ਆਨਰ ਕਿਲਿੰਗ : ਝੂਠੀ ਇੱਜ਼ਤ ਖਾਤਰ ਪੰਜਾਬੀਆਂ ਨੇ ਹੱਥੀਂ ਵੱਢ ਦਿੱਤੀ ਔਲਾਦ

20:53 Unknown 0 Comments

ਜਲੰਧਰ-ਪੰਜਾਬ ਦੇ ਲੋਕ ਅੱਜ ਵੀ ਪਿਛਲੇ ਜ਼ਮਾਨੇ ਦੇ ਸੱਚੇ ਆਸ਼ਕਾਂ ਹੀਰ-ਰਾਂਝਾ, ਸੱਸੀ-ਪੁਨੂੰ, ਲੈਲਾ-ਮਜਨੂੰ ਦੇ ਕਿੱਸੇ ਗਾਉਂਦੇ ਤੇ ਦੂਜਿਆਂ ਨੂੰ ਸੁਣਾਉਂਦੇ ਹਨ ਪਰ ਕੋਈ ਮਾਪਾ ਨਹੀਂ ਚਾਹੁੰਦਾ ਕਿ ਇਹ ਆਸ਼ਕ ਉਨ੍ਹਾਂ ਦੇ ਘਰ ਜਨਮ ਲੈਣ, ਖਾਸ ਕਰਕੇ ਕੁੜੀਆਂ ਦੇ ਮਾਮਲੇ 'ਚ। ਪਿਛਲੇ ਦਿਨੀਂ ਪੰਜਾਬ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ, ਜਿੱਥੇ ਮਾਪਿਆਂ ਨੇ ਝੂਠੀ ਇੱਜ਼ਤ ਖਾਤਰ ਆਪਣੇ ਬੱਚਿਆਂ ਨੂੰ ਹੱਥੀਂ ਵੱਢ ਦਿੱਤਾ ਜਾਂ ਗੋਲੀਆਂ ਮਾਰ ਕੇ ਮੁਕਾ ਦਿੱਤਾ। ਆਓ ਇਕ ਝਾਤ ਪਾਉਂਦੇ ਹਾਂ ਪੰਜਾਬ 'ਚ ਹੋਈਆਂ ਆਨਰ ਕਿਲਿੰਗ ਦੀਆਂ ਇਨ੍ਹਾਂ ਘਟਨਾਵਾਂ 'ਤੇ-
ਹੁਸ਼ਿਆਰਪੁਰ
ਹੁਸ਼ਿਆਰਪੁਰ ਦੇ ਨੇੜੇ ਪੈਂਦੇ ਮੁੱਘੋਵਾਲ 'ਚ ਪ੍ਰੇਮ ਵਿਆਹ ਕਰਾਉਣ ਤੋਂ ਬਾਅਦ ਕੁੜੀ ਦੇ ਪਿਤਾ ਨੇ ਉਸ ਦੇ ਸਹੁਰੇ ਆ ਕੇ ਆਪਣੇ ਧੀ ਅਤੇ ਜਵਾਈ ਨੂੰ ਤਲਵਾਰਾਂ ਨਾਲ ਵੱਢ ਦਿੱਤਾ। ਇਸ ਘਟਨਾ ਦੌਰਾਨ ਲੜਕੇ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕੁੜੀ ਦੀ ਨੇ ਬਾਅਦ 'ਚ ਦਮ ਤੋੜ ਦਿੱਤਾ।

ਫਿਰੋਜਪੁਰ
ਆਪਣੀ ਇੱਜ਼ਤ ਬਚਾਉਣ ਖਾਤਰ ਪਿਓ ਨੇ ਫੁੱਲਾਂ ਵਾਂਗ ਪਾਲੀ ਆਪਣੀ ਧੀ ਸੁਨੀਤਾ ਨੂੰ ਗਲਾ ਘੁੱਟ ਕੇ ਮਾਰ ਦਿੱਤਾ। ਸੁਨੀਤਾ ਇਕ ਮੁੰਡੇ ਦੇ ਇਸ਼ਕ 'ਚ ਪੈ ਗਈ ਸੀ, ਜੋ ਉਸ ਦੇ ਘਰਦਿਆਂ ਨੂੰ ਮਨਜ਼ੂਰ ਨਹੀਂ ਸੀ। ਇਸ ਤੋਂ ਬਾਅਦ ਗੁੱਸੇ 'ਚ ਆਏ ਪਿਤਾ ਨੇ ਸੁਨੀਤਾ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਰੌਲਾ ਪਾ ਦਿੱਤਾ ਕਿ ਉਸ ਦੀ ਧੀ ਕਰੰਟ ਲੱਗਣ ਨਾਲ ਮਰੀ ਹੈ ਪਰ ਬਾਅਦ 'ਚ ਮਾਮਲੇ ਦਾ ਖੁਲਾਸਾ ਹੋ ਗਿਆ।

ਅੰਮ੍ਰਿਤਸਰ
ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ 'ਚ ਮਾਪਿਆਂ ਦੀ ਮਰਜ਼ੀ ਖਿਲਾਫ ਵਿਆਹ ਕਰਾਉਣ ਵਾਲੀ ਧੀ ਮਨਜੀਤ ਕੌਰ ਅਤੇ ਉਸ ਦੇ ਪਤੀ ਗੁਰਜੰਟ ਨੂੰ ਗੋਲੀਆਂ ਨਾਲ ਭੁੰਨਣ ਤੋਂ ਬਾਅਦ ਮਨਜੀਤ ਕੌਰ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਕਾਫੀ ਖੁਸ਼ੀ ਮਨਾਈ। ਦੋਸ਼ੀਆਂ ਨੇ ਦੋਹਾਂ ਨੂੰ ਰਸਤੇ 'ਚ ਘੇਰ ਕੇ ਗੋਲੀਆਂ ਨਾਲ ਭੁੰਨ ਦਿੱਤਾ।

ਮਾਨਸਾ
ਮਾਨਸਾ 'ਚ ਸਿਮਰਤ ਕੌਰ ਨੇ ਮਾਪਿਆਂ ਦੀ ਮਰਜ਼ੀ ਖਿਲਾਫ ਜਾ ਕੇ ਗੁਰਪਿਆਰ ਸਿੰਘ ਵਾਸੀ ਭੰਮੇ ਕਲਾਂ ਨਾਲ ਲਵ ਮੈਰਿਜ ਕੀਤੀ ਸੀ। ਇਹ ਗੱਲ ਕੁੜੀ ਦੇ ਘਰਦਿਆਂ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਨੇ ਆਪਣੇ ਜਵਾਈ ਦੇ ਸਾਹਮਣੇ ਹੀ ਧੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਹਿਲਾਂ ਤਾਂ ਉਸ ਦੇ ਪਤੀ ਨੇ ਦੋਸ਼ੀਆਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਦਾ ਵੱਸ ਨਾ ਚੱਲਿਆ ਤਾਂ ਉਹ ਉੱਥੋਂ ਭੱਜ ਗਿਆ ਅਤੇ ਪੁਲਸ ਨੂ ੰਸੂਚਨਾ ਦਿੱਤੀ।

Punjab news, Punjabi news, BBC PUNJABI,

0 comments: