ਜਿਊਂਦੇ ਜੀ ਅਬਦੁਲ ਕਲਾਮ ਦੀ ਫੋਟੋ 'ਤੇ ਪਾ ਦਿੱਤਾ ਹਾਰ, ਸੋਸ਼ਲ ਸਾਈਟ 'ਤੇ ਮਚੀ ਹਾਹਾਕਾਰ

20:47 Unknown 0 Comments

ਰਾਂਚੀ- ਝਾਰਖੰਡ 'ਚ ਸਾਬਕਾ ਰਾਸ਼ਟਰਪਤੀ ਏ.ਪੀ.ਜੇ ਅਬਦੁਲ ਕਲਾਮ ਦੀ ਫੋਟੋ 'ਤੇ ਐਜੂਕੇਸ਼ਨ ਮਿਨਿਸਟਰ ਨੀਰਾ ਯਾਦਵ ਵਲੋਂ ਹਾਰ ਚੜ੍ਹਾਏ ਜਾਣ 'ਤੇ ਵਿਵਾਦ ਗਰਮ ਹੋ ਗਿਆ ਹੈ। ਨੀਰਾ ਵਲੋਂ ਫੋਟੋ 'ਤੇ ਚੜ੍ਹਾਏ ਜਾਣ ਦੀ ਤਸਵੀਰ ਸੋਸ਼ਲ ਸਾਈਟ 'ਤੇ ਵਾਇਰਲ ਹੋ ਗਈ ਹੈ। ਜਾਣਕਾਰੀ ਮੁਤਾਬਕ ਝਾਰਖੰਡ ਦੇ ਹਜਾਰੀਬਾਗ ਜ਼ਿਲੇ ਦੇ ਸਰਸਵਤੀ ਵਿਦਿਆ ਮੰਦਰ ਸਕੂਲ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਨੀਰਾ ਸੋਮਵਾਰ ਨੂੰ ਚੀਫ ਗੈਸਟ ਦੇ ਤੌਰ 'ਤੇ ਪਹੁੰਚੀ ਸਨ। ਉੱਥੇ ਉਨ੍ਹਾਂ ਨੂੰ ਸਮਾਰਟ ਕਲਾਸ ਦਾ ਉਦਘਾਟਨ ਕਰਨਾ ਸੀ।
ਪ੍ਰੋਗਰਾਮ ਸ਼ੁਰੂ ਹੁੰਦੇ ਹੀ ਆਯੋਜਕਾ ਵਲੋਂ ਟੇਬਲ 'ਤੇ ਰਖੀ ਗਈ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੀ ਤਸਵੀਰ 'ਤੇ ਮਾਲਾ ਅਰਪਣ ਕਰਦੇ ਹੋਏ ਤਿਲਕ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਨਾਰੀਅਲ ਫੋੜ ਕੇ ਸਮਾਰਟ ਕਲਾਸ ਦਾ ਉਦਘਾਟਨ ਕੀਤਾ। ਇਸ ਦੌਰਾਨ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਫੋਟੋ 'ਤੇ ਮਾਲਾ ਚੜ੍ਹਾ ਦਿੱਤੀ ਗਈ। ਸੋਸ਼ਲ ਸਾਈਟ ਯੂਜ਼ਰਸ ਦੋਸ਼ ਲਗਾ ਰਹੇ ਹਨ ਕਿ ਪ੍ਰੋਗਰਾਮ 'ਚ ਸਾਬਕਾ ਰਾਸ਼ਟਰਪਤੀ ਨੂੰ ਜਿਊਂਦੇ ਜੀ ਸ਼ਰਧਾਂਜਲੀ ਦੇ ਦਿੱਤੀ ਗਈ।
ਉੱਥੇ ਹੀ ਇਸ ਸੰਬੰਧ 'ਚ ਸਫਾਈ ਦਿੰਦੇ ਹੋਏ ਨੀਰਾ ਯਾਦਵ ਨੇ ਕਿਹਾ ਕਿ ਸਰਸਵਤੀ ਸ਼ਿਸ਼ੁ ਮੰਦਰ ਭਾਰਤੀ ਸੰਸਕ੍ਰਿਤੀ ਦੀ ਹਿਫਾਜ਼ਤ ਕਰਦਾ ਹੈ। ਇਨਾਂ ਸਕੂਲਾਂ 'ਚ ਮਹਾਪੁਰਸ਼ਾਂ ਦੀ ਤਸਵੀਰ 'ਤੇ ਮਾਲਾ ਚੜ੍ਹਾ ਕੇ ਰਖੀ ਜਾਂਦੀ ਹੈ। ਜੋ ਸਨਮਾਨ ਦੀ ਨਿਸ਼ਾਨੀ ਹੈ। ਮੈਂ ਕਲਾਮ ਦੀ ਫੋਟੋ 'ਤੇ ਤਿਲਕ ਲਗਾ ਕੇ ਉਨ੍ਹਾਂ ਨੂੰ ਨਮਨ ਕੀਤਾ। ਮੈਂ ਤਸਵੀਰ 'ਤੇ ਮਾਲਾ ਨਹੀਂ ਚੜ੍ਹਾਈ। ਕੁਝ ਲੋਕ ਇਸ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਸਰਕਾਰ ਦੀ ਛਵੀ ਧੂਮਿਲ ਕਰਨਾ ਚਾਹੁੰਦੇ ਹਨ।

 Punjab news, Punjabi news, BBC PUNJABI,

0 comments: