TIPS: ਸਸਤਾ ਹੋਇਆ ਸੋਨਾ, ਖਰੀਦਣ ਤੋਂ ਪਹਿਲਾਂ ਧਿਆਨ ਦਿਓ ਇਨ੍ਹਾਂ ਗੱਲਾਂ 'ਤੇ

20:39 Unknown 0 Comments

ਨਵੀਂ ਦਿੱਲੀ: ਸੋਨਾ ਲਗਾਤਾਰ ਸਸਤਾ ਹੋ ਰਿਹਾ ਹੈ। ਕੀਮਤ 25,000 ਰੁਪਏ ਤੱਕ ਪਹੁੰਚ ਗਈ ਹੈ। ਇਹ ਸਹੀ ਸਮਾਂ ਹੈ ਸੋਨੇ ਦੀ ਖਰੀਦਾਰੀ ਲਈ। ਅਜਿਹੇ 'ਚ ਸੋਨੇ ਦੀ ਸ਼ੁੱਧਤਾ ਦਾ ਖ਼ਿਆਲ ਰੱਖਣਾ ਬੇਹੱਦ ਜ਼ਰੂਰੀ ਹੈ।

 24 ਕੈਰੇਟ ਗੋਲਡ ਦੇ ਨਹੀਂ ਬਣਦੇ ਗਹਿਣੇ

ਸੋਨੇ ਦੀ ਸ਼ੁੱਧਤਾ ਕੈਰੇਟ ਤੋਂ ਮਾਪੀ ਜਾਂਦੀ ਹੈ। ਸਭ ਤੋਂ ਸ਼ੁੱਧ ਸੋਨਾ 24 ਕੈਰੇਟ ਹੁੰਦਾ ਹੈ। ਆਮਤੌਰ 'ਤੇ ਗਹਿਣੇ ਬਣਾਉਣ ਲਈ 22 ਕੈਰੇਟ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ 'ਚ 91.66 ਫੀਸਦ ਸੋਨਾ ਹੁੰਦਾ ਹੈ।

 ਹੌਲਮਾਰਕ 'ਤੇ ਨੰਬਰ ਦੱਸਦਾ ਹੈ ਸ਼ੁੱਧਤਾ

ਸੋਨੇ ਦੇ ਗਹਿਣੇ 'ਤੇ ਲੱਗਾ ਹੌਲਮਾਰਕ ਉਸਦੀ ਸ਼ੁੱਧਤਾ ਦੀ ਗਰੰਟੀ ਹੁੰਦਾ ਹੈ। ਇਸ 'ਚ ਇੱਕ ਨੰਬਰ ਹੁੰਦਾ ਹੈ ਜਿਸ 'ਚ ਪੰਜ ਅੰਕ ਤੇ ਦੋ ਐਲਫਾਬੈਟ ਹੁੰਦੇ ਹਨ। ਇਸ ਨਾਲ ਗਾਹਕ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਹ ਜੋ ਸੋਨਾ ਖਰੀਦ ਰਹੇ ਹਨ ਉਸਦੀ ਸ਼ੁੱਧਤਾ ਕਿੰਨੀ ਹੈ। ਯਾਨੀ ਉਸ 'ਚ ਸੋਨੇ ਦੀ ਮਾਤਰਾ ਕਿੰਨੀ ਹੈ।

ਕੈਰੇਟ ਸ਼ੁੱਧਤਾ ( ਫੀਸਦੀ 'ਚ)

24 ਕੈਰੇਟ- 99.9

23 ਕੈਰੇਟ--95.8

22 ਕੈਰੇਟ--91.6

21 ਕੈਰੇਟ--87.5

18 ਕੈਰੇਟ--75.0

17 ਕੈਰੇਟ--70.8

14 ਕੈਰੇਟ--58.5

9 ਕੈਰੇਟ--37.5

 ਇੰਝ ਤੈਅ ਕਰ ਸਕਦੇ ਹੋ ਗੋਲਡ ਦੀ ਕੀਮਤ

ਕੈਰੇਟ ਗੋਲਡ ਦਾ ਮਤਲਬ ਹੁੰਦਾ ਹੈ 1/24 ਫੀਸਦ ਗੋਲਡ। ਗਹਿਣੇ 22 ਕੈਰੇਟ ਦੇ ਹੁੰਦੇ ਹਨ। ਅਜਿਹੇ 'ਚ 22 ਨੂੰ 24 ਵੰਡ ਕੇ 100 ਨਾਲ ਗੁਣਾ ਕਰੋ। (22/24)x100 = 91.66 ਯਾਨੀ ਤੁਹਾਡੇ ਗਹਿਣੇ 'ਚ ਇਸਤੇਮਾਲ ਸੋਨੇ ਦੀ ਸ਼ੁੱਧਤਾ ਹੈ 91.66 ਫੀਸਦੀ।

 24 ਕੈਰੇਟ ਸੋਨੇ ਦਾ ਰੇਟ ਟੀਵੀ 'ਤੇ 25000 ਹੈ ਤੇ ਬਜ਼ਾਰ 'ਚ ਖਰੀਦਣ ਜਾਓ ਤਾਂ 22 ਕੈਰੇਟ ਸੋਨੇ ਦਾ ਭਾਅ (25000/24)x22= 22916 ਰੁਪਏ ਹੋਵੇਗਾ। ਸੁਨਿਆਰ ਇਸ 'ਚ ਮੇਕਿੰਗ ਚਾਰਜ ਵੀ ਜੋੜ ਦਿੰਦੇ ਹਨ। ਅਜਿਹੇ 'ਚ ਕੀਮਤ ਵੱਧ ਜਾਂਦੀ।

 ਇੰਝ ਹੀ 18 ਕੈਰੇਟ ਗੋਲਡ ਦੀ ਕੀਮਤ (25000/24)x18 =18750 ਰੁਪਏ ਪ੍ਰਤੀ ਦਸ ਗ੍ਰਾਮ ਹੋਵੇਗੀ। ਅਕਸਰ ਸੁਨਿਆਰ ਆਪਰ ਦੇ ਤਹਿਤ 18 ਕੈਰੇਟ ਦੇ ਸੋਨੇ ਦੀ ਪੇਸ਼ਕਸ਼ ਕਰਦੇ ਹਨ।

ਹੌਲਮਾਰਕ ਦਾ ਨਿਰਧਾਰਨ ਭਾਰਤ ਦੀ ਇੱਕੋ ਏਜੰਸੀ ਬਿਊਰੋ ਆਫ ਸਟੈਂਡਰਡ BIS ਕਰਦੀ ਹੈ। ਜੇਕਰ ਸੋਨਾ ਹੌਲਮਾਰਕ ਹੈ ਮਤਲਬ ਉਸਦੀ ਸ਼ੁੱਧਤਾ ਪ੍ਰਮਾਣਤ ਹੈ ਪਰ ਸੁਨਿਆਰ ਬਿਨ੍ਹਾ ਜਾਂਚ ਕਰਾਏ ਵੀ ਹੌਲਮਾਰਕ ਲੱਗਾ ਦਿੰਦੇ ਹਨ। ਅਜਿਹੇ 'ਚ ਇਹ ਦੇਖਣਾ ਜ਼ਰੂਰੀ ਹੈ ਕਿ ਹੌਲਮਾਰਕ ਅਸਲੀ ਹੈ ਜਾਂ ਨਹੀਂ ?

ਅਸਲੀ ਹੌਲਮਾਰਕ ਭਾਰਤੀ ਮਾਨਕ ਬਿਊਰੋ ਦਾ ਤਿਕੋਣਾ ਨਿਸ਼ਾਨ ਹੁੰਦਾ ਹੈ। ਇਸ 'ਤੇ ਹੌਲਮਾਰਕਿੰਗ ਸੈਂਟਰ ਦੇ ਲੋਗੋ ਦੇ ਨਾਲ ਸੋਨੇ ਦੀ ਸ਼ੁੱਧਤਾ ਵੀ ਲਿੱਖੀ ਹੁੰਦੀ ਹੈ। ਇਸੇ 'ਚ ਨਿਰਮਾਣ ਦਾ ਸਾਲ ਤੇ ਉਤਪਾਦਕ ਦਾ ਲੋਗੋ ਵੀ ਹੁੰਦਾ ਹੈ।

 ਸੋਨਾ ਖਰੀਦਦਿਆਂ ਕੀ ਕਰਨਾ ਚਾਹੀਦਾ

-ਸ਼ੁੱਧਤਾ ਸਰਟੀਫੀਕੇਟ ਲੈਣਾ ਨਾ ਭੁੱਲੋ।

-ਖਨਕ 'ਤੇ ਦਿਓ ਧਿਆਨ

ਮੈਟਲ 'ਤੇ ਅਸਲੀ ਸੋਨੇ ਦਾ ਸਿੱਕਾ ਡਿੱਗਣ 'ਤੇ ਭਾਰੀ ਅਵਾਜ਼ ਤੇ ਨਕਲੀ ਸਿੱਕਾ ਲੋਹੇ ਦੀ ਤਰ੍ਹਾਂ ਖਨਕਦਾ ਹੈ।

-ਪੱਕੀ ਰਸੀਦ ਜ਼ਰੂਰ ਲਓ


Punjab news, Punjabi news, BBC PUNJABI,

0 comments: