ਆਪਣੇ ਜਿਗਰ ਦੇ ਟੁਕੜੇ ਨੂੰ ਵਿਦੇਸ਼ ਭੇਜਣਾ ਹੈ ਤਾਂ ਜ਼ਰਾ ਬਚ ਕੇ, ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ!

12:21 Unknown 0 Comments

ਨਵਾਂਸ਼ਹਿਰ -ਆਪਣੇ ਜਿਗਰ ਦੇ ਟੁਕੜਿਆਂ ਨੂੰ ਵਿਦੇਸ਼ ਭੇਜਣ ਬਹੁਤੀ ਵਾਰ ਮਾਪੇ ਠਗੀ ਦਾ ਸ਼ਿਕਾਰ ਤਾਂ ਹੋ ਹੀ ਜਾਂਦੇ ਹਨ, ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਪੁੱਤਰਾਂ ਦਾ ਵੀ ਕੋਈ ਅਤਾ-ਪਤਾ ਨਹੀਂ ਲੱਗਦਾ ਅਤੇ ਰੋਣ ਤੋਂ ਸਿਵਾਏ ਉਨ੍ਹਾਂ ਦੇ ਹੱਥ-ਪੱਲੇ ਕੁਝ ਨਹੀਂ ਰਹਿੰਦਾ। ਅਜਿਹਾ ਹੀ ਮਾਮਲਾ ਨਵਾਂਸ਼ਹਿਰ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਝੂਠੇ ਏਜੰਟ ਦੇ ਚੱਕਰਾਂ 'ਚ ਪਰਿਵਾਰ ਵਾਲਿਆਂ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜ ਦਿੱਤਾ ਅਤੇ ਹੁਣ ਉਨ੍ਹਾਂ ਦੇ ਪੁੱਤ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ ਕਿ ਇਸ ਸਮੇਂ ਕਿੱਥੇ ਹੈ।
ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਹੁਸ਼ਿਆਰਪੁਰ ਵਾਸੀ ਫੁਮਣ ਸਿੰਘ ਪੁੱਤਰ ਕਰਤਾਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਬੇਟੇ ਨੂੰ ਵਰਕ ਪਰਮਿਟ 'ਤੇ ਨਿਊਜ਼ੀਲੈਂਡ ਭੇਜਣ ਲਈ ਨਵਾਂਸ਼ਹਿਰ ਦੇ ਏਜੰਟ ਮਹਿੰਦਰਪਾਲ ਪੁੱਤਰ ਤਰਸੇਮ ਪਾਲ ਦੇ ਨਾਲ ਗੱਲਬਾਤ ਕੀਤੀ ਸੀ। ਏਜੰਟ ਨੂੰ 4 ਲੱਖ ਰੁਪਏ ਦੇਣ ਤੋਂ ਬਾਅਦ ਉਹ ਉਨ੍ਹਾਂ ਦੇ ਬੇਟੇ ਨੂੰ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਨਿਊਜ਼ੀਲੈਂਡ ਭੇਜਣ ਦੇ ਨਾਮ 'ਤੇ ਇੰਡੋਨੇਸ਼ੀਆ ਭੇਜ ਦਿੱਤਾ।
ਪੁੱਤ ਨੂੰ ਇੰਡੋਨੇਸ਼ੀਆ ਤੋਂ ਨਿਊਜ਼ੀਲੈਂਡ ਸ਼ਿਫਟ ਕਰਨ ਲਈ ਫੁਮਣ ਸਿੰਘ ਨੇ ਸਮੇਂ-ਸਮੇਂ 'ਤੇ ਧੋਖੇਬਾਜ਼ ਏਜੰਟੇ ਨੂੰ 12.50 ਲੱਖ ਰੁਪਏ ਦਿੱਤਾ। ਫੁਮਣ ਸਿੰਘ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਵੀ ਉਸ ਨੂੰ ਇਹ ਨਹੀਂ ਪਤਾ ਕਿ ਪਿਛਲੇ 2 ਸਾਲ ਤੋਂ ਉਸਦਾ ਬੇਟਾ ਕਿੱਥੇ ਹੈ।
ਉਨ੍ਹਾਂ ਦੱਸਿਆ ਕਿ ਉਕਤ ਏਜੰਟ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਵੀ ਨਹੀ ਦੇ ਰਿਹਾ ਹੈ। ਐੱਸ.ਐੱਸ.ਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਉਨ੍ਹਾਂ ਨੇ ਫਰਜੀ ਏਜੰਟ ਖਿਲਾਫ ਕਾਨੂੰਨ ਤਹਿਤ ਸਖਤ ਕਾਰਵਾਈ ਕਰਨ ਅਤੇ ਉਸਦੇ ਬੇਟੇ ਦਾ ਪਤਾ ਲਗਾਉਣ ਦੀ ਗੁਹਾਰ ਲਗਾਈ ਹੈ ਅਤੇ ਦੋਸ਼ੀ ਏਜੰਟ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।

Punjab news, Punjabi news, BBC PUNJABI,

0 comments: