...ਤੇ ਅਜੇ ਤੱਕ ਫਿਰ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ!

11:35 Unknown 0 Comments

 ਜਲੰਧਰ/ਹੈਦਰਾਬਾਦ-ਸਾਲ 1993 'ਚ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਤੇ ਦਾਊਦ ਇਬਰਾਹਿਮ ਦੇ ਸਿਪਹਸਾਲਾਰ ਯਾਕੂਬ ਮੈਮਨ ਨੂੰ 30 ਜੁਲਾਈ ਨੂੰ ਹੋਣ ਜਾ ਰਹੀ ਫਾਂਸੀ 'ਤੇ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏ. ਆਈ. ਐੱਮ.ਆਈ.ਐੱਮ.) ਦੇ ਪ੍ਰਧਾਨ ਅਸਦਊਦੀਨ ਓਵੈਸੀ ਨੇ ਕਈ ਸਵਾਲ ਚੁੱਕੇ ਹਨ। ਓਵੈਸੀ ਨੇ ਕਿਹਾ ਹੈ ਕਿ ਦੋਸ਼ੀ ਤਾਂ ਬਲਵੰਤ ਸਿੰਘ ਰਾਜੋਆਣ ਵੀ ਹੈ, ਫਿਰ ਅਜੇ ਤੱਕ ਉਸ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ।
ਓਵੈਸੀ ਨੇ ਕਿਹਾ ਕਿ ਯਾਕੂਬ ਨੂੰ ਫਾਸੀਂ ਦੇਣ ਤੋਂ ਪਹਿਲਾਂ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਿਆਸੀ ਦਬਾਅ ਦੇ ਕਾਰਨ ਉਸ ਨੂੰ ਫਾਂਸੀ ਨਹੀਂ ਦਿੱਤੀ ਜਾ ਰਹੀ ਹੈ ਅਤੇ ਇਸੇ ਕਾਰਨ ਓਵੈਸੀ ਨੇ ਯਾਕੂਬ ਦੀ ਫਾਂਸੀ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ।
ਓਵੈਸੀ ਨੇ ਕਿਹਾ ਹੈ ਕਿ ਯਾਕੂਬ ਨੂੰ ਸਿਰਫ ਮੁਸਲਮਾਨ ਹੋਣ ਕਾਰਨ ਹੀ ਫਾਂਸੀ 'ਤੇ ਲਟਕਾਇਆ ਜਾ ਰਿਹਾ ਹੈ, ਹਾਲਾਂਕਿ ਓਵੈਸੀ ਨੇ ਸਪੱਸ਼ਟ ਕਿਹਾ ਕਿ ਉਹ ਮੈਮਨ ਦੇ ਮਾਮਲੇ 'ਚ ਅਦਾਲਤ ਦੇ ਫੈਸਲੇ ਦੇ ਖਿਲਾਫ ਨਹੀਂ ਹੈ ਪਰ ਜਿੰਨੇ ਵੀ ਦੋਸ਼ੀ ਹਨ, ਉਨ੍ਹਾਂ ਸਭ ਨੂੰ ਫਾਂਸੀ ਹੋਣੀ ਚਾਹੀਦੀ ਹੈ।

Punjab news, Punjabi news, BBC PUNJABI,

0 comments: