ਵਿਦੇਸ਼ਾਂ 'ਚ ਅਕਾਲੀਆਂ 'ਤੇ ਰੱਜ ਕੇ ਭੜਾਸ ਕੱਢ ਰਹੇ ਨੇ NRI ਪੰਜਾਬੀ

20:45 Unknown 0 Comments

ਹੁਸ਼ਿਆਰਪੁਰ (ਇਕਬਾਲ ਸਿੰਘ ਘੁੰਮਣ)-ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਵਿਦੇਸ਼ਾਂ 'ਚ ਰਹਿੰਦੇ ਪਰਵਾਸੀ ਪੰਜਾਬੀਆਂ ਨਾਲ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸੰਗਤ ਦਰਸ਼ਨ ਪ੍ਰੋਗਰਾਮ ਉਲੀਕੇ ਗਏ ਹਨ। ਇਨ੍ਹਾਂ ਸੰਗਤ ਦਰਸ਼ਨਾਂ ਦੌਰਾਨ ਜਦੋਂ ਇਹ ਵਿਧਾਇਕ ਮੰਤਰੀ ਜਨਤਕ ਇੱਕਠਾਂ 'ਚ ਪਹੁੰਚੇ ਤਾਂ ਉਨ੍ਹਾਂ ਨੂੰ ਪਰਵਾਸੀ ਪੰਜਾਬੀਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।
ਇਸ ਤਰ੍ਹਾਂ ਅਕਾਲੀਆਂ ਵਲੋਂ ਉਲੀਕੀਆਂ ਜਨਤਕ ਕਾਨਫਰੰਸਾਂ ਠੁੱਸ ਹੋ ਕੇ ਰਹਿ ਗਈਆਂ। ਜ਼ਿਲਾ ਹੁਸ਼ਿਆਰਪੁਰ ਦੇ ਦੋ ਵੱਡੇ ਲੀਡਰ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ 'ਤੇ ਕੈਨੇਡਾ ਦੌਰੇ ਦੌਰਾਨ ਜ਼ਮੀਨ 'ਤੇ ਕਬਜ਼ਾ ਕਰਨ ਦੇ ਲੱਗੇ ਦੋਸ਼ਾਂ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਜ਼ਿਲਾ ਹੁਸ਼ਿਆਰਪੁਰ ਦੇ ਹੀ ਇਕ ਵਿਧਾਇਕ ਤੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਕੈਲੇਫੋਰਨੀਆਂ ਦੌਰੇ ਦੌਰਾਨ ਆਯੋਜਿਤ ਸਮਾਗਮ 'ਚ ਉਸਦੇ ਖਿਲਾਫ਼ ਕੀਤੀ ਗਈ ਨਾਅਰੇਬਾਜ਼ੀ ਵੀ ਪਰਵਾਸੀ ਪੰਜਾਬੀਆਂ ਦਾ ਇਥੋਂ ਦੇ ਮੰਤਰੀਆਂ ਪ੍ਰਤੀ ਰੋਸ ਸਾਹਮਣੇ ਲਿਆਂਉਂਦੀ ਹੈ। 
ਕੈਨੇਡਾ ਦੇ ਰੱਖਿਆ ਮੰਤਰੀ ਵਲੋਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਇਹ ਕਹਿਣਾ ਕਿ 'ਆਪਣੇ ਘਰ ਜਾਓ ਤੇ ਨਸ਼ਿਆਂ ਵਰਗੇ ਕੋਹੜ ਨਾਲ ਨਜਿੱਠੋ ਜੋ ਪੰਜਾਬੀਆਂ ਲਈ ਸਭ ਤੋਂ ਵੱਡਾ ਖਤਰਾ ਹੈ', ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਲਈ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਹੈ। ਜ਼ਿਲੇ ਦੇ ਇਨ੍ਹਾਂ ਦੋਵੇਂ ਲੀਡਰਾਂ ਦਾ ਵਿਦੇਸ਼ਾਂ 'ਚ ਵਿਰੋਧ ਹੋਣਾ ਸ਼੍ਰੋਮਣੀ ਅਕਾਲੀ ਦਲ ਲਈ ਖਤਰੇ ਦੀ ਘੰਟੀ ਹੈ। 
ਵਿਦੇਸ਼ਾਂ 'ਚ ਵਸੇ ਪੰਜਾਬੀ ਬਿਨਾਂ ਕਿਸੇ ਡਰ ਜਾਂ ਭੈਅ ਦੇ ਲਗਦਾ ਹੈ ਕਿ ਇਨ੍ਹਾਂ ਨੁਮਾਇੰਦਿਆਂ ਨੂੰ ਇਨ੍ਹਾਂ ਦੀ ਸਹੀ ਤਸਵੀਰ ਦਿਖਾ ਰਹੇ ਹਨ ਕਿ ਝੂਠ ਨਾਲ ਲੋਕਾਂ ਨੂੰ ਭਰਮਾਇਆ ਨਹੀਂ ਜਾ ਸਕਦਾ ਸਗੋਂ ਹਕੀਕਤ 'ਚ ਵਿਕਾਸ ਕਾਰਜ ਕਰਨ ਦੀ ਲੋੜ ਹੈ।  

Punjab news, Punjabi news, BBC PUNJABI,

0 comments: