ਬਾਦਲ 2 ਕਰੋੜ ਦਾ ਇਨਾਮ ਦੇ ਕੇ ਸਸਤੀ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ

04:40 Unknown 0 Comments

ਜਲੰਧਰ  - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਵਾਦਾਂ 'ਚ ਘਿਰੇ ਸੰਗਠਨ 'ਸਿੱਖ ਫਾਰ ਜਸਟਿਸ' ਵਲੋਂ ਅਮਰੀਕਾ ਦੇ ਅਟਾਰਨੀ ਜਨਰਲ ਕੋਲ ਉਨ੍ਹਾਂ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਸਰਪ੍ਰਸਤੀ ਦੇਣ ਦੇ ਮੁੱਦੇ 'ਤੇ ਕੀਤੀ ਗਈ ਸ਼ਿਕਾਇਤ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਦਾ ਮਕਸਦ ਸਸਤੀ ਪ੍ਰਸਿੱਧ ਹਾਸਲ ਕਰਨਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਉਕਤ ਸੰਗਠਨ ਵਲੋਂ ਉਨ੍ਹਾਂ ਪੁਲਸ ਅਧਿਕਾਰੀਆਂ ਦੇ ਨਾਂ ਜਾਰੀ ਕੀਤੇ ਜਾਂਦੇ ਜਿਨ੍ਹਾਂ ਦਾ ਮੈਂ ਆਪਣੇ ਮੁੱਖ ਮੰਤਰੀ ਹੁੰਦੇ ਹੋਏ ਬਚਾਅ ਕੀਤਾ ਸੀ। ਉਨ੍ਹਾਂ ਕਿਹਾ ਕਿ ਸਮੁੱਚੀ ਪੰਜਾਬ ਪੁਲਸ ਨੇ ਅੱਤਵਾਦ ਖਿਲਾਫ ਲੜਾਈ ਲੜੀ ਹੈ। ਕੀ ਮੈਂ ਸਮੁੱਚੀ ਪੁਲਸ ਫੋਰਸ ਨੂੰ ਡਿਸਮਿਸ ਕਰ ਦਿੰਦਾ? ਉਨ੍ਹਾਂ ਕਿਹਾ ਕਿ ਕੀ ਅਮਰੀਕੀ ਸਰਕਾਰ ਆਪਣੇ ਦੇਸ਼ 'ਚ ਅੱਤਵਾਦੀਆਂ ਨੂੰ ਖਤਮ ਕਰਨ 'ਚ ਨਹੀਂ ਲੱਗੀ ਹੋਈ?
ਸਾਬਕਾ ਮੁੱਖ ਮੰਤਰੀ  ਨੇ ਕਿਹਾ ਕਿ ਉਨ੍ਹਾਂ ਖਿਲਾਫ ਸ਼ਿਕਾਇਤ ਕਰਨ ਪਿੱਛੇ ਕੁਝ ਮਤਲਬੀ ਅਨਸਰ ਅਤੇ ਪੰਜਾਬ ਦੇ ਕੁਝ ਰਾਜਨੀਤਕ ਦਲ ਹਨ ਜੋ ਇਹ ਨਹੀਂ ਚਾਹੁੰਦੇ ਕਿ ਉਹ (ਕੈਪਟਨ) ਅਮਰੀਕਾ ਦੇ ਦੌਰੇ 'ਤੇ ਜਾ ਕੇ ਪ੍ਰਵਾਸੀ ਭਾਰਤੀਆਂ ਨੂੰ ਮਿਲਣ। ਉਨ੍ਹਾਂ ਕਿਹਾ ਕਿ ਉਹ ਅਜਿਹੇ ਸੰਗਠਨਾਂ ਦੀਆਂ ਧਮਕੀਆਂ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਉਨ੍ਹਾਂ ਦਾ ਅਮਰੀਕੀ ਦੌਰਾ ਪਹਿਲਾਂ ਦੀ ਤਰ੍ਹਾਂ ਤੈਅ ਰਹੇਗਾ। ਕੈਪਟਨ ਨੇ ਕਿਹਾ ਕਿ ਪੰਜਾਬ ਕਾਲੇ ਦੌਰ 'ਚੋਂ ਅੱਗੇ ਨਿਕਲ ਚੁੱਕਾ ਹੈ ਅਤੇ ਲੋਕ ਸ਼ਾਂਤੀ ਨਾਲ ਰਹਿ ਰਹੇ ਹਨ ਪਰ ਵਿਦੇਸ਼ਾਂ 'ਚ ਬੈਠੇ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ 'ਤੇ ਉਕਤ ਸੰਗਠਨਾਂ ਦੇ ਭੜਕਾਊ ਭਾਸ਼ਣਾਂ ਅਤੇ ਨਾਅਰਿਆਂ ਦਾ ਅਸਰ ਨਹੀਂ ਹੋਣ ਵਾਲਾ।
ਕੈਪਟਨ ਨੇ ਇਕ ਹੋਰ ਬਿਆਨ 'ਚ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਰਮਵੀਰ ਚੱਕਰ ਜੇਤੂ ਨੂੰ 2 ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਪਰ ਬਾਦਲ ਨੂੰ ਪਰਮਵੀਰ ਚੱਕਰ ਦਾ ਅਰਥ ਹੀ ਪਤਾ ਨਹੀਂ । ਇਹ ਐਵਾਰਡ ਸਿਰਫ ਜੰਗ 'ਚ ਸੂਰਬੀਰਤਾ ਵਿਖਾਉਣ ਵਾਲੇ ਨੂੰ ਦਿੱਤਾ ਜਾਂਦਾ ਹੈ ਪਰ ਭਾਰਤ ਦੀ ਪਿਛਲੇ 16 ਸਾਲਾਂ 'ਚ ਕਿਸੇ ਨਾਲ ਜੰਗ ਨਹੀਂ ਹੋਈ। ਬਾਦਲ ਨੂੰ ਪਤਾ ਹੈ ਕਿ ਭਵਿੱਖ 'ਚ ਵੀ ਜੰਗ ਤਾਂ ਹੋਣੀ ਨਹੀਂ ਹੈ, ਇਸ ਲਈ ਐਵਾਰਡ ਦੀ ਰਕਮ ਵਧਾ ਕੇ ਉਹ ਸਸਤੀ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ ਹਨ।

Punjab news, Punjabi news, BBC PUNJABI,

0 comments: