ਫਾਂਸੀ ਤੋਂ ਬਚਣ ਲਈ ਯਾਕੂਬ ਦੀ ਆਖਰੀ ਚਾਲ !

12:13 Unknown 0 Comments

ਨਵੀਂ ਦਿੱਲੀ: ਮੁੰਬਈ ਹਮਲੇ ਦੇ ਦੋਸ਼ੀ ਯਾਕੂਬ ਮੈਮਨ ਨੇ ਫਾਂਸੀ ਤੋਂ ਬਚਣ ਲਈ ਆਖਰੀ ਚਾਲ ਖੇਡੀ ਹੈ। ਉਸ ਨੂੰ 30 ਜੁਲਾਈ ਨੂੰ ਫਾਹੇ ਲਾਇਆ ਜਾਣਾ ਸੀ ਪਰ ਕਾਨੂੰਨੀ ਪੇਚੀਦਗੀਆਂ ਕਰਕੇ ਉਸ ਨੂੰ ਕੁਝ ਦਿਨ ਹੋਰ ਮੋਹਲਤ ਮਿਲ ਜਾਵੇਗੀ।

 ਯਾਕੂਬ ਨੇ ਮਹਾਰਾਸ਼ਟਰ ਦੇ ਰਾਜਪਾਲ ਕੋਲ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਟਾਡਾ ਕੋਰਟ ਵੱਲੋਂ ਜਾਰੀ ਡੈੱਥ ਵਾਰੰਟ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਕਿਊਰੇਟਿਵ ਪਟੀਸ਼ਨ ਦੀ ਸੁਣਵਾਈ ਪੂਰੀ ਹੋਣ ਤੋਂ ਪਹਿਲਾਂ ਡੈੱਥ ਵਾਰੰਟ ਜਾਰੀ ਹੋਣਾ ਗਲਤ ਹੈ।

ਮੁੰਬਈ ਹਮਲੇ ਦੇ ਦੋਸ਼ੀ ਯਾਕੂਬ ਨਾਲ ਮਿਲਣ ਲਈ ਉਸ ਦਾ ਪਰਿਵਾਰ ਨਾਗਪੁਰ ਸੈਂਟਰਲ ਜੇਲ੍ਹ ਪਹੁੰਚਿਆ ਸੀ। ਬੁੱਧਵਾਰ ਨੂੰ ਯਾਕੂਬ ਦੇ ਵਕੀਲਾਂ ਨੇ ਵੀ ਉਸ ਨਾਲ ਮੁਲਾਕਾਤ ਕੀਤੀ ਸੀ। ਬੁੱਧਵਾਰ ਨੂੰ ਯਾਕੂਬ ਦੇ ਵਕੀਲਾਂ ਨੇ ਵੀ ਉਸ ਨਾਲ ਮੁਲਾਕਾਤ ਕੀਤੀ ਸੀ ਤੇ ਸਲਾਹ ਮਸ਼ਵਰੇ ਤੋਂ ਬਾਅਦ ਯਾਕੂਬ ਨੇ ਸਜ਼ਾ ਤੋਂ ਬਚਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ।


Punjab news, Punjabi news, BBC PUNJABI,

0 comments: