤ ਕਰਨ ਪਿੱਛੇ ਕੁਝ ਮਤਲਬੀ ਅਨਸਰ ਅਤੇ ਪੰਜਾਬ ਦੇ ਕੁਝ ਰਾਜਨੀਤਕ ਦਲ ਹਨ ਜੋ ਇਹ ਨਹੀਂ ਚਾਹੁੰਦੇ ਕਿ ਉਹ (ਕੈਪਟਨ) ਅਮਰੀਕਾ ਦੇ ਦੌਰੇ 'ਤੇ ਜਾ ਕੇ ਪ੍ਰਵਾਸੀ ਭਾਰਤੀਆਂ ਨੂੰ ਮਿਲਣ। ਉਨ੍ਹਾਂ ਕਿਹਾ ਕਿ ਉਹ ਅਜਿਹੇ ਸੰਗਠਨਾਂ ਦੀਆਂ ਧਮਕੀਆਂ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਉਨ੍ਹਾਂ ਦਾ ਅਮਰੀਕੀ ਦੌਰਾ ਪਹਿਲਾਂ ਦੀ ਤਰ੍ਹਾਂ ਤੈਅ ਰਹੇਗਾ। ਕੈਪਟਨ ਨੇ ਕਿਹਾ ਕਿ ਪੰਜਾਬ ਕਾਲੇ ਦੌਰ 'ਚੋਂ ਅੱਗੇ ਨਿਕਲ ਚੁੱਕਾ ਹੈ ਅਤੇ ਲੋਕ ਸ਼ਾਂਤੀ ਨਾਲ ਰਹਿ ਰਹੇ ਹਨ ਪਰ ਵਿਦੇਸ਼ਾਂ 'ਚ ਬੈਠੇ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ 'ਤੇ ਉਕਤ ਸੰਗਠਨਾਂ ਦੇ ਭੜਕਾਊ ਭਾਸ਼ਣਾਂ ਅਤੇ ਨਾਅਰਿਆਂ ਦਾ ਅਸਰ ਨਹੀਂ ਹੋਣ ਵਾਲਾ।
ਕੈਪਟਨ ਨੇ ਇਕ ਹੋਰ ਬਿਆਨ 'ਚ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਰਮਵੀਰ ਚੱਕਰ ਜੇਤੂ ਨੂੰ 2 ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਪਰ ਬਾਦਲ ਨੂੰ ਪਰਮਵੀਰ ਚੱਕਰ ਦਾ ਅਰਥ ਹੀ ਪਤਾ ਨਹੀਂ । ਇਹ ਐਵਾਰਡ ਸਿਰਫ ਜੰਗ 'ਚ ਸੂਰਬੀਰਤਾ ਵਿਖਾਉਣ ਵਾਲੇ ਨੂੰ ਦਿੱਤਾ ਜਾਂਦਾ ਹੈ ਪਰ ਭਾਰਤ ਦੀ ਪਿਛਲੇ 16 ਸਾਲਾਂ 'ਚ ਕਿਸੇ ਨਾਲ ਜੰਗ ਨਹੀਂ ਹੋਈ। ਬਾਦਲ ਨੂੰ ਪਤਾ ਹੈ ਕਿ ਭਵਿੱਖ 'ਚ ਵੀ ਜੰਗ ਤਾਂ ਹੋਣੀ ਨਹੀਂ ਹੈ, ਇਸ ਲਈ ਐਵਾਰਡ ਦੀ ਰਕਮ ਵਧਾ ਕੇ ਉਹ ਸਸਤੀ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ ਹਨ।

Punjab news, Punjabi news, BBC PUNJABI,

0 comments:

ਸੱਪਾਂ ਦੇ ਜੋੜੇ ਨੇ ਸਕੇ ਭੈਣ-ਭਰਾ ਨੂੰ ਦਿਖਾਇਆ ਮੌਤ ਦਾ ਰਾਹ

04:39 Unknown 0 Comments

 ਜ਼ੀਰਾ- ਪਿੰਡ ਮਰੁੜ ਦੇ ਇਕ ਕਿਸਾਨ ਪਰਿਵਾਰ ਨਾਲ ਬੜੀ ਦਰਦਨਾਕ ਘਟਨਾ ਵਾਪਰੀ ਜਦ ਉਨ੍ਹਾਂ ਦੇ 2 ਬੱਚੇ ਸਕੇ ਭੈਣ-ਭਰਾ ਨੂੰ ਸੱਪਾਂ ਦੇ ਜੋੜੇ ਨੇ ਡੰਗ ਲਿਆ ਜਿਨ੍ਹਾਂ ਦੀ ਮੌਤ ਹੋ ਗਈ।
ਇਸ ਘਟਨਾ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਸੁਖਦੀਪ ਸਿੰਘ, ਦਲਵਿੰਦਰ ਸਿੰਘ ਗੋਸਾ ਮਰੂੜ, ਕੰਵਲਜੀਤ ਸਿੰਘ ਪ੍ਰਿੰਸੀਪਲ, ਲਖਵੀਰ ਸਿੰਘ ਮੈਂਬਰ ਪੰਚਾਇਤ ਨੇ ਦੱਸਿਆ ਕਿ ਗੁਰਨਾਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਮਰੂੜ ਜ਼ੀਰਾ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ, ਦੇਰ ਸ਼ਾਮ ਉਨ੍ਹਾਂ ਦੀ ਲੜਕੀ ਰੁਪਿੰਦਰ ਕੌਰ 14 ਸਾਲ ਅਤੇ ਲੜਕਾ ਗੁਰਵੀਰ ਸਿੰਘ 12 ਸਾਲ ਆਪਣੇ ਪਿਤਾ ਗੁਰਨਾਮ ਸਿੰਘ ਜੋ ਕਿ ਖੇਤਾਂ 'ਚ ਪਾਣੀ ਲਗਾ ਰਿਹਾ ਸੀ, ਉਸ ਦੀ ਰੋਟੀ ਲੈ ਕੇ ਜਾ ਰਹੇ ਸਨ ਕਿ ਖੇਤਾਂ 'ਚ ਉਨ੍ਹਾਂ ਨੂੰ ਸੱਪਾਂ ਦੇ ਜੋੜੇ ਨੇ ਡੰਗ ਲਿਆ ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਅਤੇ ਇਲਾਜ ਲਈ ਉਨ੍ਹਾਂ ਨੂੰ ਦਇਆ ਨੰਦ ਮੈਡੀਕਲ ਕਾਲਜ ਲੁਧਿਆਣਾ ਦਾਖਲ ਕਰਵਾਇਆ ਜਿਥੇ ਦੇਰ ਰਾਤ ਦੋਵੇਂ ਭੈਣ-ਭਰਾ ਰੁਪਿੰਦਰ ਕੌਰ ਅਤੇ ਗੁਰਵੀਰ ਸਿੰਘ ਦੀ ਮੌਤ ਹੋ ਗਈ। ਇਸ ਘਟਨਾ 'ਚ ਇਕੱਠੇ ਹੋਏ ਪਿੰਡ ਦੇ ਲੋਕਾਂ ਵੱਲੋਂ ਸੱਪਾਂ ਨੂੰ ਮੌਕੇ 'ਤੇ ਕਾਬੂ ਕਰਕੇ ਮਾਰ ਦਿੱਤਾ ਗਿਆ। ਅੱਜ ਦੋਵੇਂ ਭੈਣ-ਭਰਾ ਦਾ ਪਿੰਡ ਮਰੂੜ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Punjab news, Punjabi news, BBC PUNJABI,

0 comments:

ਬਰਾਂਡੇ 'ਚ ਸੁੱਤੀ ਵਿਆਹੁਤਾ ਨਾਲ ਜ਼ਬਰਦਸਤੀ ਸਾਰੀ ਰਾਤ ਸਮੂਹਿਕ ਜਬਰ-ਜ਼ਨਾਹ

04:36 Unknown 0 Comments

ਬਟਾਲਾ/ਹਰਚੋਵਾਲ, - ਵਿਆਹੁਤਾ ਨਾਲ ਸਮੂਹਿਕ ਤੌਰ 'ਤੇ ਜਬਰ-ਜ਼ਨਾਹ ਕਰਨ ਵਾਲੇ 3 ਜਣਿਆਂ ਵਿਰੁੱਧ ਪੁਲਸ ਚੌਕੀ ਹਰਚੋਵਾਲ ਵਲੋਂ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਚੌਕੀ ਹਰਚੋਵਾਲ ਦੇ ਇੰਚਾਰਜ ਜੋਗਿੰਦਰ ਸਿੰਘ ਤੇ ਸਬ ਇੰਸਪੈਕਟਰ ਪ੍ਰਕਾਸ਼ ਕੌਰ ਨੇ ਦੱਸਿਆ ਕਿ ਪਿੰਡ ਭਾਮ ਵਾਸੀ ਇਕ ਵਿਆਹੁਤਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਲਿਖਵਾਇਆ ਹੈ ਕਿ ਉੁਹ ਬੀਤੀ 20 ਜੁਲਾਈ ਦੀ ਰਾਤ ਨੂੰ ਘਰ ਦੇ ਬਾਹਰ ਬਰਾਂਡੇ ਵਿਚ ਆਪਣੇ ਛੋਟੇ ਬੱਚਿਆਂ ਸਮੇਤ ਸੁੱਤੀ ਪਈ ਸੀ, ਜਦਕਿ ਉਸਦਾ ਪਤੀ ਯਾਤਰਾ 'ਤੇ ਗਿਆ ਹੋਇਆ ਸੀ। 20/21 ਦੀ ਦਰਮਿਆਨੀ ਰਾਤ ਨੂੰ ਹੀ ਉਸ ਦੇ ਘਰ 3 ਵਿਅਕਤੀ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਸਮਸ਼ੇਰ ਸਿੰਘ ਸ਼ੇਰਾ ਪੁੱਤਰ ਮੁਲਖਾ ਸਿੰਘ ਵਾਸੀਆਨ ਪਿੰਡ ਭਾਮ, ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਾਬਾ ਬਕਾਲਾ ਦਾਖਲ ਹੋ ਆਏ ਤੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਪਿੰਡ ਦੇ ਬਾਹਰਵਾਰ ਕਿਸੇ ਹਵੇਲੀ ਵਿਚ ਲੈ ਗਏ, ਜਿਥੇ ਉਕਤ ਤਿੰਨਾਂ ਜਣਿਆਂ ਨੇ ਸਾਰੀ ਰਾਤ ਉਸ ਨਾਲ ਸਮੂਹਿਕ ਤੌਰ 'ਤੇ ਵਾਰੀ-ਵਾਰੀ ਜਬਰ-ਜ਼ਨਾਹ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਨਾਲ-ਨਾਲ ਮੋਬਾਈਲ ਵੀ ਚੋਰੀ ਕਰਕੇ ਲੈ ਗਏ। ਪੀੜਤਾ ਮੁਤਾਬਕ ਇਸ ਬਾਰੇ ਉਸ ਨੇ ਆਪਣੇ ਪਤੀ ਨੂੰ ਬੀਤੇ ਕੱਲ ਉਸ ਵੇਲੇ ਦੱਸਿਆ ਕਿ ਜਦੋਂ ਉਹ ਯਾਤਰਾ ਤੋਂ ਵਾਪਸ ਘਰ ਪਰਤਿਆ।
ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਪੀੜਤ ਵਿਆਹੁਤਾ ਦੇ ਬਿਆਨਾਂ ਦੇ ਆਧਾਰ 'ਤੇ ਜਬਰ-ਜ਼ਨਾਹ ਕਰਨ ਵਾਲੇ ਉਕਤ ਤਿੰਨਾਂ ਵਿਅਕਤੀਆਂ ਵਿਰੁੱਧ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਮੁਕੱਦਮਾ ਨੰ. 53 ਦਰਜ ਕਰ ਦਿੱਤਾ ਹੈ ਅਤੇ ਕਥਿਤ ਦੋਸ਼ੀਆਂ ਦੀ ਤਲਾਸ਼ ਕਰਨੀ ਜੰਗੀ ਪੱਧਰ 'ਤੇ ਆਰੰਭ ਕਰ ਦਿੱਤੀ ਹੈ।

Punjab news, Punjabi news, BBC PUNJABI,

0 comments:

ਸਹੁਰਿਆਂ ਵਿਆਹੁਤਾ ਨੂੰ ਦਿੱਤਾ ਜ਼ਹਿਰ; ਮੌਤ

04:33 Unknown 0 Comments

ਗੜ੍ਹਦੀਵਾਲਾ-ਨਜ਼ਦੀਕੀ ਪਿੰਡ ਕੇਸੋਪੁਰ ਵਿਖੇ ਇਕ ਵਿਆਹੁਤਾ ਨੂੰ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਵਲੋਂ ਕੋਈ ਜ਼ਹਿਰੀਲੀ ਚੀਜ਼ ਪਿਲਾ ਕੇ ਮਾਰ ਦੇਣ ਦਾ ਸਮਾਚਾਰ ਹੈ। ਇਸ ਸੰਬੰਧੀ ਮ੍ਰਿਤਕਾ ਦੀ ਭੈਣ ਪਰਮਜੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਪਿੰਡ ਪੰਨਵਾਂ ਨੇ ਗੜ੍ਹਦੀਵਾਲਾ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ 6 ਭੈਣਾਂ ਹਨ ਤੇ ਉਨ੍ਹਾਂ ਦਾ ਕੋਈ ਭਰਾ ਨਹੀਂ ਹੈ। ਉਸ ਦੀ ਇਕ ਛੋਟੀ ਭੈਣ ਹਰਵੀਰ ਕੌਰ ਦਾ ਵਿਆਹ ਲਗਭਗ 10 ਸਾਲ ਪਹਿਲਾਂ ਕਮਲਦੀਪ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਕੇਸੋਪੁਰ ਥਾਣਾ ਗੜ੍ਹਦੀਵਾਲਾ ਨਾਲ ਹੋਇਆ ਸੀ ਤੇ ਉਨ੍ਹਾਂ ਦੇ 2 ਬੱਚੇ ਹਨ।
ਭੈਣ ਦਾ ਘਰ ਵਾਲਾ ਵਿਦੇਸ਼ ਜਾਣ ਦਾ ਚਾਹਵਾਨ ਸੀ ਤੇ ਉਹ ਸਾਡਾ ਭਰਾ ਨਾ ਹੋਣ ਕਾਰਨ ਸਾਡੀ ਜਾਇਦਾਦ 'ਤੇ ਲਾਲਚ ਦੀ ਨੀਅਤ ਨਾਲ ਨਜ਼ਰ ਰੱਖਦਾ ਸੀ ਤੇ ਅਕਸਰ ਹੀ ਸਾਡੀ ਭੈਣ ਹਰਵੀਰ ਕੌਰ ਨੂੰ ਮਾਰਦਾ-ਕੁੱਟਦਾ ਤੇ ਜ਼ਲੀਲ ਕਰਦਾ ਰਹਿੰਦਾ ਸੀ। ਕਮਲਦੀਪ ਵਲੋਂ ਕਾਰ ਦੀ ਮੰਗ ਕਰਨ 'ਤੇ ਉਨ੍ਹਾਂ ਆਪਣੀ ਜ਼ਮੀਨ ਵੇਚ ਕੇ ਲਗਭਗ 4-5 ਸਾਲ ਪਹਿਲਾਂ ਉਸ ਨੂੰ ਇਕ ਵੈਗਨਾਰ ਕਾਰ ਵੀ ਦਿੱਤੀ ਸੀ। ਸਮੇਂ-ਸਮੇਂ 'ਤੇ ਉਸ ਵਲੋਂ ਮੰਗ ਕਰਨ 'ਤੇ ਕੱਪੜੇ, ਗਹਿਣੇ ਤੇ ਹੋਰ ਸਾਮਾਨ ਉਸ ਨੂੰ ਦਿੱਤਾ ਜਾਂਦਾ ਸੀ, ਪਰ ਫਿਰ ਵੀ ਉਹ ਹਰਵੀਰ ਕੌਰ ਨੂੰ ਹੋਰ ਦਾਜ ਲਿਆਉਣ ਲਈ ਮਾਰਦਾ-ਕੁੱਟਦਾ ਰਿਹਾ। ਇਸ ਦੇ ਇਲਾਵਾ ਹਰਵੀਰ ਕੌਰ ਦੀ ਸੱਸ ਮਹਿੰਦਰ ਕੌਰ, ਨਨਾਣ ਮਨਜਿੰਦਰ ਪਾਲ ਕੌਰ, ਚਾਚੇ ਦਾ ਲੜਕਾ ਅਮਨ ਵਾਸੀ ਕੇਸੋਪੁਰ ਤੇ ਇਨ੍ਹਾਂ ਦਾ ਇਕ ਹੋਰ ਰਿਸ਼ਤੇਦਾਰ ਟੋਨੀ ਵਾਸੀ ਠੱਕਰ ਰੱਲ ਕੇ ਮਾਰਦੇ-ਕੁੱਟਦੇ ਰਹਿੰਦੇ ਸਨ ਤੇ ਦਾਜ ਦੀ ਮੰਗ ਕਰਦੇ ਸਨ।
ਬੀਤੀ ਸ਼ਾਮ ਉਕਤ ਲੋਕਾਂ ਵਲੋਂ ਹਰਵੀਰ ਕੌਰ ਨੂੰ ਕੋਈ ਜ਼ਹਿਰੀਲੀ ਦਵਾਈ ਪਿਲਾ ਦਿੱਤੀ ਗਈ, ਜਿਸ ਦੀ ਦਸੂਹਾ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ। ਗੜ੍ਹਦੀਵਾਲਾ ਪੁਲਸ ਵਲੋਂ ਇਸ ਸੰਬੰਧੀ ਮੁਕੱਦਮਾ ਨੰਬਰ-54 ਧਾਰਾ 302, 149 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Punjab news, Punjabi news, BBC PUNJABI,

0 comments:

ਮੇਰਾ ਥਾਂ ਕਿਸੇ ਹੋਰ ਨੂੰ ਫੰਡ ਦਿੱਤਾ ਤਾਂ ਪਾਵਾਂਗੀ ਰੌਲਾ : ਡਾ. ਸਿੱਧੂ

04:19 Unknown 0 Comments

ਅੰਮ੍ਰਿਤਸਰ  - ਵਿਧਾਨਸਭਾ ਪੂਰਬੀ ਹਲਕੇ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਸਿਹਤ ਅਤੇ ਪਰਿਵਾਰ ਕਲਿਆਣ ਡਾ. ਨਵਜੋਤ ਕੌਰ ਸਿੱਧੂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਤੇਜ਼ ਹੋਏ ਸ਼ਬਦਾਂ ਦੇ ਤੀਰ ਰੁਕਦੇ ਵਿਖਾਈ ਨਹੀਂ ਦੇ ਰਹੇ ਹਨ। ਹਲਕੇ ਲਈ ਵਿਕਾਸ ਫੰਡ ਜੁਟਾਉਣ ਨੂੰ ਲੈ ਕੇ ਮੋਰਚਾ ਖੋਲ੍ਹ ਕੇ ਬੈਠੀ ਡਾ. ਸਿੱਧੂ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਕਿਸੇ ਹੋਰ ਹਲਕੇ ਨੂੰ ਫੰਡ ਦਿੱਤਾ ਗਿਆ ਹੈ ਅਤੇ ਮੈਨੂੰ ਨਹੀਂ ਤਾਂ ਮੈਂ ਰੌਲਾ ਪਾਵਾਂਗੀ। ਪੈਸੇ ਨਹੀਂ ਹਨ ਤਾਂ ਸਭ ਲਈ ਨਹੀਂ ਹਨ। ਜੇਕਰ ਹਨ ਤਾਂ ਸਭ ਲਈ ਹਨ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦਾ ਵਿਕਾਸ ਬੁਲੰਦੀਆਂ ਜ਼ਰੂਰ ਛੂਹੇਗਾ ਪਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਨ ਕਿਉਂਕਿ ਉਨ੍ਹਾਂ ਨੇ ਸਮਝ ਲਿਆ ਹੈ ਕਿ ਗੁਰੂ ਨਗਰੀ ਦਾ ਵਿਕਾਸ ਕਿੰਨਾ ਜ਼ਰੂਰੀ ਹੈ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਮਝ ਨਹੀਂ ਆਇਆ।
ਮੋਦੀ ਨੇ ਗੁਰੂ ਨਗਰੀ ਦਾ ਸ਼ੁਮਾਰ ਦੇਸ਼ ਦੇ ਨਾਮੀ ਸ਼ਹਿਰਾਂ ਵਿਚ ਕਰਵਾ ਦਿੱਤਾ ਹੈ ਤੇ ਉਸੇ ਤਰਜ਼ 'ਤੇ ਇਸਦਾ ਆਉਣ ਵਾਲੇ ਸਮੇਂ ਵਿਚ 'ਹਿਰਦੈ' ਆਦਿ ਪ੍ਰੋਜੈਕਟਾਂ ਤਹਿਤ ਵਿਕਾਸ ਹੋਣ ਵਾਲਾ ਹੈ। ਕੁਝ ਅਜਿਹੇ ਹੀ ਵਿਚਾਰ ਡਾ. ਸਿੱਧੂ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਵਿਚ ਪ੍ਰਗਟ ਕੀਤੇ।
ਪੇਸ਼ ਹਨ ਗੱਲਬਾਤ ਦੇ ਕੁੱਝ ਅੰਸ਼ :-
* ਬਾਦਲ ਤੁਹਾਨੂੰ ਧੀ ਕਹਿੰਦੇ ਹਨ, ਫਿਰ ਤੁਸੀਂ ਨਾਰਾਜ਼ ਕਿਉਂ ਹੋ?
- ਉਹ ਮੈਨੂੰ ਧੀ ਕਹਿੰਦੇ ਹਨ ਤੇ ਮੇਰੇ ਵੀ ਬਾਦਲ ਸਾਹਿਬ ਪਿਤਾ ਬਰਾਬਰ ਹਨ। 25 ਸਾਲ ਜੋ ਵਿਅਕਤੀ ਸੀ. ਐੱਮ. ਰਿਹਾ ਹੋਵੇ, ਉਸਦੀ ਯੋਗਤਾ ਦੀ ਕਿਸੇ ਆਗੂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਮੇਰੀ ਉਨ੍ਹਾਂ ਨਾਲ ਨਿਜੀ ਤੌਰ 'ਤੇ ਕੋਈ ਨਾਰਾਜ਼ਗੀ ਨਹੀਂ ਹੈ। ਮੈਂ ਆਪਣੇ ਹਲਕੇ ਦਾ ਵਿਕਾਸ ਚਾਹੁੰਦੀ ਹਾਂ ਤੇ ਉਹ ਵੀ ਸਮਾਂਬੱਧ। ਮੇਰਾ ਉਨ੍ਹਾਂ ਨੂੰ ਸਵਾਲ ਵੀ ਇਹੋ ਹੈ ਬਸ ਉਹ ਇਸਨੂੰ ਕਲੀਅਰ ਕਰ ਦੇਣ।
* ਹਲਕੇ ਦੇ ਵਿਕਾਸ ਨੂੰ ਲੈ ਕੇ ਕੀ ਲੋਕਲ ਬਾਡੀ ਮੰਤਰੀ ਸਹਿਯੋਗ ਨਹੀਂ ਕਰ ਰਹੇ?
- ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਨੇ ਮੈਨੂੰ ਪੈਸੇ ਦਿੱਤੇ। ਉਨ੍ਹਾਂ ਨੇ ਤਾਂ ਸਹਿਯੋਗ ਕੀਤਾ ਹੈ ਪਰ ਆਪਣੇ ਉਤਰੀ ਹਲਕੇ ਦੇ ਬਰਾਬਰ ਸਹਿਯੋਗ ਨਹੀਂ ਕੀਤਾ। ਮੈਂ ਵੀ ਜਿੱਤੀ ਹੋਈ ਵਿਧਾਇਕ ਅਤੇ ਸਰਕਾਰ ਵਿਚ ਸੀ. ਪੀ. ਐੱਸ. ਹਾਂ। ਉਨ੍ਹਾਂ ਨੇ ਆਪਣੇ ਹਲਕੇ ਵਿਚ ਤਾਂ ਕਰੋੜਾਂ ਰੁਪਏ ਸੁੰਦਰੀਕਰਨ 'ਤੇ ਹੀ ਖਰਚ ਕਰ ਦਿੱਤੇ ਹਨ। ਕਈ ਵੱਡੇ ਪ੍ਰੋਜੈਕਟ ਉਥੇ ਚੱਲ ਰਹੇ ਹਨ। ਜੋਸ਼ੀ ਤੋਂ ਬਸ ਤਕਲੀਫ ਇੰਨੀ ਹੈ ਕਿ ਉਨ੍ਹਾਂ ਦੇ ਹਲਕੇ ਲਈ ਫੰਡ ਜ਼ਿਆਦਾ ਤੇ ਮੇਰੇ ਲਈ ਘੱਟ ਕਿਉਂ।
* ਪੰਜਾਬ ਸਰਕਾਰ ਦਾ ਵਿਕਾਸ ਨੂੰ ਲੈ ਕੇ ਕੀ ਸਹਿਯੋਗ ਮਿਲਿਆ?
- ਪੰਜਾਬ ਸਰਕਾਰ ਦੇ ਪੱਧਰ 'ਤੇ ਮੈਨੂੰ ਜ਼ੀਰੋ ਸਹਿਯੋਗ ਮਿਲ ਰਿਹਾ ਹੈ। ਟਰੱਸਟ ਨਾ ਹੁੰਦਾ ਤਾਂ ਮੈਂ ਅੱਜ ਹਲਕੇ ਵਿਚ ਜ਼ੀਰੋ ਹੁੰਦੀ। ਸਰਕਾਰ ਕੋਲ ਮੇਰੇ 28 ਪੈਂਡਿੰਗ ਪ੍ਰੋਜੈਕਟ ਪਏ ਹੋਏ ਹਨ ਤੇ ਇਕ ਵੀ ਪ੍ਰੋਜੈਕਟ ਸਿਰੇ ਨਹੀਂ ਚੜ੍ਹਿਆ। ਡਰੇਨ ਦੀ ਕਲੀਨਿੰਗ ਨਹੀਂ ਹੋ ਰਹੀ। ਕਾਰਨ ਪੁੱਛੋ ਤਾਂ ਦੱਸਦੇ ਹਨ ਕਿ ਕਬਜ਼ਾ ਹੋਇਆ ਪਿਆ ਹੈ। ਕਬਜ਼ਾ ਹਟਾਉਣ ਦਾ ਠੇਕਾ ਕੀ ਮੈਂ ਲਿਆ ਹੋਇਆ ਹੈ। ਕੋਈ ਅਧਿਕਾਰੀ ਆਪਣੀ ਜਵਾਬਦੇਹੀ ਨਾਲ ਕੰਮ ਨਹੀਂ ਕਰ ਰਿਹਾ।
* ਬਾਦਲ-ਮਜੀਠੀਆ ਬਨਾਮ ਸਾਬਕਾ ਐੱਮ. ਪੀ. ਸਿੱਧੂ ਦੀ ਲੜਾਈ ਦਾ ਸ਼ਿਕਾਰ ਤਾਂ ਤੁਸੀਂ ਨਹੀਂ ਹੋ ਰਹੇ?
- ਇਹ ਤਾਂ ਬਾਦਲ ਪਰਿਵਾਰ ਤੇ ਬਿਕਰਮ ਸਿੰਘ ਮਜੀਠੀਆ ਹੀ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਦਿਲ ਵਿਚ ਕੀ ਹੈ। ਸਾਰੀ ਭਾਜਪਾ ਦੇ ਨਾਲ ਉਹ ਮਤਰੇਆ ਵਿਵਹਾਰ ਕਰ ਰਹੇ ਹਨ। ਕੋਈ ਭਾਜਪਾ ਦਾ ਮੰਤਰਾਲਾ ਨਹੀਂ ਹੈ, ਜਿਸ ਵਿਚ ਉਨ੍ਹਾਂ ਦੀ ਦਖਲਅੰਦਾਜ਼ੀ ਨਹੀਂ ਹੈ। ਸਿੱਧੂ ਨੇ ਤਾਂ ਸਿਰਫ ਅੰਮ੍ਰਿਤਸਰ ਤੇ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਵਸਾਈ ਗਈ ਨਗਰੀ ਦੀ ਗੱਲ ਕੀਤੀ ਸੀ। ਵੱਡੇ ਬਾਦਲ ਨੂੰ ਸਿੱਧੂ ਨੇ ਪਿਤਾ ਸਮਝਿਆ। ਮੱਥਾ ਟੇਕਦਾ ਤੇ ਉਨ੍ਹਾਂ ਨੂੰ ਹਰ ਕੰਮ 'ਚ ਅੱਗੇ ਲਾਉਂਦਾ ਰਿਹਾ ਪਰ ਇਨ੍ਹਾਂ ਨੇ ਕਦਰ ਨਹੀਂ ਕੀਤੀ। ਜਦੋਂ ਪੰਜਾਬ ਵਿਚ ਰੈਲੀਆਂ ਕਰਵਾਉਣੀਆਂ ਸਨ ਤਾਂ ਨਾ ਸਿੱਧੂ ਤੇ ਨਾ ਹੀ ਉਸਦੇ ਪ੍ਰੋਜੈਕਟਾਂ ਨੂੰ ਪੁੱਛਿਆ।
* ਜੇਤਲੀ ਦੀ ਰੈਲੀ 'ਚ ਐੱਮ. ਪੀ. ਕੈਪਟਨ ਦੇ ਨਾ ਆਉਣ ਨੂੰ ਕਾਫ਼ੀ ਇਸ਼ੂ ਬਣਾਇਆ ਗਿਆ?
- ਮੈਂ ਖੁਦ ਹੈਰਾਨ ਹਾਂ ਕਿ ਵਿੱਤ ਮੰਤਰੀ ਅਰੁਣ ਜੇਤਲੀ ਦੀ ਰੈਲੀ ਵਿਚ ਐੱਮ. ਪੀ. ਕੈਪਟਨ ਅਮਰਿੰਦਰ ਸਿੰਘ ਨੂੰ ਬੁਲਾਉਣ ਦੀ ਪੰਜਾਬ ਸਰਕਾਰ ਨੂੰ ਯਾਦ ਆ ਗਈ। ਉਨ੍ਹਾਂ ਨੂੰ ਸੱਦਾ ਵੀ ਭੇਜਿਆ ਗਿਆ ਪਰ ਜਦੋਂ ਸਿੱਧੂ ਐੱਮ. ਪੀ. ਹੁੰਦੇ ਸਨ ਤਾਂ ਪ੍ਰੋਗਰਾਮ ਸਵੇਰੇ ਹੁੰਦਾ ਸੀ ਤੇ ਇਕ ਝੂਠਾ ਸੱਦਾ ਪੱਤਰ ਅਧਿਕਾਰੀਆਂ ਨੂੰ ਫੜਾ ਦਿੱਤਾ ਜਾਂਦਾ ਸੀ ਜੋ ਸਮੇਂ 'ਤੇ ਪੁੱਜਦਾ ਹੀ ਨਹੀਂ ਸੀ। ਸਿੱਧੂ ਨੂੰ ਤਾਂ ਉਦਘਾਟਨਾਂ ਦੇ ਪ੍ਰੋਗਰਾਮਾਂ ਵਿਚ ਬੁਲਾਇਆ ਹੀ ਨਹੀਂ ਜਾਂਦਾ ਸੀ। ਹਾਂ, ਜਦੋਂ ਸਿੱਧੂ ਦੀ ਜ਼ਰੂਰਤ ਹੁੰਦੀ ਸੀ ਤਾਂ ਸਿੱਧੇ ਫੋਨ ਜ਼ਰੂਰ ਆ ਜਾਂਦੇ ਸਨ।
* ਬਾਦਲ ਨੇ ਫੰਡ ਉਪਲੱਬਧ ਕਰਵਾਉਣ ਦਾ ਤੁਹਾਨੂੰ ਭਰੋਸਾ ਤਾਂ ਦਿੱਤਾ ਹੈ?
- ਸੀ. ਐੱਮ. ਬਾਦਲ ਦੇ ਭਰੋਸੇ 'ਤੇ ਮੈਨੂੰ ਵਿਸ਼ਵਾਸ ਨਹੀਂ ਹੈ। ਪਹਿਲਾਂ ਵੀ ਜਦੋਂ ਐੱਮ. ਪੀ. ਸਿੱਧੂ ਮਰਨਵਰਤ 'ਤੇ ਬੈਠਣ ਵਾਲੇ ਸਨ ਤਾਂ ਸੀ. ਐੱਮ. ਦਫ਼ਤਰ ਤੋਂ ਆਏ ਉੱਚ ਅਧਿਕਾਰੀਆਂ ਨੇ ਰਾਤ 2 ਵਜੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੇ ਪ੍ਰੋਜੈਕਟ ਸਮੇਂ 'ਤੇ ਸ਼ੁਰੂ ਅਤੇ ਪੂਰੇ ਹੋਣਗੇ ਪਰ ਅੱਜ ਤਕ ਉਨ੍ਹਾਂ ਵਿਚੋਂ ਕਿਸੇ ਇਕ ਪ੍ਰੋਜੈਕਟ 'ਤੇ ਵੀ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ।
* ਤੁਹਾਡੇ ਹਲਕੇ ਵਿਚ ਅਕਾਲੀ ਦਲ ਤੁਹਾਡੀ ਬਹੁਤ ਵਿਰੋਧਤਾ ਕਰਦਾ ਹੈ?
- ਅਕਾਲੀਆਂ ਨੇ ਸੋਚਿਆ ਸੀ ਕਿ ਸਾਬਕਾ ਐੱਮ. ਪੀ. ਸਿੱਧੂ ਨੂੰ ਤਾਂ ਭਜਾ ਦਿੱਤਾ ਹੈ ਮੈਡਮ ਸਿੱਧੂ ਤੋਂ ਹੁਣ ਕੀ ਹੋਵੇਗਾ ਪਰ ਮੈਂ ਗਲੀ-ਗਲੀ ਜਾ ਕੇ ਕੰਮ ਕਰ ਰਹੀ ਹਾਂ ਤੇ ਲੋਕ ਮੇਰੇ ਨਾਲ ਪਿਆਰ ਕਰਦੇ ਹਨ, ਤਾਂ ਉਨ੍ਹਾਂ ਦੀ ਤਕਲੀਫ ਵਧ ਗਈ। ਤਕਲੀਫ ਉਸ ਦਿਨ ਤੋਂ ਹੈ ਜਦੋਂ ਅਕਾਲੀ ਦਲ ਨੇ ਇਹ ਸੀਟ ਭਾਜਪਾ ਨੂੰ ਦਿੱਤੀ। ਇਸ ਵਿਚ ਮੇਰਾ ਕੀ ਕਸੂਰ ਹੈ। ਸੁਖਬੀਰ ਬਾਦਲ 'ਤੇ ਗੁੱਸਾ ਕੱਢਣ, ਜਿਨ੍ਹਾਂ ਨੇ ਦਿੱਤੀ ਹੈ।
* ਕਾਂਗਰਸ ਵਾਲੇ ਵਿਕਾਸ ਨੂੰ ਲੈ ਕੇ ਕਾਫੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ?
- ਕਾਂਗਰਸੀ ਆਗੂ ਹੋਛੀ ਰਾਜਨੀਤੀ 'ਤੇ ਉਤਰੇ ਹੋਏ ਹਨ। ਜੌੜਾ ਫਾਟਕ ਪੁਲੀਆਂ ਵਿਚ ਪਾਣੀ ਖੜ੍ਹਾ ਨਾ ਹੋਵੇ, ਉੱਥੇ ਰੇਨ ਵਾਟਰ ਹਾਰਵੇਸਟਿੰਗ ਵੇਲ ਲਾਇਆ ਪਰ ਉਨ੍ਹਾਂ ਨੇ ਉਸ ਵਿਚ ਇੱਟਾਂ ਫਸਾ ਦਿੱਤੀਆਂ, ਤਾਂ ਕਿ ਮੈਡਮ ਸਿੱਧੂ ਦੀ ਹਾਏ-ਹਾਏ ਹੋਵੇ। ਅਜਿਹਾ ਹੀ ਕੁਝ ਹਲਕੇ ਦੇ ਸੀਵਰੇਜ ਵਿਚ ਵੀ ਹੋ ਰਿਹਾ ਹੈ। ਰੋਜ਼ ਸੀਵਰੇਜ ਲਾਈਨ 'ਚੋਂ ਇੱਟਾਂ ਕਢਵਾਈਆਂ ਜਾ ਰਹੀਆਂ ਹਨ ਤੇ ਲੋਕ ਖੁਦ ਦੱਸ ਰਹੇ ਹਨ ਕਿ ਇਹ ਇੱਟਾਂ ਕੌਣ ਫਸਾ ਕੇ ਗਿਆ ਹੈ।
* ਪੂਰਬੀ ਹਲਕੇ ਵਿਚ ਵਿਕਾਸ ਦਾ ਮੌਜੂਦਾ ਕੀ ਸਟੇਟਸ ਹੈ?
- ਮੈਂ ਪੂਰੀ ਸ਼ਾਨ ਨਾਲ ਕਹਿ ਸਕਦੀ ਹਾਂ ਕਿ ਜਦੋਂ ਤੋਂ ਵਿਧਾਇਕ ਬਣੀ ਹਾਂ, ਇਕ ਦਿਨ ਵੀ ਵਿਕਾਸ ਰੁਕਿਆ ਨਹੀਂ ਹੈ। 60 ਸਾਲਾਂ ਤੋਂ ਹਲਕੇ ਵਿਚ ਵਿਕਾਸ ਦੇ ਨਾਂ 'ਤੇ ਕੁਝ ਨਹੀਂ ਹੋਇਆ, ਇਸ ਵਿਚ ਕਿਸੇ ਨੇ ਕੰਮ ਨਹੀਂ ਕੀਤਾ। ਇਸ ਵਿਚ ਰੈਗੂਲਰ ਪੈਸਿਆਂ ਦੀ ਬਜਾਏ ਵਿਸ਼ੇਸ਼ ਪੈਕੇਜ ਦੀ ਜ਼ਰੂਰਤ ਹੈ। ਹੁਣ ਤਕ 70 ਕਰੋੜ ਨਾਲ ਵਿਕਾਸ ਕੰਮ ਕਰਵਾਏ ਗਏ ਹਨ ਪਰ ਹਲਕੇ ਦੇ ਸਾਲੋਂ ਸਾਲ ਪੱਛੜੇ ਰਹਿਣ ਕਾਰਨ ਨਾਲ ਅੱਜ ਵੀ ਲੋਕ ਸੀਵਰੇਜ, ਪਾਣੀ, ਸੜਕ ਤੇ ਸਟਰੀਟ ਲਾਈਟ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ।

Punjab news, Punjabi news, BBC PUNJABI,

0 comments:

ਸਰਜਰੀ ਨਾਲ ਤੜਪ ਰਹੀ ਮਹਿਲਾ ਦਾ ਫਾਇਦਾ ਉਠਾਉਂਦੇ ਡਾਕਟਰ ਨੇ ਕੀਤੀ ਛੇੜਛਾੜ

04:16 Unknown 0 Comments

ਚੰਡੀਗੜ੍ਹ  - ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 'ਚ ਦਰਦ ਨਾਲ ਕੁਰਲਾਉਂਦੀ ਇਕ ਮਹਿਲਾ ਪੇਸ਼ੈਂਟ ਨਾਲ ਜੂਨੀਅਰ ਰੈਜ਼ੀਡੈਂਟ ਡਾਕਟਰ ਵਲੋਂ ਛੇੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਪੇਸ਼ੈਂਟ ਦੀ ਹਸਪਤਾਲ 'ਚ ਕੁਝ ਮਿੰਟ ਪਹਿਲਾਂ ਸਰਜਰੀ ਹੋਈ ਸੀ, ਉਹ ਦਰਦ ਨਾਲ ਤੜਪ ਰਹੀ ਸੀ ਅਤੇ ਹੈਵਾਨੀਅਤ 'ਤੇ ਉਤਾਰੂ ਹੋਏ ਰੈਜ਼ੀਡੈਂਟ ਡਾਕਟਰ ਨੇ ਉਸ ਦੀ ਹਾਲਤ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਮਹਿਲਾ ਪੇਸ਼ੈਂਟ ਨੇ ਡਾਕਟਰ ਦੀ ਇਸ ਹਰਕਤ 'ਤੇ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਡਾਕਟਰ ਉਥੋਂ ਭੱਜ ਗਿਆ। ਮਹਿਲਾ ਪੇਸ਼ੈਂਟ ਦੇ ਪਤੀ ਸਦਾਮ ਨੇ ਜਦੋਂ ਹਸਪਤਾਲ 'ਚ ਡਾਕਟਰ ਖਿਲਾਫ ਹੰਗਾਮਾ ਕੀਤਾ ਤਾਂ ਉਸ ਨੂੰ ਇਹ ਕਹਿ ਕੇ ਡਰਾ ਦਿੱਤਾ ਗਿਆ ਕਿ ਪੁਲਸ ਸਬੂਤ ਮੰਗੇਗੀ ਅਤੇ ਨਾ ਦਿਖਾਉਣ 'ਤੇ ਤੁਹਾਨੂੰ ਪਤਨੀ ਦੇ ਨਾਲ ਜੇਲ 'ਚ ਬੰਦ ਕਰ ਦਿੱਤਾ ਜਾਵੇਗਾ।
ਗਰੀਬ ਹਾਂ ਤਾਂ ਕੀ ਇੱਜ਼ਤ ਨਹੀਂ ਹੈ ਸਾਡੀ?
ਸਦਾਮ ਨੇ ਕਿਹਾ ਹਸਪਤਾਲ ਦੇ ਅਧਿਕਾਰੀਆਂ ਨੇ ਤਾਂ ਇਹ ਕਹਿ ਦਿੱਤਾ ਕਿ ਵਾਰਦਾਤ ਨੂੰ ਸਾਬਤ ਕਰਨਾ ਪਵੇਗਾ ਪਰ ਜਿਸ ਡਾਕਟਰ ਨੇ ਪਤਨੀ ਨਾਲ ਛੇੜਛਾੜ ਕੀਤੀ, ਉਸ ਨੇ ਕਿਹਾ ਕਿ ਪਤਨੀ ਨੂੰ ਬੇਹੋਸ਼ੀ ਦੀ ਵਜ੍ਹਾ ਨਾਲ ਗਲਤਫਹਿਮੀ ਹੋਈ ਹੋਵੇਗੀ। ਸਦਾਮ ਨੇ ਕਿਹਾ ਕਿ ਡਾਕਟਰ ਨੇ ਚੁੱਪ ਰਹਿਣ ਲਈ ਇਥੋਂ ਤੱਕ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਹਸਪਤਾਲ ਦੇ ਇਲਾਜ ਦਾ ਸਾਰਾ ਖਰਚ ਉਠਾ ਲੈਣਗੇ। ਡਾਕਟਰ ਨੇ ਸਦਾਮ ਅੱਗੇ ਹੱਥ ਵੀ ਜੋੜੇ ਅਤੇ ਕਿਹਾ ਕਿ ਉਸ ਦੀ ਸ਼ਿਕਾਇਤ ਦੀ ਵਜ੍ਹਾ ਨਾਲ ਉਸ ਦਾ ਕਰੀਅਰ ਖਰਾਬ ਹੋ ਸਕਦਾ ਹੈ। ਸਦਾਮ ਨੇ ਕਿਹਾ ਕਿ ਉਹ ਗਰੀਬ ਹਨ ਤਾਂ ਕੀ ਉਨ੍ਹਾਂ ਦੀ ਇੱਜ਼ਤ ਨਹੀਂ ਹੈ?
ਮਾਮਲੇ ਦੀ ਜਾਂਚ ਕੀਤੀ ਜਾਵੇਗੀ
ਸਾਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਮੌਖਿਕ ਤੌਰ 'ਤੇ ਮਾਮਲਾ ਸਾਹਮਣੇ ਆ ਚੁੱਕਾ ਹੈ ਪਰ ਜਦੋਂ ਤੱਕ ਮਾਮਲੇ ਦੀ ਜਾਂਚ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਡਾਕਟਰ ਦੋਸ਼ੀ ਹੈ ਜਾਂ ਨਹੀਂ? ਮਹਿਲਾ ਪੇਸ਼ੈਂਟ ਅਤੇ ਡਾਕਟਰ ਦੋਵਾਂ ਨਾਲ ਗੱਲ ਕੀਤੀ ਜਾਵੇਗੀ, ਦੋਵਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਲਈ ਕਮੇਟੀ ਵੀ ਗਠਿਤ ਕੀਤੀ ਜਾਵੇਗੀ ਤਾਂ ਕਿ ਸਾਰੇ ਤੱਥ ਸਾਹਮਣੇ ਆ ਸਕਣ।
ਡਾਕਟਰਾਂ ਦੀ ਵੀਡੀਓ ਬਣਾਉਣ ਦਾ ਮਾਮਲਾ ਵੀ ਆਇਆ ਸੀ ਸਾਹਮਣੇ
ਹਸਪਤਾਲ ਦੇ ਸਰਜਰੀ ਆਪ੍ਰੇਸ਼ਨ ਥਿਏਟਰ 'ਚ 2 ਮਹੀਨੇ ਪਹਿਲਾਂ ਹੀ ਮਹਿਲਾ ਡਾਕਟਰਾਂ ਦੇ ਕੱਪੜੇ ਬਦਲਦੇ ਹੋਏ ਵੀਡੀਓ ਬਣਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਹਸਪਤਾਲ ਦੇ ਸਫਾਈ ਕਰਮਚਾਰੀ ਨਿਰਮਲ ਨੇ ਓ. ਟੀ. ਦੇ ਚੇਂਜਿੰਗ ਰੂਮ 'ਚ ਰੱਖੇ ਡਸਟਬੀਨ 'ਚ ਕੈਮਰਾ ਛੁਪਾ ਕੇ ਕਰੀਬ 6 ਡਾਕਟਰਾਂ ਸਮੇਤ ਨਰਸਾਂ ਦੀ ਵੀਡੀਓ ਬਣਾ ਲਈ ਸੀ, ਜਿਸ ਦੇ ਬਾਅਦ ਮਾਮਲਾ ਪੁਲਸ ਕੋਲ ਚਲਾ ਗਿਆ ਸੀ ਅਤੇ ਨਿਰਮਲ ਨੂੰ ਜੇਲ ਭੇਜ ਦਿੱਤਾ ਗਿਆ ਸੀ।

Punjab news, Punjabi news, BBC PUNJABI,

0 comments:

PICS: ਗੁਰਦਾਸਪੁਰ 'ਚ ਅੱਤਵਾਦੀ ਹਮਲਾ

20:40 Unknown 0 Comments

ਪੰਜਾਬ ਦੇ ਗੁਰਦਾਸਪੁਰ 'ਚ ਯਾਤਰੀ ਬੱਸ ਤੇ ਪੁਲਸ ਥਾਣੇ 'ਤੇ ਫਾਇਰਿੰਗ ਦੀ ਖਬਰ ਹੈ। ਸੂਤਰਾਂ ਅਨੁਸਾਰ ਸੈਨਾ ਦੀ ਵਰਦੀ 'ਚ ਆਏ 4 ਹਮਲਾਵਰਾਂ ਨੇ ਪਹਿਲਾਂ ਯਾਤਰੀ ਬੱਸ 'ਤੇ ਹਮਲਾ ਕੀਤਾ ਤੇ ਫਿਰ ਦੀਨਾਨਗਰ ਪੁਲਸ ਥਾਣੇ 'ਚ ਦਾਖਲ ਹੋ ਕੇ ਫਾਇਰਿੰਗ ਕੀਤੀ। ਹਮਲੇ 'ਚ 3 ਦੀ ਮੌਤ ਹੋ ਗਈ ਹੈ ਜਦਕਿ ਤਿੰਨ ਪੁਲਸ ਵਾਲਿਆਂ ਸਣੇ 9 ਲੋਕ ਜ਼ਖਮੀ ਹੋ ਗਏ ਹਨ।

ਸ਼ੱਕੀ ਅੱਤਵਾਦੀਆਂ ਦੇ ਇਸ ਹਮਲੇ 'ਚ ਜਿਸ ਬੱਸ 'ਤੇ ਫਾਇਰਿੰਗ ਕੀਤੀ ਗਈ, ਉਹ ਗੁਰਦਾਸਪੁਰ ਤੋਂ ਜੰਮੂ ਵੱਲ ਜਾ ਰਹੀ ਸੀ। ਦੀਨਾਨਗਰ ਪੁਲਸ ਥਾਣੇ 'ਚ ਹਮਲਾਵਰਾਂ ਤੇ ਪੁਲਸ 'ਚ ਫਾਇਰਿੰਹ ਜਾਰੀ ਹੈ। ਸੂਤਰਾਂ ਅਨੁਸਾਰ ਹਮਲਾਵਰ ਮਾਰੂਤੀ ਕਾਰ 'ਚ ਆਏ ਸੀ। ਉਥੇ ਅੰਮ੍ਰਿਤਸਰ-ਪਠਾਨਕੋਠ ਰੇਲਵੇ ਟ੍ਰੈਕ 'ਤੇ ਪੰਜ ਬੰੰਬ ਮਿਲਣ ਦੀ ਵੀ ਖਬਰ ਹੈ। ਗ੍ਰਹਿਮੰਤਰਾਲੇ ਨੇ ਹਮਲਾਵਰਾਂ ਦੇ ਅੱਤਵਾਦੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਸੀਮਾ 'ਤੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਫਾਇਰਿੰਗ ਸਵੇਰੇ 6.30 ਵਜੇ ਤੋਂ ਜਾਰੀ ਹੈ। ਅੰਮ੍ਰਿਤਸਰ-ਜੰਮੂ ਰੇਲ ਰੂਟ ਕੀਤਾ ਬੰਦ। ਸੈਨਾ ਦੀ ਟੁੱਕੜੀ ਮੌਕੇ 'ਤੇ ਪਹੁੰਚ ਗਈ ਹੈ। ਐਨ.ਐਸ.ਜੀ. ਟੀਮ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਗੁਰਦਾਸਪੁਰ ਦੇ ਸਕੂਲ ਤੇ ਕਾਲਜ ਸਾਰੇ ਬੰਦ ਕਰ ਦਿੱਤੇ ਗਏ। ਅੱਤਵਾਦੀਆਂ ਨੇ ਪੁਲਸਵਾਲਿਆਂ ਦੇ ਪਰਿਵਾਰ ਨੂੰ ਬਣਾਇਆ ਬੰਦਕ।

0 comments:

ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਗੂਗਲ ਨੇ ਮੁੜ ਕੀਤੀ ਗਲਤੀ

11:44 Unknown 0 Comments

ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਬੇਵਕੂਫ ਪ੍ਰਧਾਨ ਮੰਤਰੀਆਂ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਵੀ ਸ਼ਾਮਲ ਹੈ। ਇੰਟਰਨੈੱਟ 'ਤੇ ਦੁਨੀਆ ਦੇ ਢੇਰ ਸਾਰੇ ਪਬਲਿਸ਼ਰਸ ਨੇ ਨਰਿੰਦਰ ਮੋਦੀ ਨੂੰ ਦੁਨੀਆ ਦਾ ਸਭ ਤੋਂ ਬੇਵਕੂਫ ਪ੍ਰਧਾਨ ਮੰਤਰੀ ਮੰਨਿਆ ਹੈ। ਜੀ ਹਾਂ, ਗੂਗਲ ਸਰਚ ਇਮੇਜ਼ 'ਤੇ ਜਾ ਕੇ ਤੁਸੀਂ ਸਰਚ ਬਾਕਸ ਵਿਚ 'most stupid prime minister' ਟਾਈਪ ਕਰੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਜ਼ਰ ਆਵੇਗੀ।
ਮੋਦੀ ਨੂੰ ਸਭ ਤੋਂ ਮਸ਼ਹੂਰ ਅਤੇ ਪਸੰਦ ਕੀਤਾ ਜਾਣ ਵਾਲਾ ਪ੍ਰਧਾਨ ਮੰਤਰੀ ਦੱਸਿਆ ਜਾਂਦਾ ਹੈ ਪਰ ਗੂਗਲ ਇਸ ਤੋਂ ਉਲਟਾ ਸੋਚਦੀ ਹੈ। ਗੂਗਲ ਦੇ ਹਿਸਾਬ ਨਾਲ ਉਹ ਦੁਨੀਆ ਦੇ ਸਭ ਤੋਂ ਬੇਵਕੂਫ ਪ੍ਰਧਾਨ ਮੰਤਰੀਆਂ ਵਿਚੋਂ ਇਕ ਹਨ। ਮੋਦੀ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਇਸ ਗੱਲ ਨੂੰ ਹਜ਼ਮ ਕਰਨਾ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਬਹੁਤ ਮੁਸ਼ਕਲ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਗੂਗਲ ਨੇ ਨਰਿੰਦਰ ਮੋਦੀ ਨੂੰ ਟਾਪ-10 ਕ੍ਰਿਮੀਨਲਸ 'ਚ ਸ਼ਾਮਲ ਕੀਤਾ ਹੈ। ਗੂਗਲ ਨੇ ਅਜਿਹਾ ਜਾਣ-ਬੁੱਝ ਕੇ ਕੀਤਾ ਹੈ, ਅਜਿਹਾ ਤਾਂ ਨਹੀਂ ਕਿਹਾ ਜਾ ਸਕਦਾ। ਤਕਨੀਕੀ ਪਹਿਲੂ ਹਨ, ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਅਤੇ ਅਕਸਰ ਗੂਗਲ ਦੀ ਇਸ ਸੂਚੀ ਨੂੰ ਸਹੀ ਮੰਨ ਲਿਆ ਜਾਂਦਾ ਹੈ।

 Punjab news, Punjabi news, BBC PUNJABI,

0 comments:

ਬਠਿੰਡੇ 'ਚ ਆਦੇਸ਼ ਕਾਲਜ ਸਾਹਮਣੇ ਹੋਟਲ 'ਚ ਔਰਤ ਨਾਲ ਹੋਈ ਵੱਡੀ ਵਾਰਦਾਤ

11:40 Unknown 0 Comments

ਬਠਿੰਡਾ : ਇਥੇ ਸਥਿਤ ਆਦੇਸ਼ ਕਾਲਜ ਦੇ ਸਾਹਮਣੇ ਬਣੇ ਹੋਟਲ ਦੇ ਇਕ ਕਮਰੇ ਵਿਚ ਇਕ ਔਰਤ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕ ਔਰਤ ਦੇ ਪਤੀ ਨੇ ਹੀ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪਤਨੀ ਦੇ ਚਰਿੱਤਰ 'ਤੇ ਸ਼ੱਕ ਹੋਣ ਦੇ ਚੱਲਦੇ ਪਤੀ ਵਲੋਂ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਇਥੇ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਪਹਿਲਾਂ ਪਤੀ ਨੇ ਬੇਰਹਿਮੀ ਨਾਲ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਅਤੇ ਫਿਰ ਆਪ ਹੀ ਫੋਨ ਕਰਕੇ ਪੁਲਸ ਨੂੰ ਇਸ ਵਾਰਦਾਤ ਦੀ ਜਾਣਕਾਰੀ ਦਿੱਤੀ ਅਤੇ ਦੋਸ਼ੀ ਨੇ ਆਤਮਸਮਰਪਣ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਤਲ ਪਤੀ ਹਰਿਆਣਾ ਨਾਲ ਸਬੰਧਤ ਹੈ।

Punjab news, Punjabi news, BBC PUNJABI,

0 comments:

ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਮੁੰਡੇ ਨੇ ਥੱਪੜਾਂ ਨਾਲ ਲਾਲ ਕਰਤੀ ਕੁੜੀ ਤੇ ਫਿਰ ਜੋ ਹੋਇਆ...

11:38 Unknown 0 Comments

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਸਥਿਤੀ ਉਸ ਵੇਲੇ ਤਨਾਅਪੂਰਨ ਹੋ ਗਈ ਜਦੋਂ ਉਥੇ ਇਕ ਕੁੜੀ ਨੂੰ ਮਿਲਨ ਆਏ ਮੁੰਡੇ ਨੇ ਸ਼ਰੇਆਮ ਕੁੜੀ ਦੇ ਮੂੰਹ 'ਤੇ ਥੱਪੜ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਕੁੜੀ ਨੂੰ ਸ਼ਰੇਆਮ ਕੁੱਟਦਿਆਂ ਵੇਖ ਉਥੇ ਮੌਜੂਦ ਇਕ ਵਿਦਿਆਰਥਣ ਨੇ ਮੁੰਡੇ ਨੂੰ ਰੋਕ ਲਿਆ ਅਤੇ ਫਿਰ ਐਸ.ਐਫ.ਐਸ. ਵਰਕਰਾਂ ਨੇ ਮੁੰਡੇ ਦੀ ਜਮ ਕੇ ਛਿੱਤਰ ਪਰੇਡ ਕਰ ਦਿੱਤੀ। ਇਹ ਘਟਨਾ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ ਤਿੰਨ-ਚਾਰ ਦੇ ਬਾਹਰ ਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਲੜਕੀ ਨੂੰ ਮਿਲਣ ਆਇਆ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਵਿਵਾਦ ਹੋ ਗਿਆ ਅਤੇ ਮੁੰਡੇ ਨੇ ਦੇਖਦੇ ਹੀ ਦੇਖਦੇ ਕੁੜੀ ਦੇ ਮੂੰਹ 'ਤੇ ਤਿੰਨ-ਚਾਰ ਥੱਪੜ ਜੜ ਦਿੱਤੇ। ਉਥੇ ਹੀ ਮੌਜੂਦ ਈਵ ਟੀਜ਼ਿੰਗ ਦੇ ਖਿਲਾਫ ਵਿਦਿਆਰਥੀ ਫਾਰ ਸੋਸਾਇਟੀ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਨੇ ਮੁੰਡੇ ਵਲੋਂ ਕੁੜੀ ਦੀ ਸ਼ਰੇਆਮ ਹੁੰਦੀ ਕੁੱਟਮਾਰ ਦੇਖ ਲਈ ਅਤੇ ਮੁੰਡੇ ਦੀ ਛਿੱਤਰ ਪਰੇਡ ਕਰ ਦਿੱਤੀ। ਘਟਨਾ ਤੋਂ ਬਾਅਦ ਉਥੇ ਮੌਜੂਦ ਸਕਿਓਰਿਟੀ ਗਾਰਡਾਂ ਨੇ ਪੁਲਸ ਨੂੰ ਬੁਲਾ ਲਿਆ ਪਰ ਲੜਕੀ ਨੇ ਲੜਕੇ ਖਿਲਾਫ ਸ਼ਿਕਾਇਤ ਕਰਨ ਤੋਂ ਇਨਕਾਰ ਕਰ ਦਿੱਤਾ।

Punjab news, Punjabi news, BBC PUNJABI,

0 comments:

...ਤੇ ਅਜੇ ਤੱਕ ਫਿਰ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ!

11:35 Unknown 0 Comments

 ਜਲੰਧਰ/ਹੈਦਰਾਬਾਦ-ਸਾਲ 1993 'ਚ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਤੇ ਦਾਊਦ ਇਬਰਾਹਿਮ ਦੇ ਸਿਪਹਸਾਲਾਰ ਯਾਕੂਬ ਮੈਮਨ ਨੂੰ 30 ਜੁਲਾਈ ਨੂੰ ਹੋਣ ਜਾ ਰਹੀ ਫਾਂਸੀ 'ਤੇ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏ. ਆਈ. ਐੱਮ.ਆਈ.ਐੱਮ.) ਦੇ ਪ੍ਰਧਾਨ ਅਸਦਊਦੀਨ ਓਵੈਸੀ ਨੇ ਕਈ ਸਵਾਲ ਚੁੱਕੇ ਹਨ। ਓਵੈਸੀ ਨੇ ਕਿਹਾ ਹੈ ਕਿ ਦੋਸ਼ੀ ਤਾਂ ਬਲਵੰਤ ਸਿੰਘ ਰਾਜੋਆਣ ਵੀ ਹੈ, ਫਿਰ ਅਜੇ ਤੱਕ ਉਸ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ।
ਓਵੈਸੀ ਨੇ ਕਿਹਾ ਕਿ ਯਾਕੂਬ ਨੂੰ ਫਾਸੀਂ ਦੇਣ ਤੋਂ ਪਹਿਲਾਂ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਿਆਸੀ ਦਬਾਅ ਦੇ ਕਾਰਨ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਰਹੀ ਹੈ ਅਤੇ ਇਸੇ ਕਾਰਨ ਓਵੈਸੀ ਨੇ ਯਾਕੂਬ ਦੀ ਫਾਂਸੀ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ।
ਓਵੈਸੀ ਨੇ ਕਿਹਾ ਹੈ ਕਿ ਯਾਕੂਬ ਨੂੰ ਸਿਰਫ ਮੁਸਲਮਾਨ ਹੋਣ ਕਾਰਨ ਹੀ ਫਾਂਸੀ 'ਤੇ ਲਟਕਾਇਆ ਜਾ ਰਿਹਾ ਹੈ, ਹਾਲਾਂਕਿ ਓਵੈਸੀ ਨੇ ਸਪੱਸ਼ਟ ਕਿਹਾ ਕਿ ਉਹ ਮੈਮਨ ਦੇ ਮਾਮਲੇ 'ਚ ਅਦਾਲਤ ਦੇ ਫੈਸਲੇ ਦੇ ਖਿਲਾਫ ਨਹੀਂ ਹੈ ਪਰ ਜਿੰਨੇ ਵੀ ਦੋਸ਼ੀ ਹਨ, ਉਨ੍ਹਾਂ ਸਭ ਨੂੰ ਫਾਂਸੀ ਹੋਣੀ ਚਾਹੀਦੀ ਹੈ।

Punjab news, Punjabi news, BBC PUNJABI,

0 comments:

ਬਾਦਲਾਂ ਦੇ ਸ਼ਹਿਰ ਨੂੰ ਕੇਂਦਰ ਸਰਕਾਰ ਦੀ ਵੱਡੀ ਸੌਗਾਤ, ਪਹਿਲੀ ਵਾਰ ਸ਼ੁਰੂ ਹੋਵੇਗੀ ਪੰਜਾਬ 'ਚ ਇਹ ਸਹੂਲਤ

11:32 Unknown 0 Comments

ਨਵੀਂ ਦਿੱਲੀ/ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਸ਼ਹਿਰ ਯਾਨੀ ਪੰਜਾਬ ਦੇ ਬਠਿੰਡਾ ਨੂੰ ਪੀ.ਐਨ.ਜੀ. (ਪਾਈਪ ਨੈਚੂਰਲ ਗੈਸ) ਨੈਟਵਰਕ ਨਾਲ ਜੋੜਨ ਦੀ ਸੌਗਾਤ ਮਿਲ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਰੂਪਨਗਰ, ਫਤਿਹਗੜ੍ਹ ਸਾਹਿਬ ਵੀ ਸ਼ਾਮਿਲ ਹਨ। ਪੈਟ੍ਰੋਲੀਅਮ ਮੰਤਰਾਲੇ ਦੇ ਸੂਤਰਾਂ ਅਨੁਸਾਰ ਅਗਸਤ 2015 ਤੱਕ ਪੀ.ਐਨ.ਜੀ. ਨੈਟਵਰਕ ਨਾਲ ਜੁੜਨ ਵਾਲੇ 46 ਨਵੇਂ ਸ਼ਹਿਰਾਂ ਲਈ ਬਿਡਿੰਗ ਪ੍ਰੋਸੈਸ ਨੂੰ ਪੂਰਾ ਕੀਤਾ ਜਾਵੇਗਾ। ਪੈਟ੍ਰੋਲੀਅਮ ਐਂਡ ਨੈਚੂਰਲ ਗੈਸ ਰੈਗੂਲੇਟਰੀ ਬੋਰਡ (ਪੀ.ਐਨ.ਜੀ.ਆਰ.ਬੀ) ਅਗਸਤ ਤੱਕ ਸੀ.ਜੀ.ਡੀ. ਯਾਨੀ ਸਿਟੀ ਗੈਸ ਡਿਸਟਰੀਬਿਊਸ਼ਨ ਦੇ 5ਵੇਂ ਅਤੇ 6ਵੇਂ ਰਾਊਂਡ ਦੇ ਬਿਡਿੰਗ ਪ੍ਰੋਸੈਸ ਨੂੰ ਪੂਰਾ ਕਰ ਲਵੇਗਾ।
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਸਾਰੇ ਸ਼ਹਿਰਾਂ 'ਚ ਪੀ.ਐਨ.ਜੀ. ਦੇਣ ਲਈ ਪਾਈਪ ਵਿਛਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਥੇ ਹੀ ਉਤਰ ਪ੍ਰਦੇਸ਼ ਦੇ 13 ਸ਼ਹਿਰਾਂ, ਕਰਨਾਟਕ ਦੇ 6, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ 5-5 ਸ਼ਹਿਰਾਂ, ਮਹਾਰਾਸ਼ਟਰ ਦੇ 4, ਆਂਧਰਾ ਪ੍ਰਦੇਸ਼, ਉਤਰਾਖੰਡ, ਹਰਿਆਣਾ ਅਤੇ ਪੰਜਾਬ ਦੇ 3 ਸ਼ਹਿਰਾਂ ਅਤੇ ਗੋਆ 'ਚ 1 ਜਗ੍ਹਾ ਸਿਟੀ ਗੈਸ ਪਹੁੰਚੇਗੀ।

Punjab news, Punjabi news, BBC PUNJABI,

0 comments:

ਮਨੀਕਰਨ ਸਾਹਿਬ ਜਾ ਰਹੀ ਪੰਜਾਬ ਦੀ ਬੱਸ ਦੇ ਨਦੀ 'ਚ ਡਿੱਗਣ ਦਾ ਹੈਰਾਨ ਕਰਦਾ ਸੱਚ ਆਇਆ ਸਾਹਮਣੇ

11:30 Unknown 0 Comments

ਬਰਨਾਲਾ\ਕੁੱਲੂ : ਵੀਰਵਾਰ ਨੂੰ ਬਰਨਾਲਾ ਤੋਂ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਹੋਏ ਭਿਆਨਕ ਹਾਦਸੇ ਦਾ ਸੱਚ ਸਾਹਮਣੇ ਆ ਗਿਆ ਹੈ। ਭਾਵੇਂ ਪਹਿਲਾਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਇਹ ਹਾਦਸਾ ਬੱਸ ਵਿਚ ਸਮਰੱਥਾ ਤੋਂ ਵੱਧ ਸਵਾਰੀਆਂ ਹੋਣ ਕਰਕੇ ਵਾਪਰਿਆ ਹੈ ਪਰ ਪੁਲਸ ਨੇ ਇਸ ਦਾ ਅਸਲ ਸੱਚ ਕੁਝ ਹੋਰ ਹੀ ਬਿਆਨ ਕੀਤਾ ਹੈ। ਇਹ ਹਾਦਸਾ ਕੁੱਲੂ ਤੋਂ 18 ਕਿਲੋਮੀਟਰ ਅੱਗੇ ਸਰਸਾੜੀ ਦੇ ਕੋਲ ਪਾਰਵਤੀ ਨਦੀ 'ਚ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਮੀਂਹ ਪੈਣ ਨਾਲ ਇਹ ਨਦੀਂ ਪਹਿਲਾਂ ਹੀ ਪੂਰੇ ਜ਼ੋਰ 'ਤੇ ਸੀ। ਸੜਕ ਚੌੜੀ ਨਾ ਹੋਣ ਕਰਕੇ ਅੱਗੇ ਤਿੱਖੇ ਮੋੜੇ 'ਤੇ ਬੱਸ ਦੇ ਪਿਛਲੇ ਟਾਇਰ ਬਾਹਰ ਨਿਕਲ ਗਏ ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ ਹੈ। 52 ਮੀਟਰ ਬੱਸ 'ਚ ਬੱਚਿਆਂ ਸਮੇਤ ਲਗਭਗ 60 ਸਵਾਰੀਆਂ ਦੱਸੀਆਂ ਜਾ ਰਹੀਆਂ ਹਨ। ਸਾਰੇ ਲੋਕ ਬਰਨਾਲਾ, ਬਠਿੰਡਾ ਅਤੇ ਮਾਨਸਾ ਦੇ ਰਹਿਣ ਵਾਲੇ ਸਨ। ਸੱਤ ਲਾਸ਼ਾਂ ਹੀ ਨਦੀ 'ਚੋਂ ਕੱਢੀਆਂ ਜਾ ਸਕੀਆਂ ਹਨ ਜਦਕਿ 31 ਲੋਕ ਠਾਠਾਂ ਮਾਰਦੇ ਪਾਣੀ 'ਚ ਰੁੜ ਗਏ ਹਨ।
ਪੁਲਸ ਮੁਤਾਬਕ ਵੀਰਵਾਰ ਸ਼ਾਮ ਚਾਰ ਵਜੇ ਸਰਸਾੜੀ ਕੋਲ ਬੱਸ ਮੋੜ ਕੱਟ ਰਹੀ ਸੀ। ਬੱਸ ਲੰਬੀ ਹੋਣ ਕਾਰਨ ਬੱਸ ਦੇ ਪਿੱਛਲੇ ਹਿੱਸੇ ਦੇ ਟਾਇਰ ਸੜਕ ਤੋਂ ਬਾਹਰ ਨਿਕਲ ਗਏ ਅਤੇ ਬੱਸ ਹੇਠਾਂ ਨਦੀ 'ਚ ਜਾ ਡਿੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਰਾਹਤ ਕਾਰਜਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਵੀਰਵਾਰ ਦੇਰ ਸ਼ਾਮ ਤੱਕ 7 ਲਾਸ਼ਾਂ ਨੂੰ ਨਦੀ 'ਚੋਂ ਬਰਾਮਦ ਕਰ ਲਿਆ ਗਿਆ। ਹਾਦਸੇ ਵਿਚ ਲਗਭਗ 23 ਲੋਕਾਂ ਨੂੰ ਬਚਾਇਆ ਗਿਆ ਹੈ ਜਿਨ੍ਹਾਂ ਨੂੰ ਕੁੱਲੂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਇਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

Punjab news, Punjabi news, BBC PUNJABI,


0 comments:

ਗਰੀਬੀ ਦੂਰ ਕਰਨ ਲਈ ਧੀ ਸਣੇ ਦੋਹਤੀ-ਦੋਹਤਿਆਂ ਨਾਲ ਹੀ ਕਹਿਰ ਕਮਾ ਗਿਆ ਕਲਯੁਗੀ ਪਿਓ

11:27 Unknown 0 Comments

ਗੁਰਦਾਸਪੁਰ -ਇਕ ਪਿਓੁ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਦੇ ਲਈ ਆਪਣੀ ਚਾਰ ਬੱਚਿਆਂ ਦੀ ਧੀ ਨੂੰ ਪਤੀ ਦੀ ਮਰਜ਼ੀ ਦੇ ਖਿਲਾਫ ਇਕ ਲੱਖ ਰੁਪਏ 'ਚ ਵੇਚ ਦਿੱਤਾ, ਜਿਸ ਤੋਂ ਬਾਅਦ ਉਕਤ ਔਰਤ ਦੇ ਪਤੀ ਨੇ ਪੁਲਸ ਨੂੰ ਆਪਣੀ ਪਤਨੀ ਅਤੇ ਬੱਚਿਆਂ ਨੂੰ ਵਾਪਸ ਦਿਵਾਉਣ ਦੀ ਗੁਹਾਰ ਲਗਾਈ ਹੈ।
ਸਰਹੱਦ ਪਾਰ ਸੂਤਰਾਂ ਮੁਤਾਬਕ ਬਿੰਦੀ ਮੋਤੀਆਂ ਪਿੰਡ ਨਿਵਾਸੀ ਅਲੀ ਹੈਦਰ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਦੋਸ਼ ਲਗਾਇਆ ਕਿ ਉਸ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਵਹੀਦਾ ਪੁੱਤਰੀ ਪੀਰ ਬਖਸ਼ ਨਿਵਾਸੀ ਉਸਤਾ ਮੁਹੰਮਦ ਬਲੋਚਸਿਤਾਨ ਦੇ ਨਾਲ ਹੋਇਆ ਸੀ ਅਤੇ ਉਸ ਦੇ ਚਾਰ ਬੱਚੇ ਵੀ ਹਨ।
ਕਰੀਬ 15 ਦਿਨ ਪਹਿਲਾਂ ਉਸ ਦੀ ਪਤਨੀ ਵਹੀਦਾ ਆਪਣੇ ਬੱਚਿਆਂ ਦੇ ਨਾਲ ਆਪਣੇ ਪਿਤਾ ਦੇ ਘਰ ਗਈ ਸੀ ਪਰ ਵਹੀਦਾ ਦੇ ਪਿਤਾ ਨੇ ਵਹੀਦਾ ਦਾ ਨਿਕਾਹ ਇਕ ਬਜ਼ੁਰਗ ਵਿਅਕਤੀ ਅਲਤਾਫ਼ ਗੋਲੋ ਨਾਲ ਕਰ ਦਿੱਤਾ ਹੈ ਅਤੇ ਇਸ ਦੇ ਬਦਲੇ ਬਜ਼ੁਰਗ ਆਦਮੀ ਨੇ ਇਕ ਲੱਖ ਰੁਪਏ ਪੀਰ ਬਖ਼ਸ ਨੂੰ ਦਿੱਤੇ ਹੈ। ਅਲੀ ਹੈਦਰ ਦੇ ਮੁਤਾਬਕ ਉਸ ਦੀ ਪਤਨੀ ਨੇ ਆਪਣਾ ਦੂਜਾ ਨਿਕਾਹ ਹੋਣ ਦੇ ਬਾਅਦ ਮੋਬਾਇਲ ਤੇ ਸਾਰੀ ਗੱਲ ਦੱਸੀ। ਜਦੋਂ ਅਲੀ ਹੈਦਰ ਨੇ ਇਸ ਸੰਬੰÎਧੀ ਆਪਣੇ ਸਹੁਰੇ ਨਾਲ ਗੱਲ ਕੀਤੀ ਤਾਂ ਉਸ ਨੇ ਪਹਿਲਾਂ ਤਾਂ ਵਹੀਦਾ ਦੇ ਦੂਜੇ ਨਿਕਾਹ ਦੀ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਕਿਹਾ ਕਿ ਉਸ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਦੇ ਲਈ ਹੀ ਅਜਿਹਾ ਕੰਮ ਕੀਤਾ ਹੈ।
ਅਲੀ ਹੈਦਰ ਦੇ ਅਨੁਸਾਰ ਉਹ ਗਰੀਬ ਵਿਅਕਤੀ ਹੈ ਅਤੇ ਉਹ ਪੁਲਸ ਅਤੇ ਅਦਾਲਤ ਦਾ ਖਰਚ ਬਰਦਾਸ਼ਤ ਕਰਨ ਦੀ ਹਾਲਤ ਵਿਚ ਹੈ ਅਤੇ ਉਸ ਦੀ ਪਤਨੀ ਹੁਣ ਅਦਾਲਤ ਤੇ ਪੁਲਸ ਦੀ ਮਦਦ ਦੇ ਬਿਨਾਂ ਨਹੀਂ ਮਿਲ ਰਹੀ। ਉਸ ਨੇ ਉੱਚ ਪੁਲਸ ਅਧਿਕਾਰੀਆਂ ਨਾਲ ਉਸ ਦੀ ਪਤਨੀ ਵਾਪਸ ਦਿਵਾਉਣ ਦੀ ਮੰਗੀ ਕੀਤੀ ਹੈ। ਜਦਕਿ ਉਸ ਦੇ ਸਹੁਰੇ ਨੇ ਮੇਰੇ ਚਾਰਾਂ ਬੱਚਿਆਂ ਨੂੰ ਮੈਨੂੰ ਸੌਂਪ ਦਿੱਤਾ ਹੈ।

Punjab news, Punjabi news, BBC PUNJABI,

0 comments:

...ਤੇ ਹੁਣ ਕਾਰਾਂ ਵਿਚ ਵੀ ਵੱਜਣ ਲੱਗਾ ਸੁੱਖਾ ਕਾਹਲਵਾਂ ਦਾ ਨਾਂ

11:22 Unknown 0 Comments

ਜਲੰਧਰ : ਲੰਘੀ ਜਨਵਰੀ ਨੂੰ ਪੁਲਸ ਹਿਰਾਸਤ ਵਿਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਗੈਂਗਸਟਰ ਸੁੱਖਾ ਕਾਹਲਵੇਂ ਦਾ ਨਾਂ ਹੁਣ ਵਿਦੇਸ਼ਾਂ ਦੀਆਂ ਕਾਰਾਂ ਵਿਚ ਵੀ ਵੱਜਣ ਲੱਗਾ ਹੈ।  ਸੁੱਖਾ ਕਾਹਲਵਾਂ ਲਈ ਗਾਏ ਇਸ ਗੀਤ ਵਿਚ ਸਿੱਧਾ-ਸਿੱਧਾ ਪੁਲਸ 'ਤੇ ਨਿਸ਼ਾਨਾ ਲਗਾਇਆ ਗਿਆ ਹੈ ਅਤੇ ਇਸ ਵਿਚ ਸਾਫ ਕਿਹਾ ਗਿਆ ਹੈ ਕਿ ਜੇ ਪੁਲਸ ਸੁੱਖੇ ਨੂੰ ਨਾ ਮਰਵਾਉਂਦੀ ਤਾਂ ਸੁੱਖਾ ਕਦੇ ਨਹੀਂ ਸੀ ਮਰਨਾ।
ਸੁੱਖੇ ਕਾਹਲਵੇਂ ਲਈ ਗਾਇਆ ਗਿਆ ਇਹ ਗੀਤ 'ਸੁੱਖੇ ਕਾਹਲਵਾਂ ਸ਼ਾਰਪਸ਼ੂਟਰ' ਨਾਂ ਦੇ ਪੇਜ 'ਤੇ ਪੋਸਟ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੀ 21 ਜਨਵਰੀ ਨੂੰ ਗੌਂਡਰ ਗੈਂਗ ਵਲੋਂ ਪੁਲਸ ਹਿਰਾਸਤ ਵਿਚ ਹੀ ਸੁੱਖਾ ਕਾਹਲਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਭਾਵੇਂ ਇਸ ਕਤਲ ਕਾਂਡ ਵਿਚ ਕਈ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਫਿਰ ਵੀ ਇਸ ਕਤਲ ਕਾਂਡ ਦਾ ਮੁੱਖ ਦੋਸ਼ੀ ਵਿੱਕੀ ਗੌਂਡਰ ਅਜੇ ਵੀ ਪੁਲਸ ਦੀ ਹਿਰਾਸਤ ਤੋਂ ਦੂਰ ਹੈ।

Punjab news, Punjabi news, BBC PUNJABI,

0 comments:

ਪਾਕਿ ਨੂੰ ਬਿਜਲੀ ਦੇਣ ਲਈ ਤਿਆਰ ਹੈ ਸਰਕਾਰ : ਸੁਖਬੀਰ ਬਾਦਲ

11:15 Unknown 0 Comments

ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ 'ਤੇ ਮਿਨੀ ਸੋਲਰ ਪਲਾਂਟ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਚੰਡੀਗੜ੍ਹ ਦੇ ਹੋਟਲ ਤਾਜ ਵਿਚ ਪੰਜਾਬ ਸੋਲਰ ਸਮਿਟ 2015 ਵਿਚ ਭਾਗ ਲੈਣ ਲਈ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕੇਂਦਰ ਸਰਕਾਰ ਇਜਾਜ਼ਤ ਦਵੇ ਤਾਂ ਉਹ ਪਾਕਿਸਾਨ ਨੂੰ ਵੀ ਬਿਜਲੀ ਦੇਣ ਲਈ ਤਿਆਰ ਹਨ।
ਪੰਜਾਬ ਸੋਲਰ ਸਮਿਟ 2015 'ਚ ਜਿਥੇ ਪੰਜਾਬ ਦੇ ਰੀਨਿਊ ਐਨਰਜੀ ਮਨਿਸਟਰ ਬਿਕਰਮ ਸਿੰਘ ਮਜੀਠੀਆ ਨੇ ਜਿਥੇ ਸੋਲਰ ਪਾਵਰ ਐਨਰਜੀ ਨੂੰ ਲੈ ਕੇ ਪੰਜਾਬ ਦੀਆਂ ਉਪਲੱਬਧੀਆਂ ਦੱਸੀਆਂ, ਉਥੇ ਹੀ ਸੰਮੇਲਨ 'ਚ ਹਿੱਸਾ ਲੈਣ ਆਏ ਕਈ ਨਿਵੇਸ਼ਕਾਂ ਨੇ ਵੀ ਸੋਲਰ ਐਨਰਜੀ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ।

 Punjab news, Punjabi news, BBC PUNJABI,

0 comments:

ਖਾਲਿਸਤਾਨ ਸਮਰਥਕਾਂ ਕੋਲ ਜਾਂਦੇ ਹਨ ਕੈਪਟਨ : ਸੁਖਬੀਰ

11:11 Unknown 0 Comments

ਚੰਡੀਗੜ੍ਹ : ਵਿਦੇਸ਼ਾਂ 'ਚ ਅਕਾਲੀ ਦਲ ਦੇ ਹੋ ਰਹੇ ਵਿਰੋਧ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਲਗਾਤਾਰ ਕਾਂਗਰਸ ਪਾਰਟੀ 'ਤੇ ਹਮਲੇ ਕਰ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੀ ਹੁਣ ਕੈਪਟਨ ਅਮਰਿੰਦਰ ਸਿੰਘ 'ਤੇ ਖਾਲਿਸਤਾਨ ਸਮਰਥਕਾਂ ਕੋਲ ਜਾਣ ਦੇ ਦੋਸ਼ ਲਗਾਏ ਹਨ।
ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵਿਦੇਸ਼ਾਂ 'ਚ ਹੋ ਰਹੇ ਵਿਰੋਧ ਨੂੰ ਲੈ ਕੇ ਇਕ ਵਾਰ ਫਿਰ ਤੋਂ ਮਾਨ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੁਖਬੀਰ ਬਾਦਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੈਪਟਨ ਦੇ ਸਬੰਧ ਖਾਲਿਸਤਾਨੀਆਂ ਨਾਲ ਹਨ ਅਤੇ ਕੈਪਟਨ ਭਾਰਤ ਵਿਰੋਧੀਆਂ ਦਾ ਸਾਥ ਦੇ ਰਹੇ ਹਨ।

Punjab news, Punjabi news, BBC PUNJABI,

0 comments:

ਇਸ਼ਕ ਦੀਆਂ ਪੱਟੀਆਂ ਕੁੜੀਆਂ, ਬੁਆਏ ਫ੍ਰੈਂਡ ਲਈ ਸੜਕ ਵਿਚਕਾਰ ਹੋਈਆਂ ਛਿੱਤਰੋ-ਛਿੱਤਰੀ

11:06 Unknown 0 Comments

ਮੇਰਠ : ਤੁਸੀਂ ਮੁੰਡਿਆਂ ਨੂੰ ਕੁੜੀਆਂ ਲਈ ਅਕਸਰ ਲੜਦੇ ਦੇਖਿਆ ਸੁਣਿਆ ਹੋਵੇਗਾ ਪਰ ਇਥੋਂ ਦੇ ਨਵੀਂ ਬਸਤੀ ਇਲਾਕੇ 'ਚ ਦੋ ਕੁੜੀਆਂ ਇਕ ਲੜਕੇ ਲਈ ਵਿਚ ਸੜਕ ਭਿੜ ਗਈਆਂ। ਇਸ ਦੌਰਾਨ ਇਕ ਲੜਕੀ ਨੇ ਦੂਜੀ ਦੀ ਜਮ ਕੇ ਕੁੱਟਮਾਰ ਕਰ ਦਿੱਤੀ ਅਤੇ ਜਮ ਕੇ ਲੱਤਾਂ, ਮੁੱਕੇ ਤੇ ਚਪੇੜਾਂ ਵਰਾਈਆਂ। ਦੋ ਕੁੜੀਆਂ ਨੂੰ ਸੜਕ ਦੇ ਲੜਦੀਆਂ ਦੇਖ ਉਥੇ ਖਾਸੀ ਭੀੜ ਇਕੱਠੀ ਹੋ ਗਈ। ਇਹੀ ਨਹੀਂ ਕੁੱਟਮਾਰ ਕਰਨ ਵਾਲੀ ਲੜਕੀ ਨੇ ਆਪਣੇ ਤਸਕਰ ਭਰਾ ਦੀ ਧਮਕੀ ਦੇ ਕੇ ਉਥੇ ਮੌਜੂਦ ਸਾਰੇ ਲੋਕ ਹੈਰਾਨ ਕਰ ਦਿੱਤੇ।
ਕਿਸੇ ਤਰ੍ਹਾਂ ਲੋਕਾਂ ਨੇ ਇਨ੍ਹਾਂ ਦਾ ਬਚਾਅ ਕੀਤਾ। ਦੋਸ਼ ਹੈ ਕਿ ਲੜਕੀ ਦੀ ਕੁੱਟਮਾਰ ਕਰਨ ਵਾਲੀ ਦੂਜੀ ਲੜਕੀ ਦਾ ਭਰਾ ਤਸਕਰ ਹੈ। ਕੁੱਟਮਾਰ ਦੌਰਾਨ ਉਸ ਨੇ ਆਪਣੇ ਭਰਾ ਦੇ ਨਾਮ ਦੀ ਧਮਕੀ ਦੇ ਕੇ ਦੂਜੀ ਲੜਕੀ ਦੀ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਕੁੱਟਮਾਰ ਕਰਦਿਆਂ ਲੜਕੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇ ਦੋਬਾਰਾ ਉਹ ਉਸ ਦੇ ਪ੍ਰੇਮੀ ਨਾਲ ਦਿਖੀ ਤਾਂ ਚੰਗਾ ਨਹੀਂ ਹੋਵੇਗਾ।

Punjab news, Punjabi news, BBC PUNJABI,

0 comments:

ਪੰਜਾਬ ਪੁਲਸ ਨੇ ਗੱਡੀ ਹੇਠ ਦੇ ਕੇ ਮਾਰਿਆ ਬੰਦਾ, ਲੋਕਾਂ ਨੇ ਪੁਲਸ ਨੂੰ ਪਾਇਆ ਘੇਰਾ

10:55 Unknown 0 Comments

ਫਿਲੌਰ -ਫਿਲੌਰ ਦੇ ਬਿਲਗਾ 'ਚ ਸ਼ੁੱਕਰਵਾਰ ਨੂੰ ਪੁਲਸ ਦੀ ਜੀਪ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੀਓਂਵਾਲ ਪਿੰਡ ਦਾ ਰਹਿਣ ਵਾਲਾ ਮ੍ਰਿਤਕ ਰਣਜੀਤ ਆਪਣੇ ਪਿੰਡ ਤੋਂ ਫਿਲੌਰ ਨੂੰ ਜਾ ਰਿਹਾ ਸੀ ਕਿ ਰਸਤੇ 'ਚ ਪੁਲਸ ਦੀ ਜੀਪ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਨਾਰਾਜ਼ ਹੋਏ ਲੋਕਾਂ ਨੇ ਪੁਲਸ ਨੂੰ ਘੇਰਾ ਪਾ ਲਿਆ। ਚਸ਼ਮਦੀਦ ਗਵਾਹਾਂ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਨੇ ਪੁਲਸ ਨਾਲ ਕੁੱਟਮਾਰ ਵੀ ਕੀਤੀ। ਲੋਕਾਂ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਪੁਲਸ ਦੀ ਗੱਡੀ ਨੂੰ ਏ. ਐੱਸ. ਆਈ. ਨਸ਼ੇ ਦੀ ਹਾਲਤ 'ਚ ਗਲਤ ਸਾਈਡ 'ਤੇ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਫਿਲਹਾਲ ਘਟਨਾ ਵਾਲੇ ਸਥਾਨ 'ਤੇ ਡੀ. ਐੱਸ. ਪੀ ਨਕੋਦਰ ਪਹੁੰਚ ਚੁੱਕੇ ਹਨ ਅਤੇ ਮ੍ਰਿਤਕ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਸੰਬੰਧੀ ਢਾਈ ਲੱਖ ਰੁਪਏ 'ਚ ਸਮਝੌਤਾ ਹੋ ਗਿਆ। ਮ੍ਰਿਤਕ ਰਣਜੀਤ ਆਪਣੇ ਪਿੱਛੇ ਦੋ ਛੋਟੇ-ਛੋਟੇ ਬੱਚੇ ਛੱਡ ਗਿਆ ਹੈ ਅਤੇ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਿਲਹਾਲ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਜਾਂਚ 'ਚ ਲੱਗ ਗਈ ਹੈ।

Punjab news, Punjabi news, BBC PUNJABI,


0 comments:

ਇੰਗਲੈਂਡ ਦੇ ਗੁਰੂਘਰ 'ਚ ਫੈਲੀ ਸਨਸਨੀ, ਔਰਤਾਂ ਦੀ ਲੜਾਈ 'ਚ ਇਕ ਦੀ ਮੌਤ

10:44 Unknown 0 Comments

ਸਪ੍ਰਿੰਗਵੂਡ— ਇੰਗਲੈਂਡ ਦੇ ਹਡਰਸਫੀਲਡ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੇ ਅੰਦਰ ਇਕ 46 ਸਾਲਾਂ ਔਰਤ ਦੀ ਮੌਤ ਹੋਣ ਨਾਲ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਮ੍ਰਿਤਕ ਔਰਤ ਦਾ 70 ਸਾਲਾ ਬਜ਼ੁਰਗ ਔਰਤ ਨਾਲ ਝਗੜਾ ਹੋਇਆ ਅਤੇ ਗੁਰਦੁਆਰਾ ਸਾਹਿਬ ਦੀ ਰਸੋਈ ਅੰਦਰ ਵੀ ਦੋਵੇਂ ਔਰਤਾਂ ਭਿੜ ਗਈਆਂ। ਇਸ ਦੌਰਾਨ ਇਕ 48 ਸਾਲਾ ਵਿਅਕਤੀ ਨੇ 46 ਸਾਲਾ ਔਰਤ ਨੂੰ ਰੋਕਣ ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਕਤ ਔਰਤ ਦੀ ਤਬੀਅਤ ਖਰਾਬ ਹੋ ਗਈ ਅਤੇ ਉਸ ਦੇ ਇਲਾਜ ਲਈ ਐਂਬੂਲੈਂਸ ਤੇ ਪੈਰਾਮੀਡਿਕ ਸਰਵਿਸ ਬੁਲਾਈ ਗਈ। ਥੋੜ੍ਹੇ ਸਮੇਂ ਬਾਅਦ ਹੀ ਔਰਤ ਦੀ ਮੌਤ ਹੋ ਗਈ। ਬਜ਼ੁਰਗ ਔਰਤ ਨੂੰ ਵੀ ਇਸ ਮਾਮਲੇ ਵਿਚ ਸੱਟਾਂ ਲੱਗੀਆਂ ਅਤੇ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ।
ਇਸ ਘਟਨਾ ਤੋਂ ਬਾਅਦ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਗਿਆ। ਇਹ ਘਟਨਾ ਵੀਰਵਾਰ ਨੂੰ ਤਕਰੀਬਨ ਦੁਪਹਿਰ ਦੇ 1 ਵਜੇ ਵਾਪਰੀ। 48 ਸਾਲਾ ਵਿਅਕਤੀ ਨੂੰ ਔਰਤ ਦੇ ਕਤਲ ਦੇ ਸ਼ੱਕ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

0 comments:

Uff ! ਗਿੱਲੇ ਕੱਪੜਿਆਂ 'ਚ ਇਹ ਕੀ ਕਰ ਬੈਠੀ ਹਸੀਨਾ

12:31 Unknown 0 Comments

ਲਾਸ ਏਂਜਲਸ- ਅਮਰੀਕਨ ਟੌਪ ਸਿੰਗਰ ਤੇ ਅਭਿਨੇਤਰੀ ਕੈਥਰੀਨ ਮੈਕਫੀ ਇਨ੍ਹੀਂ ਦਿਨੀਂ ਟੀ. ਵੀ. ਸੀਰੀਅਲ ਸਕਾਰਪੀਅਨ ਦੀ ਸ਼ੂਟਿੰਗ ਲਈ ਗਿੱਲੇ ਕੱਪੜਿਆਂ 'ਚ ਆਪਣੇ ਕੋ-ਪਾਰਟਨਰ ਨਾਲ ਸੀਨ ਫਿਲਮਾਉਂਦੇ ਦਿਖੀ। ਸ਼ੂਟਿੰਗ ਦੌਰਾਨ ਕੈਥਰੀਨ ਤੇ ਪਾਰਟਨਰ ਤੇ ਬੁਆਏਫਰੈਂਡ ਐਲੀਸ ਗੇਬਲ ਕਿੱਸ ਕਰਨ ਦੇ ਨਾਲ ਮਸਤੀ ਕਰਦੀ ਦਿਖੀ।
ਕੈਥਰੀਨ ਨੇ ਸੀਨ ਦੌਰਾਨ ਸ਼ਾਰਟ ਟੌਪ ਤੇ ਬਲੈਕ ਪੈਂਟ ਪਹਿਨੀ ਹੋਈ ਸੀ, ਜਦਕਿ ਐਲੀਸ ਨੇ ਸ਼ਰਟ ਤੇ ਬਲੈਕ ਪੈਂਟ ਪਹਿਨੀ ਸੀ। ਦੋਵੇਂ ਹੀ ਗਿੱਲੇ ਕੱਪੜਿਆਂ 'ਚ ਬੇਹੱਦ ਹੌਟ ਲੱਗ ਰਹੇ ਸਨ। ਗਿੱਲੇ ਕੱਪੜਿਆਂ ਵਿਚ ਕੈਥਰੀਨ ਸੈਕਸੀ ਦਿਖਣ ਦੇ ਨਾਲ-ਨਾਲ ਕਾਫੀ ਪਿਆਰੀ ਲੱਗ ਰਹੀ ਸੀ।

 Punjab news, Punjabi news, BBC PUNJABI,

0 comments:

ਪੁਲਸ ਹੱਥ ਲੱਗੀ ਸਫਲਤਾ ਗਾਂਜੇ ਸਣੇ ਮਾਂ-ਪੁੱਤ ਗ੍ਰਿਫਤਾਰ

12:28 Unknown 0 Comments

ਅਬੋਹਰ-ਨਗਰ ਥਾਣਾ ਨੰ. 1 ਦੀ ਪੁਲਸ ਨੇ ਇਕ ਮਾਂ-ਪੁੱਤ ਨੂੰ 500 ਗ੍ਰਾਮ ਗਾਂਜੇ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਨਗਰ ਥਾਣਾ ਨੰ. 1 ਮੁਖੀ ਬਲਕਾਰ ਸਿੰਘ ਦੀ ਅਗਵਾਈ ਹੇਠ ਸੀਡ ਫਾਰਮ ਚੌਕੀ ਮੁਖੀ ਗੁਰਮੀਤ ਸਿੰਘ ਪੁਲਸ ਪਾਰਟੀ ਸਣੇ ਪੁਰਾਣੀ ਫਾਜ਼ਿਲਕਾ ਤੋਂ ਕਿੱਲਿਆਂ ਵਾਲੀ ਰੋਡ 'ਤੇ ਭਾਰਤ ਗੈਸ ਏਜੰਸੀ ਦੇ ਗਡਾਊਨ ਨੇੜੇ ਗਸ਼ਤ ਕਰ ਰਹੇ ਸਨ ਕਿ ਸਾਹਮਣੇ ਤੋਂ ਆ ਰਹੇ ਇਕ ਮਾਂ-ਪੁੱਤ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 500 ਗ੍ਰਾਮ ਗਾਂਜਾ ਬਰਾਮਦ ਹੋਇਆ। ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਮੀਤ ਕੌਰ ਪਤਨੀ ਕੁਲਦੀਪ ਸਿੰਘ ਤੇ ਮੋਹਨ ਸਿੰਘ ਉਰਫ ਮੋਨੂੰ ਪੁੱਤਰ ਕੁਲਦੀਪ ਸਿੰਘ ਵਾਸੀ ਇੰਦਰਾ ਨਗਰੀ ਅਬੋਹਰ ਦੇ ਰੂਪ 'ਚ ਹੋਈ ਹੈ। ਪੁਲਸ ਨੇ ਮਾਂ-ਪੁੱਤ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

 Punjab news, Punjabi news, BBC PUNJABI,

0 comments:

ਵਿਧਾਇਕ ਕਾਲੀਆ ਨੇ ਹੁਣ ਸ਼ਾਂਤਾ ਕੁਮਾਰ 'ਤੇ ਲਾਏ ਗੰਭੀਰ ਦੋਸ਼

12:26 Unknown 0 Comments

ਜਲੰਧਰ-ਭਾਜਪਾ 'ਚ ਭ੍ਰਿਸ਼ਟਾਚਾਰ ਨੂੰ ਲੈ ਕੇ ਪਾਰਟੀ ਪ੍ਰਧਾਨ ਨੂੰ ਚਿੱਠੀ ਲਿਖਣ ਵਾਲੇ ਸੀਨੀਅਰ ਭਾਜਪਾ ਨੇਤਾ ਸ਼ਾਂਤਾ ਕੁਮਾਰ 'ਤੇ ਪੰਜਾਬ ਦੇ ਭਾਜਪਾ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ। ਜਲੰਧਰ ਸੈਂਟਰਲ ਤੋਂ ਭਾਜਪਾ ਦੇ ਵਿਧਾਇਕ ਮਨੋਰੰਜਨ ਕਾਲੀਆ ਨੇ ਸ਼ਾਂਤਾ ਨੂੰ ਚਿੱਠੀ ਲਿਖ ਕੇ ਉਨ੍ਹਾਂ 'ਤੇ ਪਾਰਟੀ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਸ਼ਾਤਾਂ ਨੂੰ ਇਕ ਵਾਰ ਆਪਣੇ ਵੱਲ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ। ਫਿਲਹਾਲ ਕਾਲੀਆ ਨੇ ਸ਼ਾਂਤਾ ਤੋਂ ਪੁੱਛੇ ਸਵਾਲਾਂ ਦਾ ਜਵਾਬ ਮੰਗ ਕੇ ਆਪਣੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ।


Punjab news, Punjabi news, BBC PUNJABI,

0 comments:

Apple ਨਾਲ ਜੋ 3 ਮਿੰਟ 'ਚ ਹੋਇਆ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ

12:24 Unknown 0 Comments

ਜਲੰਧਰ/ਨਿਊਯਾਰਕ- ਆਈਫੋਨ ਜ਼ਰੀਏ ਮੋਬਾਈਲ ਦੀ ਦੁਨੀਆ 'ਚ ਬਾਦਸ਼ਾਹਤ ਹਾਸਲ ਕਰਨ ਵਾਲੀ ਕੰਪਨੀ ਐਪਲ ਨੇ ਮੰਗਲਵਾਰ ਨੂੰ ਤਿਮਾਹੀ ਨਤੀਜਾ ਜਾਰੀ ਕੀਤਾ। ਜਿਸ 'ਚ ਅਪ੍ਰੈਲ ਤੋਂ ਜੂਨ ਦੇ 'ਚ ਲੱਗਭਗ 3 ਮਹੀਨਿਆਂ 'ਚ ਕੰਪਨੀ ਨੂੰ 68 ਹਜ਼ਾਰ ਕਰੋੜ ਰੁਪਏ ਦਾ ਲਾਭ ਹੋਇਆ ਹੈ ਪਰ ਇਹ ਐਲਾਨ ਕਰਨ ਦੇ ਬਾਅਦ 3 ਮਿੰਟ 'ਚ ਹੀ ਕੰਪਨੀ ਨੂੰ 4 ਲੱਖ ਕਰੋੜ ਰੁਪਏ ਦਾ ਨੁਕਸਾਨ ਵੀ ਹੋ ਗਿਆ।
ਨਿਊਜ਼ ਚੈਨਲ ਬਲੂਮਬਰਗ ਅਨੁਸਾਰ ਆਈਫੋਨ ਦੀ ਸੇਲਸ ਘੱਟ ਰਹਿ ਜਾਣ ਦੇ ਚੱਲਦੇ ਸ਼ੇਅਰਸ 'ਚ ਅਚਾਨਕ ਗਿਰਵਾਟ ਆਈ ਤੇ ਕੰਪਨੀ ਦੀ ਮਾਰਕੀਟ ਵੈਲਿਊ ਨੂੰ ਨੁਕਸਾਨ ਪਹੁੰਚਿਆ। ਨਿਊਯਾਰਕ ਐਕਸਚੇਂਜ 'ਚ ਮੰਗਲਵਾਰ ਦੁਪਹਿਰ ਨੂੰ ਐਪਲ ਦੇ ਸ਼ੇਅਰਸ ਦੀ ਟ੍ਰੇਡਿੰਗ ਲੱਗਭਗ 130 ਡਾਲਰ 'ਤੇ ਰਹੀ ਸੀ ਪਰ ਆਈਫੋਨ ਦੀ ਸੇਲਸ ਉਮੀਦ ਤੋਂ ਘੱਟ ਰਹਿਣ ਦੇ ਚੱਲਦੇ ਇਹ ਤਿੰਨ ਮਿੰਟ 'ਚ 8.3 ਫੀਸਦੀ ਘੱਟ ਕੇ 119.96 ਡਾਲਰ 'ਤੇ ਆ ਗਏ। ਰਿਲਾਇੰਸ ਤੋਂ 14 ਗੁਣਾ ਵੱਧ ਮੁਨਾਫਾ ਕਮਾਉਣ ਵਾਲੀ ਐਪਲ ਦਾ ਲਾਭ ਅਪ੍ਰੈਲ-ਜੂਨ ਦੌਰਾਨ 38 ਫੀਸਦੀ ਵਧਿਆ ਪਰ ਐਪਲ ਨੇ ਉਮੀਦ ਤੋਂ ਘੱਟ ਆਈਫੋਨ ਵੇਚੇ। ਇਸ ਵਜ੍ਹਾ ਨਾਲ ਇਕ ਹੀ ਝੱਟਕੇ 'ਚ ਕੰਪਨੀ ਦੇ ਸ਼ੇਅਰਸ 'ਚ 8.3 ਫੀਸਦੀ ਦੀ ਗਿਰਾਵਟ ਆ ਗਈ।

ਮਾਰਕੀਟ ਐਨਾਲਸਿਸਟ ਗਰੁੱਪ ਫੈਕਟ ਸੇਟ ਦਾ ਪ੍ਰਿਡਿਕਸ਼ਨ ਸੀ ਕਿ ਐਪਲ ਅਪ੍ਰੈਲ-ਜੂਨ ਦੇ 'ਚ ਲੱਗਭਗ 5 ਕਰੋੜ ਆਈਫੋਨ ਵੇਚੇਗਾ ਪਰ ਐਪਲ ਨੇ 4.7 ਕਰੋੜ ਆਈਫੋਨ ਵੇਚੇ। ਐਪਲ ਦੀ ਮਾਰਕੀਟ ਵੈਲਿਊ 760 ਅਰਬ ਡਾਲਰ ਹੈ। ਯਾਨੀ 48 ਲੱਖ ਕਰੋੜ ਰੁਪਏ। ਇਹ ਗੂਗਲ ਦੇ 464 ਅਰਬ ਡਾਲਰ ਤੇ ਮਾਈਕਰੋਸਾਫਟ ਦੇ 380 ਅਰਬ ਡਾਲਰ ਦੀ ਮਾਰਕੀਟ ਵੈਲਿਊ ਤੋਂ ਵੱਧ ਹੈ। ਦੱਸ ਦਈਏ ਕਿ ਵੱਡੇ ਤੇ ਇਲੈਕਟ੍ਰਾਨਿਕ ਸਟਾਕ ਮਾਰਕੀਟ 'ਚ ਟ੍ਰੇਡਿੰਗ ਦੀ ਰੈਗੁਲਰ ਟਾਈਮਿੰਗ ਖਤਮ ਹੋਣ ਦੇ ਬਾਅਦ ਆਫਟਰ ਆਰਸ ਟ੍ਰੇਡਿੰਗ ਹੁੰਦੀ ਹੈ। ਨਿਊਯਾਰਕ 'ਚ ਇਹ ਸ਼ਾਮ 4 ਤੋਂ ਰਾਤ 8 ਵਜੇ ਦੇ 'ਚ ਹੁੰਦੀ ਹੈ।

Punjab news, Punjabi news, BBC PUNJABI,

0 comments:

ਆਪਣੇ ਜਿਗਰ ਦੇ ਟੁਕੜੇ ਨੂੰ ਵਿਦੇਸ਼ ਭੇਜਣਾ ਹੈ ਤਾਂ ਜ਼ਰਾ ਬਚ ਕੇ, ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ!

12:21 Unknown 0 Comments

ਨਵਾਂਸ਼ਹਿਰ -ਆਪਣੇ ਜਿਗਰ ਦੇ ਟੁਕੜਿਆਂ ਨੂੰ ਵਿਦੇਸ਼ ਭੇਜਣ ਬਹੁਤੀ ਵਾਰ ਮਾਪੇ ਠਗੀ ਦਾ ਸ਼ਿਕਾਰ ਤਾਂ ਹੋ ਹੀ ਜਾਂਦੇ ਹਨ, ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਪੁੱਤਰਾਂ ਦਾ ਵੀ ਕੋਈ ਅਤਾ-ਪਤਾ ਨਹੀਂ ਲੱਗਦਾ ਅਤੇ ਰੋਣ ਤੋਂ ਸਿਵਾਏ ਉਨ੍ਹਾਂ ਦੇ ਹੱਥ-ਪੱਲੇ ਕੁਝ ਨਹੀਂ ਰਹਿੰਦਾ। ਅਜਿਹਾ ਹੀ ਮਾਮਲਾ ਨਵਾਂਸ਼ਹਿਰ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਝੂਠੇ ਏਜੰਟ ਦੇ ਚੱਕਰਾਂ 'ਚ ਪਰਿਵਾਰ ਵਾਲਿਆਂ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜ ਦਿੱਤਾ ਅਤੇ ਹੁਣ ਉਨ੍ਹਾਂ ਦੇ ਪੁੱਤ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ ਕਿ ਇਸ ਸਮੇਂ ਕਿੱਥੇ ਹੈ।
ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਹੁਸ਼ਿਆਰਪੁਰ ਵਾਸੀ ਫੁਮਣ ਸਿੰਘ ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਬੇਟੇ ਨੂੰ ਵਰਕ ਪਰਮਿਟ 'ਤੇ ਨਿਊਜ਼ੀਲੈਂਡ ਭੇਜਣ ਲਈ ਨਵਾਂਸ਼ਹਿਰ ਦੇ ਏਜੰਟ ਮਹਿੰਦਰਪਾਲ ਪੁੱਤਰ ਤਰਸੇਮ ਪਾਲ ਦੇ ਨਾਲ ਗੱਲਬਾਤ ਕੀਤੀ ਸੀ। ਏਜੰਟ ਨੂੰ 4 ਲੱਖ ਰੁਪਏ ਦੇਣ ਤੋਂ ਬਾਅਦ ਉਹ ਉਨ੍ਹਾਂ ਦੇ ਬੇਟੇ ਨੂੰ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਨਿਊਜ਼ੀਲੈਂਡ ਭੇਜਣ ਦੇ ਨਾਮ 'ਤੇ ਇੰਡੋਨੇਸ਼ੀਆ ਭੇਜ ਦਿੱਤਾ।
ਪੁੱਤ ਨੂੰ ਇੰਡੋਨੇਸ਼ੀਆ ਤੋਂ ਨਿਊਜ਼ੀਲੈਂਡ ਸ਼ਿਫਟ ਕਰਨ ਲਈ ਫੁਮਣ ਸਿੰਘ ਨੇ ਸਮੇਂ-ਸਮੇਂ 'ਤੇ ਧੋਖੇਬਾਜ਼ ਏਜੰਟੇ ਨੂੰ 12.50 ਲੱਖ ਰੁਪਏ ਦਿੱਤਾ। ਫੁਮਣ ਸਿੰਘ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਵੀ ਉਸ ਨੂੰ ਇਹ ਨਹੀਂ ਪਤਾ ਕਿ ਪਿਛਲੇ 2 ਸਾਲ ਤੋਂ ਉਸਦਾ ਬੇਟਾ ਕਿੱਥੇ ਹੈ।
ਉਨ੍ਹਾਂ ਦੱਸਿਆ ਕਿ ਉਕਤ ਏਜੰਟ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਵੀ ਨਹੀ ਦੇ ਰਿਹਾ ਹੈ। ਐੱਸ.ਐੱਸ.ਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਉਨ੍ਹਾਂ ਨੇ ਫਰਜੀ ਏਜੰਟ ਖਿਲਾਫ ਕਾਨੂੰਨ ਤਹਿਤ ਸਖਤ ਕਾਰਵਾਈ ਕਰਨ ਅਤੇ ਉਸਦੇ ਬੇਟੇ ਦਾ ਪਤਾ ਲਗਾਉਣ ਦੀ ਗੁਹਾਰ ਲਗਾਈ ਹੈ ਅਤੇ ਦੋਸ਼ੀ ਏਜੰਟ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।

Punjab news, Punjabi news, BBC PUNJABI,

0 comments:

ਭਾਰਤੀ ਮੁੰਡੇ ਨੇ ਆਸਟ੍ਰੇਲੀਆ 'ਚ ਕੀਤੀਆਂ ਗੰਦੀਆਂ ਹਰਕਤਾਂ, ਮਾਸੂਮ ਨੂੰ ਕੀਤਾ ਸ਼ਰਮਸਾਰ

12:17 Unknown 0 Comments

ਮੈਲਬੌਰਨ— ਆਸਟ੍ਰੇਲੀਆ ਵਿਚ ਇਕ ਭਾਰਤੀ ਨੌਜਵਾਨ ਨੇ 16 ਸਾਲਾ ਬੱਚੇ ਨਾਲ ਅਸ਼ਲੀਲ ਹਰਕਤਾਂ ਕਰਕੇ ਉਸ ਨੂੰ ਸ਼ਰਮਸਾਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਰਾਹੀਂ ਉਸ ਨੂੰ ਫੜ ਕੇ ਅਦਾਲਤ ਵਿਚ ਪੇਸ਼ ਕੀਤਾ। ਰਾਹੁਲ ਵਾਲੀਆਂ ਨਾਂ ਦੇ ਇਸ ਨੌਜਵਾਨ ਨੇ ਫਾਊਨਟੇਨ ਗੇਟ ਸ਼ਾਪਿੰਗ ਸੈਂਟਰ 'ਚ 16 ਸਾਲਾਂ ਦੇ ਲੜਕੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ। ਪਿਛਲੇ ਮਹੀਨੇ ਉਪਰੋਕਤ ਸ਼ਾਪਿੰਗ ਸੈਂਟਰ 'ਚ ਰਾਹੁਲ ਵਾਲੀਆ ਪੁਰਾਇਲ ਨਾਂ ਦੇ ਇਸ ਭਾਰਤੀ ਨੌਜਵਾਨ ਨੇ ਇਸ ਤਰ੍ਹਾਂ ਦਾ ਕਾਰਾ ਕੀਤਾ ਸੀ। ਪੁਲਸ ਕਈ ਦਿਨਾਂ ਤੋਂ ਉਸ ਦੀ ਭਾਲ 'ਚ ਸੀ ਤੇ ਆਖਰਕਾਰ ਉਸ ਨੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
30 ਸਾਲਾਂ ਦੇ ਇਸ ਨੌਜਵਾਨ 'ਤੇ ਦੋਸ਼ ਲੱਗੇ ਹਨ ਕਿ ਉਸ ਨੇ ਨਾਬਾਲਗ ਲੜਕੇ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਰਾਹੁਲ ਨੂੰ ਸਖਤ ਹਦਾਇਤਾਂ ਦੇ ਨਾਲ ਜ਼ਮਾਨਤ ਮਿਲ ਗਈ ਹੈ ਅਤੇ ਉਸ ਨੂੰ 24 ਜੁਲਾਈ ਨੂੰ ਮੈਲਬੌਰਨ ਮੈਜਿਸਟਰੇਟ ਕੋਰਟ 'ਚ ਫਿਰ ਸੁਣਵਾਈ ਲਈ ਪੇਸ਼ ਕੀਤੀ ਜਾਵੇਗਾ। ਵਿਕਟੋਰੀਆ ਪੁਲਸ ਇਸ ਕੇਸ 'ਚ ਕੁਝ ਹੋਰ ਗਵਾਹਾਂ ਦੀ ਤਲਾਸ਼ ਕਰ ਰਹੀ ਹੈ।

Punjab news, Punjabi news, BBC PUNJABI,

0 comments:

ਫਾਂਸੀ ਤੋਂ ਬਚਣ ਲਈ ਯਾਕੂਬ ਦੀ ਆਖਰੀ ਚਾਲ !

12:13 Unknown 0 Comments

ਨਵੀਂ ਦਿੱਲੀ: ਮੁੰਬਈ ਹਮਲੇ ਦੇ ਦੋਸ਼ੀ ਯਾਕੂਬ ਮੈਮਨ ਨੇ ਫਾਂਸੀ ਤੋਂ ਬਚਣ ਲਈ ਆਖਰੀ ਚਾਲ ਖੇਡੀ ਹੈ। ਉਸ ਨੂੰ 30 ਜੁਲਾਈ ਨੂੰ ਫਾਹੇ ਲਾਇਆ ਜਾਣਾ ਸੀ ਪਰ ਕਾਨੂੰਨੀ ਪੇਚੀਦਗੀਆਂ ਕਰਕੇ ਉਸ ਨੂੰ ਕੁਝ ਦਿਨ ਹੋਰ ਮੋਹਲਤ ਮਿਲ ਜਾਵੇਗੀ।

 ਯਾਕੂਬ ਨੇ ਮਹਾਰਾਸ਼ਟਰ ਦੇ ਰਾਜਪਾਲ ਕੋਲ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਟਾਡਾ ਕੋਰਟ ਵੱਲੋਂ ਜਾਰੀ ਡੈੱਥ ਵਾਰੰਟ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਕਿਊਰੇਟਿਵ ਪਟੀਸ਼ਨ ਦੀ ਸੁਣਵਾਈ ਪੂਰੀ ਹੋਣ ਤੋਂ ਪਹਿਲਾਂ ਡੈੱਥ ਵਾਰੰਟ ਜਾਰੀ ਹੋਣਾ ਗਲਤ ਹੈ।

ਮੁੰਬਈ ਹਮਲੇ ਦੇ ਦੋਸ਼ੀ ਯਾਕੂਬ ਨਾਲ ਮਿਲਣ ਲਈ ਉਸ ਦਾ ਪਰਿਵਾਰ ਨਾਗਪੁਰ ਸੈਂਟਰਲ ਜੇਲ੍ਹ ਪਹੁੰਚਿਆ ਸੀ। ਬੁੱਧਵਾਰ ਨੂੰ ਯਾਕੂਬ ਦੇ ਵਕੀਲਾਂ ਨੇ ਵੀ ਉਸ ਨਾਲ ਮੁਲਾਕਾਤ ਕੀਤੀ ਸੀ। ਬੁੱਧਵਾਰ ਨੂੰ ਯਾਕੂਬ ਦੇ ਵਕੀਲਾਂ ਨੇ ਵੀ ਉਸ ਨਾਲ ਮੁਲਾਕਾਤ ਕੀਤੀ ਸੀ ਤੇ ਸਲਾਹ ਮਸ਼ਵਰੇ ਤੋਂ ਬਾਅਦ ਯਾਕੂਬ ਨੇ ਸਜ਼ਾ ਤੋਂ ਬਚਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।


Punjab news, Punjabi news, BBC PUNJABI,

0 comments:

ਪੰਜਾਬ ਦੀ ਟੂਰਿਸਟ ਬੱਸ ਨਦੀ 'ਚ ਡਿੱਗੀ, 8 ਲਾਸ਼ਾਂ ਮਿਲੀਆਂ

12:09 Unknown 0 Comments

ਕੁੱਲੂ: ਪੰਜਾਬ ਦੀ ਟੂਰਿਸਟ ਬੱਸ ਪਾਰਵਤੀ ਨਦੀ ਵਿੱਚ ਡਿੱਗ ਗਈ। ਇਹ ਹਾਦਸਾ ਭੂੰਤਰ ਤੋਂ 10 ਕਿਲੋਮੀਟਰ ਦੂਰ ਵਾਪਰਿਆ ਹੈ ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ। ਇਹ ਬੱਸ ਬਰਨਾਲਾ ਦੀ ਇੱਕ ਟਰਾਂਸਪੋਰਟ ਕੰਪਨੀ ਦੀ ਸੀ।
ਪਤਾ ਲੱਗਾ ਹੈ ਕਿ ਬੱਸ ਵਿੱਚ 60 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚ 12 ਜਣਿਆਂ ਨੂੰ ਬਚਾ ਲਿਆ ਗਿਆ ਹੈ। ਹੋਰ ਲੋਕਾਂ ਦੀ ਤਲਾਸ਼ ਜਾਰੀ ਹੈ ਜੋ ਪਾਣੀ ਵਿੱਚ ਰੁੜ੍ਹ ਗਏ ਹਨ।
ਪੁਲਿਸ ਮੁਤਾਬਕ ਬੱਸ ਵਿੱਚ 60 ਲੋਕ ਸਵਾਰ ਸਨ ਤੇ ਇਨ੍ਹਾਂ ਵਿੱਚੋਂ 12 ਨੂੰ ਬਚਾ ਲਿਆ ਗਿਆ ਹੈ। ਨਦੀ ਵਿੱਚੋਂ ਬੱਸ ਨੂੰ ਕੱਢਣ ਤੇ ਰੁੜੇ ਲੋਕਾਂ ਦੀ ਭਾਲ ਜਾਰੀ ਹੈ। ਪੁਲਿਸ ਮੁਤਾਬਕ ਰਾਹਤ ਕਾਰਜ ਜਾਰੀ ਹਨ ਤੇ ਅਜੇ ਇਸ ਬਾਰੇ ਹੋਰ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

Punjab news, Punjabi news, BBC PUNJABI,

0 comments:

ਲੈਬਨਾਨ ਚ 8 ਭਾਰਤੀ ਹੋਏ ਲਾਪਤਾ

05:29 Unknown 0 Comments


ਲੈਬਨਾਨ : ਵਦੇਸ਼ਾਂ ਵਿਚ ਰੋਜ਼ਗਾਰ ਦੀ ਤਲਾਸ਼ ਵਿਚ ਗਏ ਪੁੱਤਰਾਂ ਦੀਆਂ ਮਾਵਾਂ ਉਂਝ ਤਾਂ ਸਿਰਹਾਣਿਆਂ 'ਚ ਮੂੰਹ ਦੇ-ਦੇ ਕੇ ਰੋਂਦੀਆਂ ਹਨ ਪਰ ਉਨ੍ਹਾਂ ਮਾਵਾਂ ਕੋਲੋਂ ਬਰੂਹਾਂ 'ਤੇ ਖੜ੍ਹੀਆਂ ਹੋ ਕੇ ਇੰਤਜ਼ਾਰ ਕਰਨ ਤੋਂ ਇਲਾਵਾ ਕੋਈ ਹੀਲਾ ਨਹੀਂ ਬੱਚਦਾ, ਜਿਨ੍ਹਾਂ ਦੇ ਪੁੱਤਰ ਉਨ੍ਹਾਂ ਚੰਦਰੇ ਵਿਦੇਸ਼ਾਂ ਵਿਚ ਗੁਆਚ ਜਾਂਦੇ ਹਨ। ਇਸੇ ਤਰ੍ਹਾਂ ਦੀ ਇਕ ਹੋਰ ਮਨਹੂਸ ਖ਼ਬਰ ਆਈ ਹੈ ਲੈਬਨਾਨ ਤੋਂ। ਇਰਾਕ ਵਿਚ 39 ਪੰਜਾਬੀਆਂ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਲੈਬਨਾਨ ਵਿਚ 8 ਭਾਰਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਬੀਤੇ ਛੇ ਮਹੀਨਿਆਂ ਵਿਚ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।
ਲਾਪਤਾ ਨੌਜਵਾਨਾਂ ਵਿਚ ਦੋ ਨੌਜਵਾਨ ਕੈਥਲ ਦੇ ਪਿੰਡ ਜਗਦੀਸ਼ਪੁਰਾ ਅਤੇ ਦੋ ਕਰੂਕਸ਼ੇਤਰ ਦੇ ਪਿਹੋਵਾ ਦੇ ਹਨ। ਇਹ ਸਾਰੇ ਨੌਜਵਾਨ ਏਜੰਟਾਂ ਰਾਹੀਂ ਲੈਬਨਾਨ ਗਏ ਸਨ। ਨਵੰਬਰ 2014 ਵਿਚ ਇਹ ਨੌਜਵਾਨ ਲੈਬਨਾਨ ਲਈ ਰਵਾਨਾ ਹੋਏ ਸਨ। ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਜਾਰਡਨ ਵਿਖੇ ਰੱਖਿਆ ਗਿਆ ਅਤੇ ਬਾਅਦ ਵਿਚ ਸੀਰੀਆ ਲਿਜਾਇਆ ਗਿਆ। ਇਨ੍ਹਾਂ ਨੌਜਵਾਨਾਂ 'ਚ ਸ਼ਾਮਲ ਇਕ ਲੜਕੇ ਦੇ ਪਿਤਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 18 ਜਨਵਰੀ, 2015 ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਉਹ ਲੈਬਨਾਨ ਜਾਣ ਵਾਲੇ ਹਨ ਪਰ ਉਸ ਦੇ ਬਾਅਦ ਤੋਂ ਚਾਰਾਂ ਨੌਜਵਾਨਾਂ 'ਚੋਂ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਵਾਲਿਆਂ ਦੇ ਪੈਰ ਏਜੰਟਾਂ ਦੇ ਚੱਕਰ ਮਾਰ-ਮਾਰ ਘਸ ਗਏ ਹਨ ਪਰ ਏਜੰਟਾਂ ਤੋਂ ਕੋਈ ਤਸੱਲੀਯੋਗ ਜਵਾਬ ਨਹੀਂ ਮਿਲਦਾ। ਅਰੁਣ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਹੀ ਹਾਲ ਬਾਕੀ ਨੌਜਵਾਨਾਂ ਦੇ ਪਰਿਵਾਰਾਂ ਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਸਾ ਨਹੀਂ ਚਾਹੀਦਾ ਪਰ ਉਨ੍ਹਾਂ ਦੇ ਪੁੱਤਰਾਂ ਨੂੰ ਕਿਸੇ ਤਰ੍ਹਾਂ ਵਾਪਸ ਲੈ ਆਓ।
ਇਨ੍ਹਾਂ ਨੌਜਵਾਨਾਂ 'ਚ ਸ਼ਾਮਲ ਸਰਬਜੀਤ ਦੀ ਵਿਧਵਾ ਮਾਂ ਦੂਜਿਆਂ ਦੇ ਘਰਾਂ ਵਿਚ ਕੰਮ ਕਰਕੇ ਪਰਿਵਾਰ ਦਾ ਖਰਚਾ ਚਲਾ ਰਹੀ ਹੈ ਪਰ ਹੁਣ ਉਸ ਨੂੰ ਪੁੱਤਰ ਦਾ ਕਮਾਇਆ ਪੈਸਾ ਨਹੀਂ ਚਾਹੀਦਾ। ਉਸ ਨੂੰ ਤਾਂ ਬੱਸ ਆਪਣੇ ਪੁੱਤਰ ਨੂੰ ਮਿਲਣ ਦੀ ਤਾਂਘ ਹੈ। ਪਿਹੋਵਾ ਦੇ ਕਮਲਜੀਤ ਦੇ ਪਰਿਵਾਰ ਦਾ ਵੀ ਇਹ ਹੀ ਹਾਲ ਹੈ। ਪਰਿਵਾਰਾਂ ਦਾ ਕਹਿਣਾ ਹੈ ਕਿ ਹੁਣ ਏਜੰਟ ਉਨ੍ਹਾਂ ਦੇ ਫੋਨ ਵੀ ਨਹੀਂ ਚੁੱਕ ਰਹੇ। ਦੁਖੀ ਪਰਿਵਾਰਾਂ ਨੇ ਫਿਲਹਾਲ ਪੁਲਸ ਵਿਚ ਇਸ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਹਫਤੇ ਤੱਕ ਏਜੰਟ ਨੇ ਕੁਝ ਨਾ ਦੱਸਿਆ ਤਾਂ ਉਹ ਪੁਲਸ ਨੂੰ ਸ਼ਿਕਾਇਤ ਕਰਨਗੇ।


Punjab news, Punjabi news, BBC PUNJABI,

0 comments:

ਵੀ ਕੇ ਸਿੰਘ ਦਾ ਦਾਅਵਾ : ਜ਼ਿੰਦਾ ਨੇ ਇਰਾਕ ਚ ਬੰਦੀ ਬਣਾਏ 39 ਪੰਜਾਬੀ

05:29 Unknown 0 Comments

ਨਵੀਂ ਦਿੱਲੀ : ਇਰਾਕ ਦੇ ਮੋਸੁਲ ਸ਼ਹਿਰ ਵਿਚ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਵਲੋਂ ਬੰਧਕ ਬਣਾ ਕੇ ਰੱਖੇ ਗਏ ਸਾਰੇ 39 ਪੰਜਾਬੀ ਸੁਰੱਖਿਅਤ ਹਨ। ਇਸ ਗੱਲ ਨੂੰ ਸਾਫ ਕੀਤਾ ਹੈ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਸਾਬਕਾ ਆਰਮੀ ਜਨਰਲ ਵੀਕੇ ਸਿੰਘ ਨੇ। ਵੀਕੇ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਇਰਾਕ ਵਿਚ ਅਗਵਾ ਕੀਤੇ ਗਏ 39 ਪੰਜਾਬੀ ਜਿਊਂਦੇ ਹਨ, ਜਿਨਾਂ ਨੂੰ ਅਸੀਂ ਮਰਿਆ ਸਮਝ ਰਹੇ ਸੀ। ਵੀਕੇ ਸਿੰਘ ਨੇ ਦੱਸਿਆ ਕਿ ਇਨ੍ਹਾਂ ਭਾਰਤੀ ਪੰਜਾਬੀਆਂ ਬਾਰੇ ਸੂਚਨਾ ਮਿਲਣ ਤੋਂ ਬਾਅਦ ਸਰਕਾਰ ਇਰਾਕ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ। ਸਰਕਾਰ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਸਖਤ ਕਦਮ ਚੁੱਕ ਰਹੀ ਹੈ। ਵੀਕੇ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਰਾਕ ਦੇ ਮੋਸੁਲ ਤੋਂ ਅਗਵਾ ਕੀਤੇ ਗਏ ਭਾਰਤੀਆਂ ਬਾਰੇ ਕਈ ਪੱਖਾਂ ਤੋਂ ਤਾਜ਼ਾ ਜਾਣਕਾਰੀਆਂ ਮਿਲੀਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਨੇ ਭਾਰਤੀਆਂ ਨੂੰ ਅਗਵਾ ਕਰ ਲਿਆ ਸੀ, ਜਿਨਾਂ 'ਚ 39 ਪੰਜਾਬ ਦੇ ਰਹਿਣ ਵਾਲੇ ਹਨ। ਅੱਤਵਾਦੀਆਂ ਦੇ ਚੁੰਗਲ ਤੋਂ ਆਪਣੀ ਜਾਨ ਬਚਾ ਕੇ ਆਏ ਇਕ ਪੰਜਾਬੀ ਨੌਜਵਾਨ ਹਰਜੀਤ ਮਸੀਹ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਸਾਰੇ ਪੰਜਾਬੀਆਂ ਦੀ ਹੱਤਿਆ ਕਰ ਦਿੱਤੀ ਗਈ। ਉਸ ਦਾ ਕਹਿਣਾ ਸੀ ਕਿ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਅਗਵਾ ਕਰ ਲਿਆ ਗਿਆ ਸੀ। ਇਨ੍ਹਾਂ ਵਿਚ ਕੁਝ ਬੰਧਕ ਬੰਗਲਾਦੇਸ਼ੀ ਵੀ ਸੀ ਅਤੇ ਗੱਡੀਆਂ 'ਚ ਬਿਠਾ ਕੇ ਪਹਾੜੀ ਖੇਤਰਾਂ ਵਿਚ ਲੈ ਜਾਇਆ ਗਿਆ। ਜਿੱਥੇ ਪੰਜਾਬੀਆਂ ਨੂੰ ਵੱਖ ਕਰ ਕੇ ਇਕ ਲਾਈਨ 'ਚ ਖੜ੍ਹਾ ਕਰ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਮਸੀਹ ਨੇ ਕਿਹਾ ਕਿ ਉਸ ਦੇ ਪੈਰ 'ਚ ਵੀ ਗੋਲੀ ਲੱਗੀ ਸੀ ਪਰ ਉਹ ਬੱਚ ਗਿਆ ਤੇ ਉੱਥੋਂ ਦੌੜਨ 'ਚ ਸਫਲ ਰਿਹਾ।

Punjab news, Punjabi news, BBC PUNJABI,

0 comments:

ਪਾਕਿਸਤਾਨ ਦੀਆਂ ਜੇਲ੍ਹਾਂ ਚ ਕੈਦ ਨੇ 428 ਭਾਰਤੀ

05:28 Unknown 0 Comments


ਪਾਕਿਸਤਾਨ ਨੇ 19 ਜੂਨ ਨੂੰ 113 ਭਾਰਤੀਆਂ ਮਛੇਰਿਆ ਨੂੰ ਰਿਹਾਅ ਵੀ ਕੀਤਾ ਸੀ। ਵਿਦੇਸ਼ ਮੰਤਰੀ ਅਨੁਸਾਰ ਭਾਰਤੀ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਉਹਨਾਂ ਦਾ ਮੰਤਰਾਲਾ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ
ਇਸ ਤੋਂ ਇਲਾਵਾ 74 ਲਾਪਤਾ ਯੁੱਧ ਬੰਦੀ ਵੀ ਇਹਨਾਂ ਕੈਦੀਆਂ ਵਿੱਚ ਹੋ ਸਕਦੇ ਹਨ। ਉਨ੍ਹਾਂ ਦੱਸਿਆ ਪਾਕਿਸਤਾਨ ਨੇ ਜੰਗੀ ਕੈਦੀਆਂ ਦੇ ਜੇਲ੍ਹ ਵਿੱਚ ਹੋਣ ਦੀ ਪੁਸ਼ਟੀ ਨਹੀਂ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ 278 ਪਾਕਿਸਤਾਨੀ ਨਾਗਰਿਕ ਵੀ ਬੰਦ ਹਨ।
ਨਵੀਂ ਦਿੱਲੀ : ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ 482 ਭਾਰਤੀ ਬੰਦ ਹਨ। ਇਹ ਜਾਣਕਾਰੀ ਪਾਕਿਸਤਾਨ ਵੱਲੋਂ ਭਾਰਤ ਸਰਕਾਰ ਨੂੰ ਦਿੱਤੀ ਗਈ ਹੈ। ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਲੋਕ ਸਭਾ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਵੱਲੋਂ ਸੌਂਪੀ ਗਈ ਸੂਚੀ ਵਿੱਚ ਜ਼ਅਿਾਦਾਤਰ ਮਛੇਰੇ ਹਨ।


Punjab news, Punjabi news, BBC PUNJABI,

0 comments:

ਖੱਟਰ ਸਰਕਾਰ ਚ ਸਿੱਖ ਨੁਮਾਇੰਦੇ ਵਜੋਂ ਬਖਸ਼ੀਸ਼ ਸਿੰਘ ਸ਼ਾਮਲ, ਪੰਜਾਬੀ ਚ ਚੁੱਕੀ ਸਹੁੰ

05:18 Unknown 0 Comments

   
ਚੰਡੀਗੜ੍ਹ, : ਹਰਿਆਣਾ ਦੀ ਤਕਰੀਬਨ 9 ਮਹੀਨੇ ਪਹਿਲਾਂ ਚੁਣੀ ਸਰਕਾਰ ਚ ਆਖਰਕਾਰ ਸਿੱਖ ਭਾਈਚਾਰੇ ਨੂੰ ਵੀ ਨੁਮਾਇੰਦਗੀ ਦੇ ਦਿਤੀ ਗਈ ਹੈ। ਅੱਜ ਜਿਥੇ ਹਰਿਆਣਾ ਸਰਕਾਰ ਚ ਕ੍ਰਿਸ਼ਨ ਲਾਲ ਪਵਾਰ ਨੇ ਕੈਬਨਟ ਮੰਤਰੀ ਵਜੋਂ ਸਹੁੰ ਚੁੱਕੀ ਉਥੇ ਨੈਬ ਸਿੰਘ ਸੈਣੀ ਤੇ ਘਨਸ਼ਾਮ ਸਰਾਫ ਨੂੰ ਸਟੇਟ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ ਜਦਕਿ ਸਿੱਖ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਬਖਸ਼ੀਸ਼ ਸਿੰਘ ਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਵਜੋਂ ਸਹੁੰ ਚੁਕਾਈ ਗਈ।
ਬਖਸ਼ੀਸ਼ ਸਿੰਘ ਤੋਂ ਇਲਾਵਾ 3 ਹੋਰ ਵਿਧਾਇਕਾਂ ਨੁੰ ਚੀਫ ਪਾਰਲੀਮੈਂਟਰੀ ਵਜੋਂ ਸਹੁੰ ਚੁਕਾਈ ਗਈ। ਜ਼ਿਕਰਯੋਗ ਗੱਲ ਇਹ ਰਹੀ ਕਿ ਬਾਕੀ ਸਭ ਮੰਤਰੀਆਂ ਤੇ ਚੀਫ ਪਾਰਲੀਮੈਂਟਰੀ ਸੈਕਟਰੀਆਂ ਨੇ ਹਿੰਦੀ ਚ ਸਹੁੰ ਚੁੱਕੀ ਜਦਕਿ ਹਰਿਆਣਾ ਸਰਕਾਰ ਚ ਚੀਫ ਪਾਰਲੀਮੈਂਟਰੀ ਵਜੋਂ ਸ਼ਾਮਲ ਕੀਤੇ ਇਕੋ ਇਕ ਸਿੱਖ ਨੁਮਾਇੰਦੇ ਬਖਸ਼ੀਸ਼ ਸਿੰਘ ਨੇ ਪੰਜਾਬੀ ਚ ਸਹੁੰ ਚੁੱਕੀ।



Punjab news, Punjabi news, BBC PUNJABI,

0 comments:

ਗੈਂਗਸਟਰ ਜੱਗੂ ਦੇ ਦੋ ਹੋਰ ਮੈਂਬਰ ਗ੍ਰਿਫਤਾਰ !

05:12 Unknown 0 Comments

ਅੰਮ੍ਰਿਤਸਰ: ਪਿਛਲੇ ਦਿਨੀਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਜੱਗੂ ਦੋ ਹੋਰ ਸਾਥੀਆਂ ਨੂੰ ਜ਼ਿਲ੍ਹੇ ਦੀ ਦਿਹਾਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਜੱਗੂ ਦੇ ਸਾਥੀਆਂ ਦੇ ਨਾਂ ਮਲਕੀਤ ਸਿੰਘ ਉਰਫ ਮੀਤਾ ਤੇ ਮਲਕੀਤ ਸਿੰਘ ਉਰਫ ਮੱਲੀ ਹਨ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਹ ਦੋਵੇਂ ਮੁਲਜ਼ਮ ਜੱਗੂ ਨੂੰ ਗ੍ਰਿਫਤਾਰ ਕਰਨ ਵੇਲੇ ਪੁਲਿਸ ਤੇ ਜੱਗੂ ਗੈਂਗ ਵਿਚਾਲੇ ਹੋਈ ਮੁਠਭੇੜ ਦੌਰਾਨ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਸਨ। ਜੱਗੂ ਤੋਂ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।


ਪੁਲਿਸ ਦਾ ਕਹਿਣਾ ਹੈ ਕਿ ਜੱਗੂ ਵੱਲੋਂ ਕੀਤੀਆਂ ਗਈਆਂ ਵਾਰਦਾਤਾਂ 'ਚ ਉਸ ਦਾ ਸਾਥ ਦੇਣ ਦੇ ਨਾਲ ਨਾਲ ਦੋਵੇਂ ਮੁਲਜ਼ਮ ਉਸ ਨੂੰ ਆਪਣੇ ਘਰਾਂ ਵਿੱਚ ਪਨਾਹ ਵੀ ਦਿੰਦੇ ਸਨ। ਪੁਲਿਸ ਮੁਤਾਬਕ ਨਾਭਾ ਜੇਲ੍ਹ ਤੋਂ ਅੰਮ੍ਰਿਤਸਰ ਅਦਾਲਤ 'ਚ ਪੇਸ਼ੀ ਲਈ ਲਿਆਂਦੇ ਗੈਂਗਸਟਰ ਸੋਨੂੰ ਕੰਗਲਾ ਨੂੰ ਭਜਾਉਣ ਵੇਲੇ ਵੀ ਇਹ ਦੋਵੇਂ ਜੱਗੂ ਦੇ ਨਾਲ ਸਨ।

Punjab news, Punjabi news, BBC PUNJABI,

0 comments:

ਕਿਸ ਨੇ ਸਟਾਲ ਲਾ ਕੇ ਵੇਚਿਆ ਰੇਤਾ ?

05:10 Unknown 0 Comments

ਹੁਸ਼ਿਆਰਪੁਰ: "ਪੰਜਾਬ 'ਚ ਰੇਤਾ ਆਟੇ ਨਾਲੋਂ ਮਹਿੰਗਾ ਹੈ ਤੇ ਅਸੀਂ ਇਸੇ ਲਈ ਸਟਾਲਾਂ ਲਾ-ਲਾ ਰੇਤਾ ਵੇਚ ਰਹੇ ਹਾਂ ਤਾਂ ਕਿ ਸਰਕਾਰ ਜਾਗ ਕੇ ਰੇਤਾ ਸਸਤਾ ਕਰੇ।" ਇਹ ਗੱਲ ਕਾਂਗਰਸ ਦੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਤੇ  ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਹੀ। ਕਾਂਗਰਸ ਇਸ ਤੋਂ ਇਲਾਵਾ ਵੀ ਕਈ ਥਾਈਂ ਸਟਾਲਾਂ ਲਾ ਕੇ ਰੇਤਾ ਵੇਚਿਆ।

ਉਨ੍ਹਾਂ ਕਿਹਾ ਕਿ ਸ਼ਹਿਰ 'ਚ ਲੋਕਾਂ ਨੂੰ ਰੇਤ ਨਾ ਮਿਲਣ ਕਾਰਨ ਨਿਰਮਾਣ ਕੰਮਾਂ ਨਾਲ ਜੁੜੇ ਕੰਮ ਬੰਦ ਕਰਨੇ ਪੈ ਰਹੇ ਹਨ ਤੇ ਅਕਾਲੀ-ਭਾਜਪਾ ਸਰਕਾਰ ਨੇ ਕਾਰਵਾਈ ਦੇ ਨਾਂ 'ਤੇ ਦਿਖਾਵਾ ਕਰਨ ਲਈ ਰੇਤ 'ਤੇ ਰੋਕ ਲਾ ਦਿੱਤੀ ਹੈ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਹਿਲਾਂ ਕੇਬਲ ਨੈੱਟਵਰਕ 'ਤੇ ਕਬਜ਼ਾ ਕੀਤਾ, ਫਿਰ ਇੰਡਸਟਰੀ ਤੇ ਟਰਾਂਸਪੋਰਟ, ਫਿਰ ਜਮੀਨਾਂ 'ਤੇ ਉਸ ਤੋਂ ਬਾਅਦ ਸ਼ਰਾਬ ਤੇ ਹੁਣ ਰੇਤ 'ਤੇ ਕਬਜ਼ਾ ਕੀਤਾ ਹੈ।

Punjab news, Punjabi news, BBC PUNJABI,

0 comments:

ਬੀਜੇਪੀ ਦੇ ਕਿਹੜੇ ਦੋ ਲੀਡਰ ਭਿੜੇ !

05:06 Unknown 0 Comments

ਚੰਡੀਗੜ੍ਹ: ਪੰਜਾਬ ਬੀਜੇਪੀ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੇ ਪਾਰਟੀ ਦੇ ਸਾਬਕਾ ਇੰਚਾਰਜ ਸਾਂਤਾ ਕੁਮਾਰ 'ਤੇ ਵੱਡਾ ਹਮਲਾ ਕੀਤਾ ਹੈ।
ਮਨੋਰੰਜਨ ਕਾਲੀਆ ਨੇ ਕਿਹਾ ਕਿ ਸਾਂਤਾ ਕੁਮਾਰ ਜੀ ਤੁਸੀਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਬੜੇ ਆਦਰਸ਼ਵਾਦੀ ਤੇ ਇਮਾਨਦਾਰ ਬਣਨ ਦੀ ਕੋਸ਼ਿਸ਼ ਕਰ ਰਹੇ ਹੋਂ। ਜਦੋਂਕਿ ਤੁਸੀਂ ਪੰਜਾਬ 'ਚ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਲਈ ਇਕੱਠਾ ਕੀਤਾ ਫੰਡ ਆਪਣੇ ਲਈ ਵਰਤ ਲਿਆ।

ਉਨ੍ਹਾਂ ਕਿਹਾ ਕਿ ਤੁਸੀਂ ਉਸ ਸਮੇਂ ਕਿਹਾ ਵੀ ਸੀ ਕਿ ਇਹ ਫੰਡ ਪਾਰਟੀ ਲਈ ਨਹੀਂ ਮੇਰੀ ਚੋਣ ਲਈ ਹੈ। ਕਾਲੀਆ ਨੇ ਸਾਂਤਾ ਕੁਮਾਰ ਤੋਂ ਪੁੱਛਿਆ ਕਿ ਤੁਸੀਂ ਜੋ ਫੰਡ ਲੋਕ ਸਭਾ ਚੋਣਾਂ ਦੌਰਾਨ ਇਕੱਠਾ ਕੀਤਾ। ਕੀ ਉਸਦੀ ਵਿਸਥਾਰਪੂਰਵਕ ਜਾਣਕਾਰੀ ਪਾਰਟੀ ਨੂੰ ਦਿੱਤੀ ਹੈ?
ਉਨ੍ਹਾਂ ਇਹ ਵੀ ਕਿਹਾ ਕਿ ਕੀ ਤੁਸੀਂ ਮੰਤਰੀ ਹੁੰਦਿਆਂ ਆਪਣਾ ਜਨਮ ਦਿਨ ਮਨਾ ਕੇ ਹਿਮਾਚਲ ਦੇ ਪਾਲਮਪੁਰ 'ਚ ਬਨਣ ਵਾਲੇ ਸਵਾਮੀ ਵਿਵੇਕਾਨੰਦ ਸੰਸਥਾਨ ਲਈ ਪੈਸੇ ਇਕੱਠੇ ਨਹੀਂ ਕੀਤੇ ਸਨ ? ਕੀ ਇਹ ਵੀ ਸੱਚ ਨਹੀਂ ਹੈ ਕਿ ਪੈਸੇ ਦੇਣ ਵਾਲੇ ਤੁਹਾਡੇ ਵੀ ਵਿਭਾਗ ਦੇ ਅਧਿਕਾਰੀ ਤੇ ਵਪਾਰੀ ਸਨ ? ਇਹ ਵੀ ਸੱਚ ਕਿ ਉਹ ਸੰਸਥਾਨ 'ਚ ਤੁਹਾਡੇ ਕਰੀਬੀਆਂ ਦੀਆਂ ਨਿਯੁਕਤੀਆਂ ਹੋਈਆਂ।

Punjab news, Punjabi news, BBC PUNJABI,

0 comments:

ਕੇਜਰੀਵਾਲ ਦੀ ਅੱਖ ਅਸਟ੍ਰੇਲੀਆ- ਕੈਨੇਡਾ ਬੈਠੇ ਪੰਜਾਬੀਆਂ ਤੇ

05:01 Unknown 0 Comments

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਦੇਸ਼ ਦੌਰੇ ਤੇ ਜਾਣਗੇ। ਕੇਜਰੀਵਾਲ ਅਸਟ੍ਰੇਲੀਆ ਤੇ ਕੈਨੇਡਾ ਦੌਰੇ ਤੇ ਜਾ ਰਹੇ ਹਨ। ਉਹਨਾਂ ਦਾ ਇਹ ਦੌਰਾ ਅਗਸਤ ਮਹੀਨੇ ਹੋਵੇਗਾ। ਕੇਜਰੀਵਾਲ ਦੇ ਇਸ ਵਿਦੇਸ਼ ਦੌਰੇ ਨੂੰ ਪੰਜਾਬ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

 ਅਰਵਿੰਦ ਕੇਜਰੀਵਾਲ ਆਪਣੇ ਇਸ ਵਿਦੇਸ਼ ਦੌਰੇ ਦੌਰਾਨ ਪਹਿਲਾਂ ਅਸਟ੍ਰੇਲੀਆ ਅਤੇ ਫਿਰ ਕੈਨੇਡਾ ਜਾਣਗੇ। ਇਸ ਦੌਰੇ ਦਾ ਸਿੱਧਾ ਸਬੰਧ ਪੰਜਾਬ ਦੀਆਂ 2017 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਕਿਉਂਕਿ ਅਸਟ੍ਰੇਲੀਆ ਅਤੇ ਕੈਨੇਡਾ ਦੋਹਾਂ ਹੀ ਦੇਸ਼ਾਂ 'ਚ ਸਭ ਤੋਂ ਵੱਧ ਪੰਜਾਬੀ ਰਹਿ ਰਹੇ ਹਨ, ਤੇ ਇਥੇ 'ਆਪ' ਨੂੰ ਭਰਪੂਰ ਹੁੰਗਾਰਾ ਮਿਲਣ ਦੀ ਉਮੀਦ ਨਜਰ ਆ ਰਹੀ ਹੈ।

 ਵਿਦੇਸ਼ਾਂ 'ਚ ਵਸਦੇ ਇਹ ਪੰਜਾਬ ਕਾਫੀ ਹੱਦ ਤੱਕ ਪੰਜਾਬ ਚੋਣਾਂ ਨੂੰ ਪ੍ਰਭਾਵਿਤ ਕਰਦੇ ਹਨ। ਪਿਛਲੇ ਦਿਨੀਂ ਪੰਜਾਬ ਦੀ ਸੱਤਾ ਧਿਰ ਦੇ ਅਕਾਲੀ ਲੀਡਰਾਂ ਦੇ ਕਨੈੇਡਾ ਅਮਰੀਕਾ 'ਚ ਹੋਏ ਵਿਰੋਧ ਤੋਂ ਬਾਅਦ 'ਆਪ' ਨੂੰ ਲੱਗਦਾ ਹੈ ਕਿ ਉਥੇ ਉਹਨਾਂ ਨੂੰ ਪੂਰਾ ਸਮਰਥਣ ਮਿਲੇਗਾ। ਕਿਉਂਕਿ ਇਹ ਲੋਕ ਪੰਜਾਬ 'ਚ ਸੱਤਾ ਪਰਿਵਰਤਣ ਚਹੁੰਦੇ ਹਨ।


Punjab news, Punjabi news, BBC PUNJABI,

0 comments:

ਸੂਰਤ ਸਿੰਘ ਖਾਲਸਾ ਨੂੰ ਕੀਤਾ ਡੀ ਐਮ ਸੀ ਰੈਫਰ

04:58 Unknown 0 Comments

ਲੁਧਿਆਣਾ: ਛੇ ਮਹੀਨਿਆਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੂਰਤ ਸਿੰਘ ਖਾਲਸਾ ਨੂੰ ਪ੍ਰਸ਼ਾਸਨ ਨੇ ਬੁੱਧਵਾਰ ਦੇਰ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਡੀ.ਐਮ.ਸੀ. ਰੈਫਰ ਕਰ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਰੈਫਰ ਕੀਤਾ ਤਾਂ ਖਾਲਸਾ ਦੇ ਸਮੱਰਥਕਾਂ ਨੇ ਬਾਦਲ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ।


ਸੂਰਤ ਸਿੰਘ ਖਾਲਸਾ ਨੇ ਕੁਝ ਵੀ ਖਾਣ ਪੀਣ ਤੋਂ ਇਨਕਾਰ ਕੀਤਾ ਹੋਇਆ ਹੈ ਤੇ ਪ੍ਰਸ਼ਾਸਨ ਦੇ ਵਾਰ ਵਾਰ ਮਨਾਉਣ 'ਤੇ ਵੀ ਉਨ੍ਹਾਂ ਪਾਣੀ ਤੱਕ ਨਹੀਂ ਲਿਆ। ਪ੍ਰਸ਼ਾਸਨ ਦੇ ਖਾਲਸਾ ਨੂੰ ਮਨਾਉਣ  ਦੌਰਾਨ ਪਰਿਵਾਰ ਦੀ ਤਿੱਖੀ ਬਹਿਸ ਹੋਈ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਹਾਲਤ ਬਹੁਤ ਗੰਭੀਰ ਹੈ। ਇਸੇ ਲਈ ਹੀ ਉਨ੍ਹਾਂ ਨੂੰ ਡੀਐਮਸੀ ਭੇਜਿਆ ਗਿਆ ਤਾਂ ਕਿ ਉਨ੍ਹਾਂ ਦੀ ਚੰਗੀ ਦੇਖਭਾਲ ਹੋ ਸਕੇ।


ਓਧਰ ਬਠਿੰਡਾ ਪੁਲੀਸ ਨੇ ਸਿੱਖ ਕੈਦੀਆਂ ਦੀ ਸੰਘਰਸ਼ ਕਮੇਟੀ ਦੇ ਕਨਵੀਨਰ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਮੁੜ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਏਡੀਜੀਪੀ ਹਰਦੀਪ ਸਿੰਘ ਢਿੱਲੋਂ ਨੇ ਗੁਰਦੀਪ ਸਿੰਘ ਨੂੰ ਕਮੇਟੀ ਦੇ ਹੋਰਨਾਂ ਮੈਂਬਰਾਂ ਸਮੇਤ ਲੁਧਿਆਣਾ ਗੱਲਬਾਤ ਲਈ ਸੱਦਿਆ ਸੀ।

Punjab news, Punjabi news, BBC PUNJABI,

0 comments:

ਕੈਪਟਨ ਤੇ ਬਾਜਵਾ 'ਚ ਫੇਰ ਖੜ੍ਹਕੀ

04:55 Unknown 0 Comments

ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਅਗਸਤ ਮਹੀਨੇ 9 ਰੈਲੀਆਂ ਕਰਨ ਦਾ ਐਲਾਨ ਕੀਤਾ ਸੀ ਤੇ ਹੁਣ ਕੈਪਟਨ ਨੂੰ ਟੱਕਰ ਦੇਣ ਲਈ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਗਸਤ ਮਹੀਨੇ ਤੋਂ ਹੀ 10 ਰੈਲੀਆਂ ਕਰਨ ਦਾ ਐਲਾਨ ਕੀਤਾ ਹੈ।

ਬਾਜਵਾ ਨੇ ਇਹ ਐਲਾਨ ਬੀਤੇ ਦਿਨ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਲੀ 'ਚ ਮਿਲਣ ਤੋਂ ਬਾਅਦ ਕੀਤਾ ਹੈ। ਸੂਤਰਾਂ ਮੁਤਾਬਕ ਬਾਜਵਾ ਨੂੰ ਇਕ ਵਾਰ ਫੇਰ ਰਾਹੁਲ ਤੋਂ ਥਾਪੜਾ ਮਿਲਿਆ ਹੈ।

ਬਾਜਵਾ ਨੇ ਕਿਹਾ ਹੈ ਕਿ ਕਿ ਮੇਰੀਆਂ ਰੈਲੀਆਂ ਦੱਸਣੀਆਂ ਕਿ ਲੋਕ ਕਿਸਦੇ ਨਾਲ ਹਨ। ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਵੀ ਬਾਜਵਾ ਦੀ ਪ੍ਰਧਾਨਗੀ ਬਣੇ ਰਹਿਣ ਦੀ ਗੱਲ ਕਹੀ ਸੀ।
ਫਿਲਹਾਲ ਦੋਵਾਂ ਲੀਡਰਾਂ ਨੇ ਆਪੋ ਆਪਣੀ ਰੈਲੀਆਂ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਇਕ ਵਾਰ ਫੇਰ ਅਗਸਤ ਮਹੀਨੇ ਕਾਂਗਰਸ ਦੀ ਧੜੇਬੰਦੀ ਜੱਗਜ਼ਾਹਰ ਹੋਵੇਗੀ।


Punjab news, Punjabi news, BBC PUNJABI,

0 comments:

ਬਾਦਲਾਂ ਖ਼ਿਲਾਫ ਨਵਜੋਤ ਸਿੱਧੂ ਦੀ ਭੁੱਖ ਹੜਤਾਲ !

04:53 Unknown 0 Comments

ਅੰਮ੍ਰਿਤਸਰ : ਜੇ ਬਾਦਲ ਸਰਕਾਰ ਨੇ ਮੇਰੇ ਹਲਕੇ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਮੈਂ ੧੫ ਅਗਸਤ ਤੋਂ ਸਰਕਾਰ ਖ਼ਿਲਾਫ ਭੁੱਖ ਹੜਤਾਲ 'ਤੇ ਬੈਠਾਂਗੀ। ਇਹ ਗੱਲ ਸਾਬਕਾ ਐਮ ਪੀ ਨਵਜੋਤ ਸਿੰਘ ਸਿੱਧੂ ਵੀ ਪਤਨੀ ਤੇ ਵਿਧਾਇਕਾ ਨਵਜੋਤ ਕੌਰ ਸਿੱਧੂ ਨੇ ਕਹੀ ਹੈ।
ਉਨ੍ਹਾਂ ਕਿਹਾ ਇਹ ਭੁੱਖ ਹੜਤਾਲ ਉਦੋਂ ਤੱਕ ਖ਼ਤਮ ਨਹੀਂ ਹੋਵੇਗੀ ਜਦੋਂ ਤੱਕ ਉਨ੍ਹਾਂ ਦੇ ਹਲਕੇ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਅਕਾਲੀਆਂ ਵਲੋਂ ਬੀਜੇਪੀ ਨਾਲ ਕੀਤੇ ਜਾਂਦੇ ਵਿਵਹਾਰ ਦੀ ਜਾਣਕਾਰੀ ਬੀਜੇਪੀ ਹਾਈਕਮਾਨ ਨੂੰ ਵੀ ਹੈ ਤੇ ਜੇ ਪੰਜਾਬ 'ਚ ਅਕਾਲੀ-ਭਾਜਪਾ ਇਕੱਠੇ ਚੋਣ ਲੜੇ ਤਾਂ ਮੈਂ ਚੋਣ ਨਹੀਂ ਲੜਾਂਗੀ।

ਸਿੱਧੂ ਨੇ ਕਿਹਾ ਕਿ ਐਨ ਆਰ ਆਈ ਬਹੁਤ ਸਿਆਣੇ ਹਨ ਤੇ ਸੰਵੇਦਨਸ਼ੀਲ ਮਸਲਿਆਂ 'ਤੇ ਅਕਾਲੀ ਦਲ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕੋਈ ਭੜਕਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਪੰਜਾਬ 'ਚ ਰਹਿ ਰਹੇ ਲੋਕ ਸਭ ਕੁਝ ਸਹਿੰਦੇ ਹੋਏ ਵੀ ਚੁੱਪ ਹਨ।
Punjab news, Punjabi news, BBC PUNJABI,

0 comments:

ਅੰਮ੍ਰਿਤਸਰ ਦੀ ਬੱਚੀ ਨੇ ਕਰ ਦਿੱਤਾ ਕਮਾਲ

04:48 Unknown 0 Comments

ਅੰਮ੍ਰਿਤਸਰ : ਗੁਰੂ ਨਗਰੀ ਦੀ ਪੰਜ ਸਾਲਾ ਨੰਨ੍ਹੀ ਪਰੀ ਨੇ ਇਕ ਵੱਡੇ ਰਾਸ਼ਟਰੀ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ ਹੈ। ਉਸ ਨੇ ਸਕੇਟਰ ਰਾਹੀਂ 26 ਕਿਲੋਮੀਟਰ ਦਾ ਸਫਰ 85 ਮਿੰਟਾਂ 'ਚ ਤੈਅ ਕਰਕੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਪੰਜ ਸਾਲ ਦੀ ਰਾਵੀ ਬਾਜਵਾ ਨੇ ਇਹ ਕਾਰਨਾਮਾ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਬੱਚੀ ਨੇ ਸਾਢੇ ਤਿੰਨ ਸਾਲ ਦੀ ਉਮਰ 'ਚ ਹੀ ਸਕੇਟਿੰਗ ਸ਼ੁਰੂ ਕੀਤੀ ਸੀ। ਇਸ ਰਿਕਾਰਡ ਲਈ ਉਸ ਨੇ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੋਂ ਦੇਸ਼ ਦੀ ਵਾਹਗਾ ਸਰਹੱਦ ਤੱਕ ਸਕੇਟਿੰਗ ਕੀਤੀ।
ਰਾਵੀ ਦੀ ਇਸ ਸਫਲਤਾ ਤੋਂ ਉਸ ਦੇ ਮਾਤਾ-ਪਿਤਾ ਅਤੇ ਟੀਚਰ ਬੇਹੱਦ ਖੁਸ਼ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਫ ਮੈਰਾਥਨ ਦਾ ਰਿਕਾਰਡ ਪੰਜ ਸਾਲ ਦੇ ਵਰਗ 'ਚ ਕੋਲਹਾਪੁਰ ਦੀ ਖੁਸ਼ੀ ਸਾਂਗਵਾਨ ਨੇ 3 ਘੰਟਿਆਂ 'ਚ ਤੈਅ ਕੀਤਾ ਸੀ। ਖੁਸ਼ੀ ਦੇ ਇਸ ਰਿਕਾਰਡ ਨੂੰ ਰਾਵੀ ਨੇ ਸਿਰਫ 85 ਮਿੰਟਾਂ 'ਚ ਹੀ ਤੋੜ ਦਿੱਤਾ। ਲੋੜ ਹੈ ਕਿ ਅਸੀਂ ਵੀ ਆਪਣੀਆਂ ਬੇਟੀਆਂ ਨੂੰ ਖੇਡਾਂ ਦੇ ਮੈਦਾਨ 'ਚ ਅੱਗੇ ਲੈ ਕੇ ਆਈਏ, ਜਿਸ ਨਾਲ ਕਿ ਸਾਡੀਆਂ ਬੇਟੀਆਂ ਸਮਾਜ 'ਚ ਸਤਿਕਾਰਯੋਗ ਦਰਜਾ ਪ੍ਰਾਪਤ ਕਰ ਸਕਣ।

Punjab news, Punjabi news, BBC PUNJABI,

0 comments:

ਸਿਰਫ ਇੱਕ SMS 'ਚ ਜਾਣੋ ਆਪਣਾ PF ਬੈਲੇਂਸ

04:41 Unknown 0 Comments

ਨਵੀਂ ਦਿੱਲੀ: ਈ.ਪੀ.ਐਫ. ਖਾਤਾਧਾਰਕਾਂ ਲਈ ਆਪਣੇ ਖਾਤੇ 'ਚ ਜਮ੍ਹਾ ਰਾਸ਼ੀ ਦਾ ਪਤਾ ਲਾਉਣਾ ਬੇਹੱਦ ਅਸਾਨ ਹੋ ਗਿਆ ਹੈ। ਮਹਿਜ਼ ਇੱਕ ਐਸ.ਐਮ.ਐਸ. ਤੋਂ ਬੈਲੇਂਸ ਦਾ ਪਤਾ ਲੱਗ ਜਾਵੇਗਾ।

 ਹਾਲਾਂਕਿ ਇਸ ਸੁਵਿਧਾ ਦਾ ਫਾਇਦਾ ਚੁੱਕਣ ਲਈ ਕਰਮਚਾਰੀ ਨੂੰ ਆਪਣਾ ਯੂਨੀਵਰਸਲ ਅਕਾਊਂਟ ਨੰਬਰ (UAN) ਪਤਾ ਹੋਣਾ ਚਾਹੀਦਾ ਹੈ। ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਐਸ.ਐਮ.ਐਸ. ਭੇਜਣਾ ਹੋਵੇਗਾ।
ਕਿਵੇਂ ਜਾਣੋ SMS ਤੋਂ ਪੀ.ਐਫ. ਬੈਲੇਂਸ-
 ਪੀ.ਐਫ. ਖਾਤੇ 'ਚ ਜਮ੍ਹਾ ਰਕਮ ਦਾ ਬੈਲੇਂਸ ਜਾਨਣ ਲਈ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਐਸ.ਐਮ.ਐਸ. ਭੇਜਣਾ ਪਵੇਗਾ। ਈਪੀਐਫ ਐਸਐਮਐਸ ਦੇ ਜ਼ਰੀਏ 10 ਭਾਸ਼ਾਵਾਂ 'ਚ ਜਾਣਿਆ ਜਾ ਸਕਦਾ ਹੈ। ਅੰਗ੍ਰੇਜ਼ੀ, ਹਿੰਦੀ, ਤੇਲਗੂ, ਪੰਜਾਬੀ, ਗੁਜਰਾਤੀ, ਮਰਾਠੀ, ਮਲਿਆਲਮ, ਬੰਗਾਲੀ ਤੇ ਤਮਿਲ 'ਚ ਹਾਸਲ ਕਰ ਸਕਦੇ ਹੋ।

 ਇਸ ਨੰਬਰ 'ਤੇ ਭੇਜੋ ਐਸਐਮਐਸ

ਰਜਿਸਟਰਡ ਮੋਬਾਈਲ ਤੋਂ EPFOHO UAN ਤੇ ਜਿਹੜੀ ਭਾਸ਼ਾ ਵਿੱਚ ਚਾਹੁੰਦੇ ਹੋ, ਉਸ ਦੇ ਪਹਿਲੇ ਤਿੰਨ ਅੱਖਰ ਟਾਈਪ ਕਰ ਕੇ 77382-99899 'ਤੇ ਭੇਜੋ।
ਉਦਾਹਰਨ ਵਜੋਂ-  ਜੇ ਤੁਸੀਂ ਜਾਣਕਾਰੀ ਅੰਗ੍ਰੇਜ਼ੀ 'ਚ ਲੈਣੀ ਹੈ ਤਾਂ EPFOHO UAN ENG ਟਾਈਪ ਕਰ ਕੇ 77382-99899 'ਤੇ ਭੇਜੋ। ਇਸ ਸੇਵਾ 'ਚ ਕੋਈ ਅਸੁਵਿਧਾ ਆਏ ਤਾਂ ਟੋਲ ਫ੍ਰੀ ਨੰਬਰ  18001-18005 'ਤੇ ਗੱਲ ਕਰੋ।


Punjab news, Punjabi news, BBC PUNJABI,

0 comments:

ਸੋਚਿਆ ਸੀ ਜਦੋਂ ਵੀ ਸੁਹਾਗ ਚੂੜਾ ਪਾਵਾਂਗੀ, ਇਕ-ਇਕ ਕਰਕੇ ਅਰਮਾਨ ਦਿਲ ਦੇ ਪੁਗਾਵਾਂਗੀ

04:35 Unknown 0 Comments

ਬਠਿੰਡਾ -ਸੁਹਾਗ ਦਾ ਚੂੜਾ ਪਾ ਕੇ ਕੁੜੀ ਡੋਲੀ 'ਚ ਬੈਠ ਆਪਣੇ ਪਤੀ ਦੇ ਘਰ ਤੁਰਦੀ ਹੈ, ਇਹ ਸੋਚ ਕੇ ਕਿ ਹੁਣ ਉਹ ਇਕੱਲੀ ਨਹੀਂ, ਸਗੋਂ ਉਸ ਨੂੰ ਦੁੱਖ-ਸੁੱਖ ਦਾ ਸਾਥੀ ਮਿਲ ਗਿਆ ਹੈ, ਜੋ ਮਰਦੇ ਦਮ ਤੱਕ ਉਸ ਦਾ ਸਾਥ ਨਿਭਾਵੇਗਾ ਪਰ ਇਹ ਸੋਚ ਲੈ ਕੇ ਹੀ ਬਠਿੰਡਾ 'ਚ ਸਹੁਰੇ ਗਈ ਨਵੀਂ ਵਿਆਹੀ ਕੁੜੀ ਦਾ ਹਰ ਅਰਮਾਨ ਚਕਨਾਚੂਰ ਹੋ ਗਿਆ, ਜਦੋਂ ਦਾਜ ਖਾਤਰ ਉਸ ਦਾ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਸ ਨੇ ਇਸ ਮਾਮਲੇ ਵਿਚ ਨਾਮਜ਼ਦ ਪਤੀ, ਸੱਸ-ਸਹੁਰਾ ਤੇ ਦਿਓਰ ਦੇ ਖਿਲਾਫ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸਿਰਸਾ ਵਾਸੀ ਦਰਸ਼ਨ ਸਿੰਗਲਾ ਦੀ ਪੁੱਤਰੀ ਦੀਪਾਲੀ ਦਾ ਵਿਆਹ ਬੀਤੀ 14 ਫਰਵਰੀ ਨੂੰ ਸਾਹਿਲ ਪੁੱਤਰ ਸੰਜੀਵ ਗੋਇਲ ਵਾਸੀ ਬਠਿੰਡਾ ਪੰਜਾਬ ਨਾਲ ਹੋਇਆ ਸੀ।
ਦੀਪਾਲੀ ਦੇ ਭਰਾ ਅੰਕਿਤ ਨੇ ਦੱਸਿਆ ਕਿ ਉਨ੍ਹਾਂ ਵਿਆਹ 'ਚ ਵਾਧੂ ਦਾਜ ਦਿੱਤਾ। ਵਿਆਹ ਤੋਂ ਬਾਅਦ ਸਹੁਰੇ ਵਾਲੇ ਉਸ ਦੀ ਭੈਣ ਨੂੰ ਦਾਜ ਦੀ ਮੰਗ ਕਰਕੇ ਤੰਗ ਕਰਦੇ ਸਨ।
ਦਾਜ ਖਾਤਿਰ ਹੀ ਸਹੁਰਿਆਂ ਨੇ ਦੀਪਾਲੀ ਦਾ ਕਤਲ ਕਰ ਦਿੱਤਾ। ਸਹੁਰਿਆਂ ਨੇ ਦੀਪਾਲੀ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਹ ਬੀਮਾਰ ਹੈ, ਜਦੋਂ ਪਰਿਵਾਰ ਵਾਲੇ ਦੀਪਾਲੀ ਦਾ ਪਤਾ ਲੈਣ ਬਠਿੰਡਾ ਉਸ ਦੇ ਘਰ ਪੁੱਜੇ ਤਾਂ ਵਿਹੜੇ 'ਚ ਦੀਪਾਲੀ ਦੀ ਲਾਸ਼ ਪਈ ਦੇਖ ਕੇ ਹਾਕਲ-ਬਾਕਲ ਹੋ ਗਏ। ਮੌਕੇ 'ਤੇ ਮੌਜੂਦ ਪੁਲਸ ਨੇ ਉਨ੍ਹਾਂ ਨੂੰ ਲਾਸ਼ ਆਪਣੇ ਨਾਲ ਲਿਜਾਣ ਤੋਂ ਰੋਕ ਦਿੱਤਾ ਅਤੇ ਦੀਪਾਲੀ ਦੇ ਸਹੁਰਿਆਂ ਨੇ ਉਸ ਦੇ ਮਾਪਿਆਂ ਨਾਲ ਕੁੱਟਮਾਰ ਵੀ ਕੀਤੀ। ਫਿਲਹਾਲ ਪੁਲਸ ਨੇ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Punjab news, Punjabi news, BBC PUNJABI,

0 comments:

ਪਰਾਏ ਬੰਦੇ ਨਾਲ ਮਾਂ ਨੂੰ ਦੇਖ ਆਪਾ ਗਵਾ ਬੈਠਾ ਪੁੱਤ ਕੀ ਤੋਂ ਕੀ ਕਰ ਬੈਠਾ

04:30 Unknown 0 Comments

ਮਾਛੀਵਾੜਾ ਸਾਹਿਬ  : ਨੇੜਲੇ ਪਿੰਡ ਮਾਣੇਵਾਲ ਦੇ ਨਿਵਾਸੀ ਸੁਖਜੀਤ ਸਿੰਘ (22) ਨੇ ਆਪਣੀ ਮਾਂ ਦੇ ਕਿਸੇ ਵਿਅਕਤੀ ਨਾਲ ਨਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਜ਼ਹਿਰੀਲਾ ਪਦਾਰਥ ਖਾ ਲਿਆ ਜਿਸ ਕਾਰਣ ਉਸਦੀ ਮੌਤ ਹੋ ਗਈ। ਸੁਖਜੀਤ ਦਾ ਵਿਆਹ ਅਜੇ ਡੇਢ ਮਹੀਨਾ ਪਹਿਲਾਂ ਹੀ ਦਵਿੰਦਰ ਕੌਰ ਨਾਲ ਵਿਆਹ ਹੋਇਆ ਸੀ। ਨਵ-ਵਿਆਹੁਤਾ ਦਵਿੰਦਰ ਕੌਰ ਦੇ ਹੱਥਾਂ ਤੋਂ ਲਾਲ ਚੂੜਾ ਅਤੇ ਮਹਿੰਦੀ ਦਾ ਰੰਗ ਵੀ ਨਹੀ ਉਤਰਿਆ ਸੀ ਕਿ ਉਸਦੀ ਸੱਸ ਕਾਰਣ ਉਸਦਾ ਹੱਸਦਾ ਖੇਡਦਾ ਪਰਿਵਾਰ ਉਜੜ ਗਿਆ। ਪਤੀ ਸੁਖਜੀਤ ਦੀ ਮੌਤ ਕਾਰਣ ਉਹ ਬਿਲਕੁਲ ਗੁੰਮਸੁੰਮ ਹੋ ਗਈ। ਪੁਲਸ ਨੇ ਲੜਕੇ ਦੇ ਦਾਦੇ ਦੇ ਬਿਆਨਾਂ 'ਤੇ ਮਾਂ ਰਾਜ ਕੌਰ ਅਤੇ ਉਸਦੇ ਪ੍ਰੇਮੀ ਗਿਰਧਾਰੀ ਲਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਨੌਜਵਾਨ ਦੇ ਦਾਦਾ ਮੁਨਸ਼ਾ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਵੱਡਾ ਲੜਕਾ ਜਿਸ ਦੀ ਮੌਤ ਹੋ ਗਈ ਸੀ ਉਸਦੀ ਪਤਨੀ ਰਾਜ ਕੌਰ ਦੇ ਨੇੜਲੇ ਪਿੰਡ ਦੇ ਗਿਰਧਾਰੀ ਲਾਲ ਨਾਲ ਨਜਾਇਜ਼ ਸਬੰਧ ਬਣ ਗਏ ਸਨ। ਇਨ੍ਹਾਂ ਨਜਾਇਜ਼ ਸਬੰਧਾਂ ਕਰਕੇ ਪਰਿਵਾਰਕ ਮੈਂਬਰਾਂ ਵਲੋਂ ਕਈ ਵਾਰ ਉਸ ਨੂੰ ਰੋਕਿਆ ਵੀ ਗਿਆ ਪਰ 20 ਜੁਲਾਈ ਨੂੰ ਉਸਦੀ ਨੂੰਹ ਰਾਜ ਕੌਰ ਸਵੇਰ ਆਪਣੇ ਘਰ ਤੋਂ ਆਪਣੇ ਪ੍ਰੇਮੀ ਗਿਰਧਾਰੀ ਲਾਲ ਦੇ ਕੋਲ ਚਲੀ ਗਈ।
ਇਸ ਬਾਰੇ ਜਦੋਂ ਉਸਦੇ ਪੋਤਰੇ ਸੁਖਜੀਤ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਪ੍ਰੇਸ਼ਾਨ ਹੋ ਗਿਆ ਅਤੇ ਆਪਣੇ ਦੋਸਤ ਨੂੰ ਨਾਲ ਲੈ ਕੇ ਬਦਨਾਮੀ ਤੋਂ ਬਚਣ ਲਈ ਉਹ ਆਪਣੀ ਮਾਂ ਨੂੰ ਲੈਣ ਲਈ ਗਿਰਧਾਰੀ ਲਾਲ ਦੇ ਘਰ ਚਲਾ ਗਿਆ। ਉਥੇ ਜਾ ਕੇ ਉਸਦੇ ਪੋਤਰੇ ਸੁਖਜੀਤ ਸਿੰਘ ਨੇ ਆਪਣੀ ਮਾਂ ਨੂੰ ਮੁੜ ਪਿੰਡ ਜਾਣ ਲਈ ਕਿਹਾ ਜਿਸ 'ਤੇ ਉਸਦੇ ਪ੍ਰੇਮੀ ਗਿਰਧਾਰੀ ਲਾਲ ਨੇ ਸੁਖਜੀਤ ਨਾਲ ਗਾਲੀ ਗਲੋਚ ਕੀਤਾ ਤੇ ਕੁੱਟਮਾਰ ਕੀਤੀ।
21 ਜੁਲਾਈ ਨੂੰ ਉਸਦੇ ਸੁਖਜੀਤ ਸਿੰਘ ਨੇ ਮਾਂ ਦੇ ਪ੍ਰੇਮੀ ਵਲੋਂ ਉਸ ਨਾਲ ਕੁੱਟਮਾਰ ਅਤੇ ਜਲੀਲ ਕਰਨ 'ਤੇ ਜ਼ਹਿਰੀਲਾ ਪਦਾਰਥ ਖਾ ਲਿਆ ਜਿਸ ਦੀ ਬੁੱਧਵਾਰ ਨੂੰ ਹਸਪਤਾਲ 'ਚ ਮੌਤ ਹੋ ਗਈ। ਬਿਆਨ ਕਰਤਾ ਮੁਨਸ਼ਾ ਸਿੰਘ ਅਨੁਸਾਰ ਉਸਦੇ ਪੋਤਰੇ ਸੁਖਜੀਤ ਸਿੰਘ ਨੇ ਮਰਨ ਤੋਂ ਪਹਿਲਾਂ ਦੱਸਿਆ ਕਿ ਉਸਨੇ ਆਤਮਹੱਤਿਆ ਆਪਣੀ ਮਾਂ ਦੇ ਨਜਾਇਜ਼ ਸਬੰਧਾਂ ਅਤੇ ਉਸਦੇ ਪ੍ਰ੍ਰੇਮੀ ਵਲੋਂ ਉਸ ਨੂੰ ਜਲੀਲ ਕਰਨ ਕਾਰਨ ਕੀਤੀ ਹੈ। ਪੁਲਸ ਵਲੋਂ ਰਾਜ ਕੌਰ ਅਤੇ ਉਸਦੇ ਪ੍ਰੇਮੀ ਗਿਰਧਾਰੀ ਲਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Punjab news, Punjabi news, BBC PUNJABI,

0 comments:

ਅੱਧੀ ਰਾਤ ਨੂੰ ਮੂੰਹ ਬੰਨ੍ਹੀ ਆਸ਼ਰਮ 'ਚ ਵੜੇ ਲੁਟੇਰੇ, ਰੋਗੀਆਂ ਦੇ ਸਾਹ ਉੱਪਰ ਦੇ ਉੱਪਰ ਹੀ ਰਹਿ ਗਏ

04:25 Unknown 0 Comments

ਗੁਰਾਇਆ-ਗੁਰਾਇਆਂ ਫਿਲੌਰ ਨੈਸ਼ਨਲ ਹਾਈਵੇ 'ਤੇ ਸਥਿਤ ਸਤਲੁਜ ਕੁਸ਼ਟ ਆਸ਼ਰਮ ਵਿਖੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਹਥਿਆਰਬੰਦ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ ਅਤੇ ਆਸ਼ਰਮ ਵਿੱਚ ਰਹਿੰਦੇ ਕੁਸ਼ਟ ਰੋਗੀਆਂ ਦੇ ਨਾਲ ਕੁੱਟਮਾਰ ਕੀਤੀ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਆਸ਼ਰਮ ਦੇ ਪ੍ਰਧਾਨ ਕਿਸ਼ਨ ਸਾਹੂ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਰਾਤ ਸਮੇਂ ਉਹ ਸਾਰੇ ਆਸ਼ਰਮ ਵਿੱਚ ਸੌਂਰਹੇ ਸੀ ਕਿ ਅਚਾਨਕ ਰਾਤ 12 ਵਜੇ 18-20 ਅਣਪਛਾਤੇ ਲੋਕ ਅੰਦਰ ਆ ਗਏ, ਜਿਨਾਂ ਨੇ ਕਾਲੇ ਕੱਛੇ ਪਹਿਨ ਰੱਖੇ ਸਨ। ਉਹ ਖੁਦ ਨੂੰ ਪੁਲਸ ਕਰਮਚਾਰੀ ਦੱਸ ਰਹੇ ਸੀ ਅਤੇ ਆਸ਼ਰਮ ਦੀ ਤਾਲਾਸ਼ੀ ਲੈਣ ਦੀ ਗੱਲ ਕਹਿਣ ਲੱਗੇ।
ਜਦੋਂ ਆਸ਼ਰਮ ਦੇ ਮੈਂਬਰਾਂ ਨੂੰ ਉਨ੍ਹਾਂ 'ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪਛਾਣ ਪੱਤਰ ਮੰਗਿਆ ਤਾਂ ਇਕ ਲੁਟੇਰੇ ਨੇ ਪਿਸਤੌਲ ਕੱਢ ਲਈ ਜਦ ਕਿ ਹੋਰ ਲੋਕਾਂ ਦੇ ਕੋਲ ਤੇਜ਼ਦਾਰ ਹਥਿਆਰ ਸੀ, ਜਿਨਾਂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਉਹਨਾਂ ਨੂੰ ਜਾਨ ਤੋਂ ਮਾਰ ਦੇਣਗੇ।
ਇਸ ਤੋਂ ਬਾਅਦ ਲੁਟੇਰਿਆਂ ਨੇ ਸਾਰਾ ਸਮਾਨ ਖਿਲਾਰ ਦਿੱਤਾ ਅਤੇ ਕਰੀਬ ਡੇਢ ਘੰਟੇ ਅੰਦਰ ਇਹ ਸਬ ਚਲਦਾ ਰਿਹਾ ਜੇਕਰ ਕੋਈ ਰੌਲਾ ਪਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਲੁਟੇਰੇ ਉਸਨਾਲ ਕੁੱਟ ਮਾਰ ਕਰਦੇ ਸੀ। ਇਕ ਬੱਚੇ ਦੇ ਰੌਲਾ ਪਾਉਣ 'ਤੇ ਛੱਤ 'ਤੇ ਸੌਂ ਰਹੇ ਕਾਲੀਆ ਬਹਿਰਾ ਨੇ ਲੁਟੇਰਿਆਂ 'ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚੋਂ ਇਕ ਲੁਟੇਰੇ ਦੇ ਸਿਰ 'ਚ ਇੱਟ ਲੱਗੀ ਅਤੇ ਖੂਨ ਬਹਿਣ ਲੱਗ ਗਿਆ।
ਇਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਪਿੱਛੇ ਦੇ ਰਸਤਿਓਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਪੁਲਸ ਇਸ ਨੂੰ ਮਾਮੂਲੀ ਚੋਰੀ ਦੀ ਗੱਲ ਕਹਿਣ ਲੱਗੀ ਅਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਪਰ ਮੌਕੇ 'ਤੇ ਪਹੁੰਚੇ ਐੱਸ. ਪੀ. ਡੀ. ਨੇ ਜਾਂਚ ਕਰਨ ਤੋਂ ਬਾਅਦ ਇਸ ਨੂੰ ਚੋਰੀ ਨਹੀਂ ਡਾਕੇ ਦੀ ਵਾਰਦਾਤ ਹੀ ਕਿਹਾ।

Punjab news, Punjabi news, BBC PUNJABI,

0 comments:

ਖੜ੍ਹੀਆਂ ਰੋਂਦੀਆਂ ਬਰੂਹਾਂ 'ਤੇ ਮਾਵਾਂ, ਪਰਦੇਸਾਂ 'ਚ ਗੁਆਚੇ ਪੁੱਤਰਾਂ ਨੂੰ

04:22 Unknown 0 Comments

ਲੈਬਨਾਨ— ਵਿਦੇਸ਼ਾਂ ਵਿਚ ਰੋਜ਼ਗਾਰ ਦੀ ਤਲਾਸ਼ ਵਿਚ ਗਏ ਪੁੱਤਰਾਂ ਦੀਆਂ ਮਾਵਾਂ ਉਂਝ ਤਾਂ ਸਿਰਹਾਣਿਆਂ 'ਚ ਮੂੰਹ ਦੇ-ਦੇ ਕੇ ਰੋਂਦੀਆਂ ਹਨ ਪਰ ਉਨ੍ਹਾਂ ਮਾਵਾਂ ਕੋਲੋਂ ਬਰੂਹਾਂ 'ਤੇ ਖੜ੍ਹੀਆਂ ਹੋ ਕੇ ਇੰਤਜ਼ਾਰ ਕਰਨ ਤੋਂ ਇਲਾਵਾ ਕੋਈ ਹੀਲਾ ਨਹੀਂ ਬੱਚਦਾ, ਜਿਨ੍ਹਾਂ ਦੇ ਪੁੱਤਰ ਉਨ੍ਹਾਂ ਚੰਦਰੇ ਵਿਦੇਸ਼ਾਂ ਵਿਚ ਗੁਆਚ ਜਾਂਦੇ ਹਨ। ਇਸੇ ਤਰ੍ਹਾਂ ਦੀ ਇਕ ਹੋਰ ਮਨਹੂਸ ਖ਼ਬਰ ਆਈ ਹੈ ਲੈਬਨਾਨ ਤੋਂ। ਇਰਾਕ ਵਿਚ 39 ਪੰਜਾਬੀਆਂ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਲੈਬਨਾਨ ਵਿਚ 8 ਭਾਰਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਬੀਤੇ ਛੇ ਮਹੀਨਿਆਂ ਵਿਚ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।
ਲਾਪਤਾ ਨੌਜਵਾਨਾਂ ਵਿਚ ਦੋ ਨੌਜਵਾਨ ਕੈਥਲ ਦੇ ਪਿੰਡ ਜਗਦੀਸ਼ਪੁਰਾ ਅਤੇ ਦੋ ਕਰੂਕਸ਼ੇਤਰ ਦੇ ਪਿਹੋਵਾ ਦੇ ਹਨ। ਇਹ ਸਾਰੇ ਨੌਜਵਾਨ ਏਜੰਟਾਂ ਰਾਹੀਂ ਲੈਬਨਾਨ ਗਏ ਸਨ। ਨਵੰਬਰ 2014 ਵਿਚ ਇਹ ਨੌਜਵਾਨ ਲੈਬਨਾਨ ਲਈ ਰਵਾਨਾ ਹੋਏ ਸਨ। ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਜਾਰਡਨ ਵਿਖੇ ਰੱਖਿਆ ਗਿਆ ਅਤੇ ਬਾਅਦ ਵਿਚ ਸੀਰੀਆ ਲਿਜਾਇਆ ਗਿਆ। ਇਨ੍ਹਾਂ ਨੌਜਵਾਨਾਂ 'ਚ ਸ਼ਾਮਲ ਇਕ ਲੜਕੇ ਦੇ ਪਿਤਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 18 ਜਨਵਰੀ, 2015 ਨੂੰ ਉਨ੍ਹਾਂ ਨੂੰ ਫੋਨ ਆਇਆ ਕਿ ਉਹ ਲੈਬਨਾਨ ਜਾਣ ਵਾਲੇ ਹਨ ਪਰ ਉਸ ਦੇ ਬਾਅਦ ਤੋਂ ਚਾਰਾਂ ਨੌਜਵਾਨਾਂ 'ਚੋਂ ਕਿਸੇ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਵਾਲਿਆਂ ਦੇ ਪੈਰ ਏਜੰਟਾਂ ਦੇ ਚੱਕਰ ਮਾਰ-ਮਾਰ ਘਸ ਗਏ ਹਨ ਪਰ ਏਜੰਟਾਂ ਤੋਂ ਕੋਈ ਤਸੱਲੀਯੋਗ ਜਵਾਬ ਨਹੀਂ ਮਿਲਦਾ। ਅਰੁਣ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਹੀ ਹਾਲ ਬਾਕੀ ਨੌਜਵਾਨਾਂ ਦੇ ਪਰਿਵਾਰਾਂ ਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਸਾ ਨਹੀਂ ਚਾਹੀਦਾ ਪਰ ਉਨ੍ਹਾਂ ਦੇ ਪੁੱਤਰਾਂ ਨੂੰ ਕਿਸੇ ਤਰ੍ਹਾਂ ਵਾਪਸ ਲੈ ਆਓ।
ਇਨ੍ਹਾਂ ਨੌਜਵਾਨਾਂ 'ਚ ਸ਼ਾਮਲ ਸਰਬਜੀਤ ਦੀ ਵਿਧਵਾ ਮਾਂ ਦੂਜਿਆਂ ਦੇ ਘਰਾਂ ਵਿਚ ਕੰਮ ਕਰਕੇ ਪਰਿਵਾਰ ਦਾ ਖਰਚਾ ਚਲਾ ਰਹੀ ਹੈ ਪਰ ਹੁਣ ਉਸ ਨੂੰ ਪੁੱਤਰ ਦਾ ਕਮਾਇਆ ਪੈਸਾ ਨਹੀਂ ਚਾਹੀਦਾ। ਉਸ ਨੂੰ ਤਾਂ ਬੱਸ ਆਪਣੇ ਪੁੱਤਰ ਨੂੰ ਮਿਲਣ ਦੀ ਤਾਂਘ ਹੈ। ਪਿਹੋਵਾ ਦੇ ਕਮਲਜੀਤ ਦੇ ਪਰਿਵਾਰ ਦਾ ਵੀ ਇਹ ਹੀ ਹਾਲ ਹੈ। ਪਰਿਵਾਰਾਂ ਦਾ ਕਹਿਣਾ ਹੈ ਕਿ ਹੁਣ ਏਜੰਟ ਉਨ੍ਹਾਂ ਦੇ ਫੋਨ ਵੀ ਨਹੀਂ ਚੁੱਕ ਰਹੇ। ਦੁਖੀ ਪਰਿਵਾਰਾਂ ਨੇ ਫਿਲਹਾਲ ਪੁਲਸ ਵਿਚ ਇਸ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਕ ਹਫਤੇ ਤੱਕ ਏਜੰਟ ਨੇ ਕੁਝ ਨਾ ਦੱਸਿਆ ਤਾਂ ਉਹ ਪੁਲਸ ਨੂੰ ਸ਼ਿਕਾਇਤ ਕਰਨਗੇ।

 Punjab news, Punjabi news, BBC PUNJABI,

0 comments:

ਸਾਮੂਹਕ ਕੁਕਰਮ ਵਿੱਚ ਦੋ ਨੂੰ 20 - 20 ਸਾਲ ਕੈਦ

21:06 Unknown 0 Comments

ਅਮ੍ਰਿਤਸਰ ।  ਇਲਾਵਾ ਸੇਸ਼ਨ ਮੁਨਸਫ਼ ਹਰਪ੍ਰੀਤ ਕੌਰ ਰੰਧਾਵਾ  ਦੀ ਅਦਾਲਤ ਨੇ ਇੱਕ ਵਿਆਹੀ ਹੋਈ  ਦੇ ਨਾਲ ਸਾਮੂਹਕ ਕੁਕਰਮ  ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ 20 - 20 ਸਾਲ ਦੀ ਕੈਦ ਅਤੇ 40 - 40 ਹਜਾਰ ਰੁਪਏ ਜੁਰਮਾਨੇ ਦੀ ਸੱਜਿਆ ਸੁਣਾਈ ਹੈ ।  ਅਦਾਲਤ ਨੇ ਦੋਨਾਂ ਨੂੰ ਕੁਕਰਮ  ਦੇ ਨਾਲ ਹੀ ਆਪਰਾਧਿਕ ਸਾਜਿਸ਼ ਰਚਣ ਦਾ ਦੋਸ਼ੀ ਵੀ ਪਾਇਆ ਹੈ ।  ਦੋਨਾਂ ਹੀ ਦੋਸ਼ੋਂ ਵਿੱਚ 20 - 20 ਸਾਲ ਦੀ ਸੱਜਿਆ ਸੁਣਾਈ ਗਈ ਹੈ ।  ਦੋਨਾਂ ਸਜਾਵਾਂ ਨਾਲ - ਨਾਲ ਚਲੇਂਗੀ ।  ਮਾਮਲੇ  ਦੇ ਦੋ ਆਰੋਪੀਆਂ ਨੂੰ ਅਦਾਲਤ ਨੇ ਬਰੀ ਵੀ ਕੀਤਾ ਹੈ ।
ਜਿਲਾ ਕਪੂਰਥਲੇ ਦੇ ਪਿੰਡ ਢਿਲਵਾਂ ਦੀ ਵਿਆਹੀ ਹੋਈ ਨੇ 20 ਨਵੰਬਰ ,  2014 ਨੂੰ ਥਾਨਾ ਸੀ ਡਿਵੀਜਨ ਪੁਲਿਸ  ਦੇ ਕੋਲ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਸੀ ।  ਦੱਸਿਆ ਸੀ ਕਿ ਪਤੀ  ਦੇ ਨਾਲ ਲੜਾਈ ਹੋਣ  ਦੇ ਬਾਅਦ ਉਹ ਘਰ ਵਲੋਂ ਨਿਕਲ ਗਈ ਸੀ ।  ਉਹ ਲੱਗਭੱਗ ਪੰਜ ਦਿਨ ਤੱਕ ਸ਼੍ਰੀ ਦਰਬਾਰ ਸਾਹਿਬ ਪਰਿਸਰ ਸਥਿਤ ਸਰਾਏ ਵਿੱਚ ਰਹੀ ।

 ਉੱਥੇ ਉਸਦਾ ਸੰਪਰਕ ਸੁੱਖਿਆ ਨਾਮਕ ਵਿਅਕਤੀ ਵਲੋਂ ਹੋਇਆ ,  ਜੋ ਉਸਨੂੰ ਵੱਡੀ ਇਲਾਇਚੀ - ਫੁਸਲਾ ਕਰ ਆਪਣੇ ਨਾਲ ਲੈ ਗਿਆ ।  ਸੁਕਿਆਾ ਅਤੇ ਉਸਦੇ ਨਾਲ ਦੋ ਹੋਰ ਨੌਜਵਾਨਾਂ ਨੇ ਉਸਦੇ ਨਾਲ ਵੱਖ - ਵੱਖ ਸਥਾਨਾਂ ਉੱਤੇ ਸਾਮੂਹਕ ਕੁਕਰਮ ਕੀਤਾ ।  ਪੁਲਿਸ ਨੇ ਸ਼ਿਕਾਇਤ  ਦੇ ਆਧਾਰ ਉੱਤੇ ਪੰਜ ਲੋਕਾਂ  ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ।

ਮਾਮਲੇ ਦੀ ਸੁਣਵਾਈ  ਦੇ ਬਾਅਦ ਅਦਾਲਤ ਨੇ ਗੁਰਦਾਸਪੁਰ ਜਿਲ੍ਹੇ  ਦੇ ਫਤੇਹਗੜ ਚੂਡਿਯ਼ਾਂ ਨਿਵਾਸੀ ਅਰਵਿੰਦਰ ਸਿੰਘ  ਉਰਫ ਸੁੱਖਿਆ ਅਤੇ ਜਸਪਾਲ ਸਿੰਘ  ਨੂੰ ਸਾਮੂਹਕ ਕੁਕਰਮ ਦਾ ਦੋਸ਼ੀ ਰੋਕਿਆ ।  ਜੁਰਮਾਨੇ ਦੀ ਰਾਸ਼ੀ ਪੀੜਿਤਾ ਨੂੰ ਦਿੱਤੀ ਜਾਵੇਗੀ ।  ਇਸ ਮਾਮਲੇ ਵਿੱਚ ਨਾਮਜਦ ਹਿਮਾਚਲ ਪ੍ਰਦੇਸ਼  ਦੇ ਹਮੀਰਪੁਰ  ਦੇ ਮਨੋਜ ਕੁਮਾਰ  ਅਤੇ ਗੁਰਦਾਸਪੁਰ ਜਿਲ੍ਹੇ  ਦੇ ਫਤੇਹਗੜ ਚੂਡਿਯ਼ਾਂ ਨਿਵਾਸੀ ਖੁਸ਼ਵੰਤ ਸਿੰਘ ਨੂੰ ਗਵਾਹਾਂ  ਦੇ ਅਣਹੋਂਦ ਵਿੱਚ ਬਰੀ ਕਰ ਦਿੱਤਾ ਗਿਆ ।  ਅਦਾਲਤ ਨੇ ਨੌਸ਼ਹਰਾ  ਦੇ ਪਰਮਪਾਲ ਸਿੰਘ  ਨੂੰ ਬੇਗੁਨਾਹ ਪਾਇਆ ।

Punjab news, Punjabi news, BBC PUNJABI,

0 comments:

ਸਮਾਰਟ ਸਿਟੀ ਲੁਧਿਆਣਾ ਵਿੱਚ ਪਹਿਲੀ ਜਗ੍ਹਾ 'ਚ ਆ ਸਕਦਾ ਹੈ

21:01 Unknown 0 Comments

ਲੁਧਿਆਨਾ  :  ਲੁਧਿਆਨਾ ਸ਼ਹਿਰ ਸਮਾਰਟ ਸਿਟੀ ਲਈ ਤਿਆਰ ਹੈ ।  ਮੇਅਰ ਹਰਚਰਣ ਸਿੰਘ  ਗੋਹਲਵੜਿਆ ਨੇ ਦੱਸਿਆ ਕਿ ਰਾਜ ਸਰਕਾਰ  ਦੇ ਵੱਲੋਂ ਬੁੱਧਵਾਰ ਨੂੰ ਸਾਰੇ ਜਿਲੀਆਂ  ਦੇ ਮੇਅਰ ਅਤੇ ਕਮਿਸ਼ਨਰੋਂ ਵਲੋਂ ਸਮਾਰਟ ਸਿਟੀ ਨੂੰ ਲੈ ਕੇ ਵੀਡੀਓ ਕਾਂਫਰੇਂਸਿੰਗ ਕੀਤੀ ।  ਨਿਕਾਏ ਵਿਭਾਗ  ਦੇ ਮੁੱਖ ਸਕੱਤਰ ਅਤੇ ਪੀਏਮਆਇਡੀਸੀ  ਦੇ ਚੇਇਰਮੈਨ ਬਾਲਿਆ ਮੁਰਗਨ ਨੇ ਸੰਬੋਧਿਤ ਕੀਤਾ ।  ਮੇਅਰ ਗੋਹਲਵੜਿਆ ਨੇ ਦੱਸਿਆ ਕਿ ਪ੍ਰਦੇਸ਼ ਵਿੱਚ ਸਮਾਰਟ ਸਿਟੀ  ਦੇ ਮਾਮਲੇ ਵਿੱਚ ਹੁਣੇ ਤੱਕ ਮੋਹਾਲੀ ਨਗਰ ਨਿਗਮ ਦਾ ਨਾਮ ਪਹਿਲਾਂ ਨੰਬਰ ਉੱਤੇ ਆ ਰਿਹਾ ਹੈ ,  ਜਦੋਂ ਕਿ ਲੁਧਿਆਨਾ ਨੂੰ ਦੂੱਜੇ ਨੰਬਰ ਉੱਤੇ ਆਂਕਿਆ ਗਿਆ ਹੈ ।  ਉਨ੍ਹਾਂਨੇ ਦੱਸਿਆ ਹਾਲਾਂਕਿ ਮੋਹਾਲੀ ,  ਚੰਡੀਗੜ ਅਤੇ ਪੰਚਕੂਲਾ ਨੂੰ ਕੇਂਦਰ ਸਰਕਾਰ  ਦੇ ਨਵੇਂ ਪ੍ਰੋਜੇਕਟ  ਦੇ ਤਹਿਤ ਟਰਾਈ ਸਿਟੀ ਵਿੱਚ ਲੈਣ ਦੀ ਯੋਜਨਾ ਹੈ ।  ਅਜਿਹਾ ਹੋਣ ਉੱਤੇ ਲੁਧਿਆਨਾ ਪਹਿਲਾਂ ਨੰਬਰ ਉੱਤੇ ਆਪਣੇ ਆਪ ਹੀ ਆ ਜਾਵੇਗਾ ।  ਮੇਅਰ ਨੇ ਕਿਹਾ ਕਿ ਮੁੱਖ ਸਕੱਤਰ ਨੇ ਸਮਾਰਟ ਸਿਟੀ ਨੂੰ ਲੈ ਕੇ ਬਾਕੀ ਦਸਤਾਵੇਜ਼ ਪੀਏਮਆਇਡੀਸੀ  ਦੇ ਚੇਇਰਮੈਨ  ਦੇ ਕੋਲ ਜਮਾਂ ਕਰਾਉਣ ਨੂੰ ਕਿਹਾ ਹੈ ।  ਉਨ੍ਹਾਂਨੇ ਕਿਹਾ ਕਿ ਕੇਂਦਰ ਵਲੋਂ ਮਿਲਣ ਵਾਲੀ ਸਾਰੇ ਗਰਾਂਟ ਨੂੰ ਹਾਸਲ ਕਰਣ ਲਈ ਸਾਰੇ ਪਾਰਸ਼ਦੋਂ  ਦੇ ਸਹਿਯੋਗ ਵਲੋਂ ਸ਼ਹਿਰ ਨੂੰ ਸੁੰਦਰ ਅਤੇ ਸਮਾਰਟ ਬਣਾਇਆ ਜਾਵੇਗਾ ।  ਮੇਅਰ ਨੇ ਕਿਹਾ ਕਿ ਨਿਗਮ ਵਲੋਂ ਸਾਰਾ ਦਸਤਾਵੇਜ਼ ਸਰਕਾਰ  ਦੇ ਕੋਲ ਜਮਾਂ ਕਰਾਇਆ ਜਾ ਚੁੱਕਿਆ ਹੈ ,  ਜੋ ਦਸਤਾਵੇਜ਼ ਬਾਕੀ ਹੈ ਉਸਨੂੰ ਵੀਰਵਾਰ ਨੂੰ ਦੁਪਹਿਰ 12 ਵਜੇ ਤੱਕ ਜਮਾਂ ਕਰਾ ਦਿੱਤਾ ਜਾਵੇਗਾ ।

Punjab news, Punjabi news, BBC PUNJABI,

0 comments:

ਬਾਦਲ ਹਕੂਮਤ ਲਈ ਅਗਨੀ ਪ੍ਰੀਖਿਆ ਹੈ 'ਖਾਲਸਾ' ਦੀ ਭੁੱਖ ਹੜਤਾਲ!

20:56 Unknown 0 Comments

ਲੁਧਿਆਣਾ (ਮੁੱਲਾਂਪੁਰੀ) - ਦੇਸ਼ ਦੀਆਂ ਅਤੇ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਲਈ ਲਗਭਗ 200 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਅਤੇ ਅੱਜ ਕੱਲ ਲੁਧਿਆਣੇ ਦੇ ਸਿਵਲ ਹਸਪਤਾਲ ਵਿਚ ਪਾਣੀ ਵੀ ਤਿਆਗ ਚੁੱਕੇ ਸੂਰਤ ਸਿੰਘ ਖਾਲਸਾ ਦਿਨੋਂ ਦਿਨ ਕਮਜ਼ੋਰੀ ਵੱਲ ਵਧ ਰਹੇ ਹਨ। ਖਾਲਸਾ ਦੀ ਹਮਾਇਤ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀ ਹਾਂ ਦਾ ਨਾਅਰਾ ਮਾਰ ਰਹੇ ਹਨ। ਜਿਸਦੇ ਚਲਦੇ ਕਈ ਗਰਮ ਖਿਆਲੀ ਜਥੇਬੰਦੀਆਂ ਨੇ ਪ੍ਰਦਰਸ਼ਨ, ਰੋਹ ਮੁਜ਼ਾਹਰੇ ਅਤੇ ਖਾਲਸਾ ਦੀ ਹਮਾਇਤ ਦੀ ਨਾਅਰੇਬਾਜ਼ੀ ਅਤੇ ਜੇਲ ਭਰਨ ਵਰਗੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਹਨ, ਇਸ ਸਭ ਦੇ ਚਲਦੇ ਖਾਲਸਾ ਆਪਣੀ ਪਹਿਲੀ ਤੇ ਪੁਰਾਣੀ ਮੰਗ 'ਤੇ ਬਜਿੱਦ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਨੂੰ ਫੌਰੀ ਤੌਰ 'ਤੇ ਰਿਹਾਅ ਕੀਤਾ ਜਾਵੇ।
ਇਸ ਮੌਕੇ ਪੰਜਾਬ ਦੀ ਬਾਦਲ ਸਰਕਾਰ ਸੂਰਤ ਸਿੰਘ ਨੂੰ ਆਪਣੇ ਉੱਚ ਅਧਿਕਾਰੀ ਸਾਰੀ ਸਥਿਤੀ ਦੱਸ ਚੁੱਕੇ ਹਨ ਇਥੋਂ ਤਕ ਕਿ ਸੂਬੇ ਦੇ ਉਪ ਮੁੱਖ ਮੰਤਰੀ ਨੇ ਵੀ ਜੇਲਾਂ ਵਿਚ ਬੰਦੀਆਂ ਦੀ ਰਿਹਾਈ ਬਾਰੇ ਸਰਕਾਰ ਦਾ ਪੱਖ ਰੱਖਿਆ ਹੈ। ਪਰ ਖਾਲਸਾ ਅਤੇ ਉਸਦੀ ਕਮੇਟੀ ਇਸ ਨੂੰ ਮੰਨਣ ਲਈ ਕਿਸੇ ਵੀ ਕੀਮਤ 'ਤੇ ਤਿਆਰ ਨਹੀਂ। ਜਿਸ ਦੇ ਚਲਦੇ ਉਨ੍ਹਾਂ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਬਾਕੀ ਪੰਜਾਬ ਵਿਚ ਦੋ ਦਿੱਲੀ ਅਤੇ ਕਰਨਾਟਕਾ ਤੋਂ ਵਾਪਸ ਲਿਆਂਦੇ ਸਾਬਕਾ ਅੱਤਵਾਦੀਆਂ ਦੇ ਵਾਪਸ ਆਉਣ ਕਾਰਨ ਕੇਂਦਰ ਸਰਕਾਰ ਪੰਜਾਬ ਦੀ ਅਮਨ ਕਾਨੂੰਨ ਤੇ ਸੂਬਾ ਸਰਕਾਰ ਨੂੰ ਘੜੀ ਮੁੜੀ ਸੁਚੇਤ ਕਰ ਰਿਹਾ ਹੈ।
ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਤੇ ਰਾਜਸੀ ਆਗੂਆਂ ਦਾ ਕਹਿਣਾ ਹੈ ਕਿ ਖਾਲਸਾ ਵਲੋਂ ਇੰਨੀ ਲੰਬੀ ਚੱਲੀ ਭੁੱਖ ਹੜਤਾਲ 'ਤੇ ਅਜੇ ਤਕ ਕੋਈ ਸਿੱਟਾ ਨਾ ਨਿਕਲਣ ਕਾਰਨ ਬਾਦਲ ਹਕੂਮਤ ਲਈ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਤੇ ਸਰਕਾਰ ਦੇ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ। ਬਾਕੀ ਦੇਖਦੇ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕ ਦੂਰ ਅੰਦੇਸ਼ੀ ਕਾਬਲ ਨੇਤਾ ਨੇ ਉਹ ਖਾਲਸਾ ਵਲੋਂ ਰੱਖੀ ਲੰਬੀ ਭੁੱਖ ਹੜਤਾਲ ਨੂੰ ਖਤਮ ਕਰਾਉਣ ਜਾਂ ਜੇਲੀਂ ਬੰਦ ਨੌਜਵਾਨਾਂ ਦੀ ਰਿਹਾਈ ਇਨ੍ਹਾਂ ਦੋਨਾਂ 'ਚੋਂ ਕਿਹੜਾ ਹੱਲ ਲੱਭ ਕੇ ਖਾਲਸਾ ਦੀ ਲੰਮੀ ਭੁੱਖ ਹੜਤਾਲ ਨੂੰ ਕਿਵੇਂ ਖਤਮ ਕਰਵਾਉਂਦੇ ਹਨ?

Punjab news, Punjabi news, BBC PUNJABI,

0 comments: