ਮਨੀਕਰਨ ਸਾਹਿਬ ਜਾ ਰਹੀ ਪੰਜਾਬ ਦੀ ਬੱਸ ਦੇ ਨਦੀ 'ਚ ਡਿੱਗਣ ਦਾ ਹੈਰਾਨ ਕਰਦਾ ਸੱਚ ਆਇਆ ਸਾਹਮਣੇ

11:30 Unknown 0 Comments

ਬਰਨਾਲਾ\ਕੁੱਲੂ : ਵੀਰਵਾਰ ਨੂੰ ਬਰਨਾਲਾ ਤੋਂ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਨਾਲ ਹੋਏ ਭਿਆਨਕ ਹਾਦਸੇ ਦਾ ਸੱਚ ਸਾਹਮਣੇ ਆ ਗਿਆ ਹੈ। ਭਾਵੇਂ ਪਹਿਲਾਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਇਹ ਹਾਦਸਾ ਬੱਸ ਵਿਚ ਸਮਰੱਥਾ ਤੋਂ ਵੱਧ ਸਵਾਰੀਆਂ ਹੋਣ ਕਰਕੇ ਵਾਪਰਿਆ ਹੈ ਪਰ ਪੁਲਸ ਨੇ ਇਸ ਦਾ ਅਸਲ ਸੱਚ ਕੁਝ ਹੋਰ ਹੀ ਬਿਆਨ ਕੀਤਾ ਹੈ। ਇਹ ਹਾਦਸਾ ਕੁੱਲੂ ਤੋਂ 18 ਕਿਲੋਮੀਟਰ ਅੱਗੇ ਸਰਸਾੜੀ ਦੇ ਕੋਲ ਪਾਰਵਤੀ ਨਦੀ 'ਚ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਮੀਂਹ ਪੈਣ ਨਾਲ ਇਹ ਨਦੀਂ ਪਹਿਲਾਂ ਹੀ ਪੂਰੇ ਜ਼ੋਰ 'ਤੇ ਸੀ। ਸੜਕ ਚੌੜੀ ਨਾ ਹੋਣ ਕਰਕੇ ਅੱਗੇ ਤਿੱਖੇ ਮੋੜੇ 'ਤੇ ਬੱਸ ਦੇ ਪਿਛਲੇ ਟਾਇਰ ਬਾਹਰ ਨਿਕਲ ਗਏ ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ ਹੈ। 52 ਮੀਟਰ ਬੱਸ 'ਚ ਬੱਚਿਆਂ ਸਮੇਤ ਲਗਭਗ 60 ਸਵਾਰੀਆਂ ਦੱਸੀਆਂ ਜਾ ਰਹੀਆਂ ਹਨ। ਸਾਰੇ ਲੋਕ ਬਰਨਾਲਾ, ਬਠਿੰਡਾ ਅਤੇ ਮਾਨਸਾ ਦੇ ਰਹਿਣ ਵਾਲੇ ਸਨ। ਸੱਤ ਲਾਸ਼ਾਂ ਹੀ ਨਦੀ 'ਚੋਂ ਕੱਢੀਆਂ ਜਾ ਸਕੀਆਂ ਹਨ ਜਦਕਿ 31 ਲੋਕ ਠਾਠਾਂ ਮਾਰਦੇ ਪਾਣੀ 'ਚ ਰੁੜ ਗਏ ਹਨ।
ਪੁਲਸ ਮੁਤਾਬਕ ਵੀਰਵਾਰ ਸ਼ਾਮ ਚਾਰ ਵਜੇ ਸਰਸਾੜੀ ਕੋਲ ਬੱਸ ਮੋੜ ਕੱਟ ਰਹੀ ਸੀ। ਬੱਸ ਲੰਬੀ ਹੋਣ ਕਾਰਨ ਬੱਸ ਦੇ ਪਿੱਛਲੇ ਹਿੱਸੇ ਦੇ ਟਾਇਰ ਸੜਕ ਤੋਂ ਬਾਹਰ ਨਿਕਲ ਗਏ ਅਤੇ ਬੱਸ ਹੇਠਾਂ ਨਦੀ 'ਚ ਜਾ ਡਿੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਰਾਹਤ ਕਾਰਜਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਵੀਰਵਾਰ ਦੇਰ ਸ਼ਾਮ ਤੱਕ 7 ਲਾਸ਼ਾਂ ਨੂੰ ਨਦੀ 'ਚੋਂ ਬਰਾਮਦ ਕਰ ਲਿਆ ਗਿਆ। ਹਾਦਸੇ ਵਿਚ ਲਗਭਗ 23 ਲੋਕਾਂ ਨੂੰ ਬਚਾਇਆ ਗਿਆ ਹੈ ਜਿਨ੍ਹਾਂ ਨੂੰ ਕੁੱਲੂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਇਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

Punjab news, Punjabi news, BBC PUNJABI,


0 comments: