ਬਿਗ ਬੀ ਦੇ ਗਾਏ ਕੌਮੀ ਗੀਤ ਨਾਲ ਹੋਇਆ ਪ੍ਰੋ ਕਬੱਡੀ ਲੀਗ ਦਾ ਆਗਾਜ਼

09:12 Unknown 0 Comments

ਸ਼ਨੀਵਾਰ ਨੂੰ ਮੁੰਬਈ 'ਚ ਪ੍ਰੋ ਕਬੱਡੀ ਲੀਗ ਦੇ ਦੂਜੇ ਸੀਜ਼ਨ ਦਾ ਆਗਾਜ਼ ਹੋਇਆ। ਮਹਾਨਾਇਕ ਅਮਿਤਾਭ ਬੱਚਨ ਨੇ ਲੀਗ ਦੇ ਉਧਘਾਟਨ ਸਮੇਂ ਕੌਮੀ ਗੀਤ ਗਾਇਆ ਅਤੇ ਇਸਦੇ ਨਾਲ ਹੀ ਹੋਈ ਪ੍ਰੋ ਕਬੱਡੀ ਲੀਗ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ।
 
ਬਿਗ ਬੀ ਨੇ ਕਿਹਾ ਕਿ ਕੌਮੀ ਗੀਤ ਨੂੰ ਆਪਣੀ ਆਵਾਜ਼ ਦੇਣ ਵਾਰੇ ਸੋਚਦੇ ਹੀ ਉਨ੍ਹਾਂ ਦਾ ਮਨ ਗਰਵ ਨਾਲ ਭਰ ਗਿਆ ਸੀ। ਬਿਗ ਬੀ ਨੇ ਇਸੇ ਸਾਲ ਗਣਤੰਤਰ ਦਿਵਸ ਤੇ ਵੀ ਕੌਮੀ ਗੀਤ ਗਾਇਆ ਸੀ।
 
ਪ੍ਰੋ ਕਬੱਡੀ ਲੀਗ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਮੌਕੇ ਖੇਡ ਮੰਤਰੀ ਸਰਬਨੰਦ ਸੋਨੋਵਾਲ, ਮਹਾਰਾਸ਼ਟਰਾ ਦੇ ਮੁਖ ਮੰਤਰੀ ਦੇਵੇਂਦਰ ਫਡਨਵਿਸ, ਕਪਿਲ ਦੇਵ, ਜਿਆ ਬੱਚਨ, ਸ਼ਵੇਤਾ ਨੰਦਾ ਅਤੇ ਆਮਿਰ ਖਾਨ ਵੀ ਪਹੁੰਚੇ ਸਨ। ਸੀਜ਼ਨ 1 'ਚ ਜੇਤੂ ਰਹੀ ਜੈਪੁਰ ਦੀ ਟੀਮ ਦੇ ਮਾਲਿਕ ਅਭਿਸ਼ੇਕ ਬੱਚਨ ਵੀ ਇਸ ਸਮਾਰੋਹ ਤੇ ਪਹੁੰਚੇ। ਉਧਘਾਟਨੀ ਸਮਾਰੋਹ ਤੋਂ ਬਾਅਦ ਮੁੰਬਈ 'ਚ ਹੀ ਜੈਪੁਰ ਅਤੇ ਮੁੰਬਈ ਦੀਆਂ ਟੀਮਾਂ ਵਿਚਾਲੇ ਮੈਚ ਖੇਡਿਆ ਗਿਆ ਜਿਸ 'ਚ ਮੁੰਬਈ ਦੀ ਟੀਮ ਨੇ ਬਾਜ਼ੀ ਮਾਰੀ। ਮੁੰਬਈ ਦੀ ਟੀਮ ਨੇ ਇਹ ਬੇਹਦ ਰੋਮਾਂਚਕ ਮੈਚ 29-28 ਦੇ ਫਰਕ ਨਾਲ ਜਿੱਤਿਆ।
ਪ੍ਰੋ ਕਬੱਡੀ ਲੀਗ 23 ਅਗਸਤ ਤਕ ਚੱਲਣੀ ਹੈ ਅਤੇ ਇਸ ਲੀਗ 'ਚ ਕੁਲ 60 ਮੈਚ ਖੇਡੇ ਜਾਣਗੇ।
Courtesy: abp sanjha

0 comments: