ਡਾਂਸ ਗਰੁੱਪ ਦੇ ਨਾਮ 'ਤੇ ਚੱਲ ਰਿਹਾ ਸੀ ਸੈਕਸ ਰੈਕਟ !

10:48 Unknown 0 Comments

ਸ਼ਿਮਲਾ: ਸ਼ਿਮਲਾ ਪੁਲਿਸ ਨੇ ਸ਼ੋਘੀ ਦੇ ਇੱਕ ਹੋਟਲ ਵਿੱਚ ਇੱਕ ਕਥਿਤ ਸੈਕਸ ਰੈਕਟ ਨੂੰ ਫੜਿਆ ਹੈ। ਪੁਲਿਸ ਨੇ 8 ਕੁੜੀਆਂ ਅਤੇ 18 ਮੁੰਡਿਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ 80 ਹਜ਼ਾਰ ਨਕਦੀ ਅਤੇ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ ਹੈ। ਮੁਲਜ਼ਮ ਕੁੜੀਆਂ ਪੰਜਾਬ ਦੇ ਲੁਧਿਆਣਾ ਅਤੇ ਮੁੰਡੇ ਗੰਗਾਨਗਰ ਦੇ ਰਹਿਣ ਵਾਲੇ ਹਨ।

ਪੁਲਿਸ ਨੂੰ ਸ਼ੱਕ ਹੈ ਕਿ ਗ੍ਰਿਫਤਾਰ ਕੁੜੀਆਂ ਹੋਟਲਾਂ ਵਿੱਚ ਇਹ ਡਾਂਸ ਦੇ ਨਾਲ ਸੈਕਸ ਰੈਕਟ ਧੰਦਾ ਕਰਦੀਆਂ ਹਨ। ਹਾਲਾਂਕਿ ਮੁੰਡੇ-ਕੁੜੀਆਂ ਖੁਦ ਨੂੰ ਡਾਂਸ ਗਰੁੱਪ ਦਾ ਮੈਂਬਰ ਦੱਸ ਰਹੇ ਹਨ। ਪੁਲਿਸ਼ ਨੂੰ ਸ਼ੱਕ ਹੈ ਕਿ ਡਾਂਸ ਗਰੁੱਪ ਦੇ ਨਾਮ 'ਤੇ ਸੈਕਸ ਰੈਕਟ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਨੇ ਹੋਟਲ ਮਾਲਿਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

0 comments: