ਪੰਜਾਬ ਦੇ ਸਕੂਲ 95 ਸਾਲਾਂ ਬਾਅਦ ਪੁੱਜੀ 'ਬਿਜਲੀ' !

21:12 Unknown 0 Comments

ਹੁਸ਼ਿਆਪੁਰ : ਪੰਜਾਬ ਸਰਕਾਰ ਹਮੇਸ਼ਾ ਬਿਜਲੀ ਸਪਪਲੱਸ ਦੀ ਗੱਲ ਕਰਦੀ ਹੈ। ਪਾਕਿਸਤਾਨ ਨੂੰ ਬਿਜਲੀ ਦੇਣ ਦੀ ਗੱਲ ਹੁੰਦੀ ਹੈ। ਪਰ ਅਸਲ ਹਾਲਾਤ ਇਹ ਹਨ ਕਿ ਹੁਸ਼ਿਆਪੁਰ ਦੇ ਪਿੰਡ ਮਾਨਗੜ੍ਹ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ 95 ਸਾਲਾਂ ਬਾਅਦ ਬਿਜਲੀ ਨਹੀਂ ਮਿਲੀ ਹੈ। ਇਸ ਪਿੰਡ ਨੂੰ ਤਾਂ ਸੱਠਵਿਆਂ ਦੇ ਦਹਾਕੇ 'ਚ ਬਿਜਲੀ ਮਿਲ ਗਈ ਸੀ ਪਰ ਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਸਕੂਲ ਨੂੰ ਹੁਣ ਬਿਜਲੀ ਮਿਲੀ ਹੈ।

ਸਕੂਲ ਦੀ ਇੰਚਾਰਜ ਰਮਨਦੀਪ ਕੌਰ ਦਾ ਕਹਿਣਾ ਹੈ ਕਿ ਇਸ ਸਕੂਲ 'ਚ 21 ਵਿਦਿਆਰਥੀ 'ਤੇ ਦੋ ਅਧਿਆਪਕ ਹਨ। ਉਨ੍ਹਾਂ ਮੁਤਾਬਕ ਇਹ ਸਕੂਲ 1920 'ਚ ਸ਼ੁਰੂ ਹੋਇਆ ਸੀ।

ਹੁਸ਼ਿਆਪਰ ਦੀ ਡਿਪਟੀ ਕਮਿਸ਼ਨਰ ਅਨੱਦਿਤਾ ਮਿੱਤਰਾ ਦਾ ਕਹਿਣਾ ਹੈ ਕਿ ਉਹ ਖ਼ੁਦ ਹੈਰਾਨ ਹਨ ਕਿ ਅਜਿਹਾ ਸਕੂਲ ਮੇਰੀ ਜਾਣਕਾਰੀ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੈ ਤਾਂ ਜਲਦ ਹੀ ਅਸੀਂ ਇਹ ਕੰਮ ਕਰਾਂਗੇ।

0 comments: