PICS: ਗੁਰਦਾਸਪੁਰ 'ਚ ਅੱਤਵਾਦੀ ਹਮਲਾ

20:40 Unknown 0 Comments

ਪੰਜਾਬ ਦੇ ਗੁਰਦਾਸਪੁਰ 'ਚ ਯਾਤਰੀ ਬੱਸ ਤੇ ਪੁਲਸ ਥਾਣੇ 'ਤੇ ਫਾਇਰਿੰਗ ਦੀ ਖਬਰ ਹੈ। ਸੂਤਰਾਂ ਅਨੁਸਾਰ ਸੈਨਾ ਦੀ ਵਰਦੀ 'ਚ ਆਏ 4 ਹਮਲਾਵਰਾਂ ਨੇ ਪਹਿਲਾਂ ਯਾਤਰੀ ਬੱਸ 'ਤੇ ਹਮਲਾ ਕੀਤਾ ਤੇ ਫਿਰ ਦੀਨਾਨਗਰ ਪੁਲਸ ਥਾਣੇ 'ਚ ਦਾਖਲ ਹੋ ਕੇ ਫਾਇਰਿੰਗ ਕੀਤੀ। ਹਮਲੇ 'ਚ 3 ਦੀ ਮੌਤ ਹੋ ਗਈ ਹੈ ਜਦਕਿ ਤਿੰਨ ਪੁਲਸ ਵਾਲਿਆਂ ਸਣੇ 9 ਲੋਕ ਜ਼ਖਮੀ ਹੋ ਗਏ ਹਨ।

ਸ਼ੱਕੀ ਅੱਤਵਾਦੀਆਂ ਦੇ ਇਸ ਹਮਲੇ 'ਚ ਜਿਸ ਬੱਸ 'ਤੇ ਫਾਇਰਿੰਗ ਕੀਤੀ ਗਈ, ਉਹ ਗੁਰਦਾਸਪੁਰ ਤੋਂ ਜੰਮੂ ਵੱਲ ਜਾ ਰਹੀ ਸੀ। ਦੀਨਾਨਗਰ ਪੁਲਸ ਥਾਣੇ 'ਚ ਹਮਲਾਵਰਾਂ ਤੇ ਪੁਲਸ 'ਚ ਫਾਇਰਿੰਹ ਜਾਰੀ ਹੈ। ਸੂਤਰਾਂ ਅਨੁਸਾਰ ਹਮਲਾਵਰ ਮਾਰੂਤੀ ਕਾਰ 'ਚ ਆਏ ਸੀ। ਉਥੇ ਅੰਮ੍ਰਿਤਸਰ-ਪਠਾਨਕੋਠ ਰੇਲਵੇ ਟ੍ਰੈਕ 'ਤੇ ਪੰਜ ਬੰੰਬ ਮਿਲਣ ਦੀ ਵੀ ਖਬਰ ਹੈ। ਗ੍ਰਹਿਮੰਤਰਾਲੇ ਨੇ ਹਮਲਾਵਰਾਂ ਦੇ ਅੱਤਵਾਦੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਸੀਮਾ 'ਤੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹ ਫਾਇਰਿੰਗ ਸਵੇਰੇ 6.30 ਵਜੇ ਤੋਂ ਜਾਰੀ ਹੈ। ਅੰਮ੍ਰਿਤਸਰ-ਜੰਮੂ ਰੇਲ ਰੂਟ ਕੀਤਾ ਬੰਦ। ਸੈਨਾ ਦੀ ਟੁੱਕੜੀ ਮੌਕੇ 'ਤੇ ਪਹੁੰਚ ਗਈ ਹੈ। ਐਨ.ਐਸ.ਜੀ. ਟੀਮ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਗੁਰਦਾਸਪੁਰ ਦੇ ਸਕੂਲ ਤੇ ਕਾਲਜ ਸਾਰੇ ਬੰਦ ਕਰ ਦਿੱਤੇ ਗਏ। ਅੱਤਵਾਦੀਆਂ ਨੇ ਪੁਲਸਵਾਲਿਆਂ ਦੇ ਪਰਿਵਾਰ ਨੂੰ ਬਣਾਇਆ ਬੰਦਕ।

0 comments: