ਕਾਂਗਰਸ 'ਤੇ ਬਾਜਵਾ ਦੀ ਸਰਦਾਰੀ ਰਹੇਗੀ ਕਾਇਮ !

09:34 Unknown 0 Comments

ਚੰਡੀਗੜ੍ਹ: ਜਦੋਂ ਤੱਕ ਹਾਈਕਮਾਨ ਨੂੰ ਭਰੋਸਾ ਹੈ। ਪ੍ਰਤਾਪ ਬਾਜਵਾ ਉਦੋਂ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣੇ। ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਚੰਡੀਗੜ੍ਹ 'ਚ ਇਹ ਗੱਲ ਕਹੀ ਹੈ।

ਉਨ੍ਹਾਂ ਕਿਹਾ ਕਿ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ ਤੇ ਦੋਵਾਂ ਨੂੰ ਇਕ ਦੂਜੇ 'ਤੇ ਕੋਈ ਇਤਰਾਜ਼ ਨਹੀਂ ਹੈ ਤੇ ਨਾ ਹੀ ਦੋਵੇਂ ਇਕ ਦੂਜੇ ਖ਼ਿਲਾਫ ਬਿਆਨਬਾਜ਼ੀ ਕਰ ਰਹੇ ਹਨ।

ਸ਼ਕੀਲ ਨੇ ਕਿਹਾ ਕਿ ਕਾਂਗਰਸ ਡਾ ਬੀ ਆਰ ਅੰਬੇਡਕਰ ਦੀ ਜੈਅੰਤੀ 'ਤੇ ਪੂਰੇ ਦੇਸ਼ 'ਚ ਪੂਰਾ ਇਕ ਸਾਲ ਸਮਾਗਮ ਕਰੇਗੀ ਤੇ ਪੰਜਾਬ 'ਚ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਕਈ ਸਮਾਗਮ ਕੀਤੇ ਜਾਣਗੇ।
ਸ਼ਕੀਲ ਨੇ ਇਸ ਮੌਕੇ ਮੋਦੀ ਸਰਕਾਰ ਦੀ ਵੀ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਘਪਲਿਆਂ ਦੀ ਸਰਕਾਰ ਬਣ ਚੁੱਕੀ ਹੈ ਪਰ ਇਸਦੇ ਬਾਵਜੂਦ ਪ੍ਰਧਾਨਮੰਤਰੀ ਘਪਲਿਆਂ ਬਾਰੇ ਬੋਲਣ ਲਈ ਤਿਆਰ ਨਹੀਂ ਹਨ।

0 comments: