ਅੰਮ੍ਰਿਤਸਰ ਦੀ ਬੱਚੀ ਨੇ ਕਰ ਦਿੱਤਾ ਕਮਾਲ

04:48 Unknown 0 Comments

ਅੰਮ੍ਰਿਤਸਰ : ਗੁਰੂ ਨਗਰੀ ਦੀ ਪੰਜ ਸਾਲਾ ਨੰਨ੍ਹੀ ਪਰੀ ਨੇ ਇਕ ਵੱਡੇ ਰਾਸ਼ਟਰੀ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ ਹੈ। ਉਸ ਨੇ ਸਕੇਟਰ ਰਾਹੀਂ 26 ਕਿਲੋਮੀਟਰ ਦਾ ਸਫਰ 85 ਮਿੰਟਾਂ 'ਚ ਤੈਅ ਕਰਕੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਪੰਜ ਸਾਲ ਦੀ ਰਾਵੀ ਬਾਜਵਾ ਨੇ ਇਹ ਕਾਰਨਾਮਾ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਬੱਚੀ ਨੇ ਸਾਢੇ ਤਿੰਨ ਸਾਲ ਦੀ ਉਮਰ 'ਚ ਹੀ ਸਕੇਟਿੰਗ ਸ਼ੁਰੂ ਕੀਤੀ ਸੀ। ਇਸ ਰਿਕਾਰਡ ਲਈ ਉਸ ਨੇ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੋਂ ਦੇਸ਼ ਦੀ ਵਾਹਗਾ ਸਰਹੱਦ ਤੱਕ ਸਕੇਟਿੰਗ ਕੀਤੀ।
ਰਾਵੀ ਦੀ ਇਸ ਸਫਲਤਾ ਤੋਂ ਉਸ ਦੇ ਮਾਤਾ-ਪਿਤਾ ਅਤੇ ਟੀਚਰ ਬੇਹੱਦ ਖੁਸ਼ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਫ ਮੈਰਾਥਨ ਦਾ ਰਿਕਾਰਡ ਪੰਜ ਸਾਲ ਦੇ ਵਰਗ 'ਚ ਕੋਲਹਾਪੁਰ ਦੀ ਖੁਸ਼ੀ ਸਾਂਗਵਾਨ ਨੇ 3 ਘੰਟਿਆਂ 'ਚ ਤੈਅ ਕੀਤਾ ਸੀ। ਖੁਸ਼ੀ ਦੇ ਇਸ ਰਿਕਾਰਡ ਨੂੰ ਰਾਵੀ ਨੇ ਸਿਰਫ 85 ਮਿੰਟਾਂ 'ਚ ਹੀ ਤੋੜ ਦਿੱਤਾ। ਲੋੜ ਹੈ ਕਿ ਅਸੀਂ ਵੀ ਆਪਣੀਆਂ ਬੇਟੀਆਂ ਨੂੰ ਖੇਡਾਂ ਦੇ ਮੈਦਾਨ 'ਚ ਅੱਗੇ ਲੈ ਕੇ ਆਈਏ, ਜਿਸ ਨਾਲ ਕਿ ਸਾਡੀਆਂ ਬੇਟੀਆਂ ਸਮਾਜ 'ਚ ਸਤਿਕਾਰਯੋਗ ਦਰਜਾ ਪ੍ਰਾਪਤ ਕਰ ਸਕਣ।

Punjab news, Punjabi news, BBC PUNJABI,

0 comments: