ਕੈਨੇਡਾ ਦੇ ਮੰਤਰੀ ਨੇ ਅਕਾਲੀਆਂ ਨੂੰ ਕਿਉਂ ਝਾੜਿਆ !

12:28 Unknown 0 Comments

ਚੰਡੀਗੜ੍ਹ: ਅਕਾਲੀ ਆਗੂ ਕੈਨੇਡਾ 'ਚ ਆ ਕੇ ਕਿਸੇ ਹੋਰ ਨੂੰ ਮੱਤ ਦੇਣ ਤੋਂ ਪਹਿਲਾਂ ਪੰਜਾਬ 'ਚੋਂ ਨਸ਼ੇ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਤੇ ਕੈਨੇਡਾ ਦੇ ਸ਼ਾਂਤਮਈ ਮਹੌਲ ਨੂੰ ਖਰਾਬ ਕਰਨ ਦੀ ਥਾਂ ਪੰਜਾਬ ਦੀ ਬਿਹਤਰੀ ਵੱਲ ਧਿਆਨ ਦੇਣ। ਕੈਨੇਡਾ ਦੇ ਰੱਖਿਆ ਮੰਤਰੀ ਜੇਸਨ ਕੇਨੀ ਨੇ ਪਿਛਲੇ ਦਿਨੀਂ ਕੈਨੇਡਾ ਦੌਰੇ 'ਤੇ ਆਏ ਅਕਾਲੀ ਆਗੂਆਂ ਨੂੰ ਇਹ ਗੱਲ ਕਹੀ ਹੈ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਹਿ ਚੁੱਕੇ ਹਨ ਕਿ ਪੰਜਾਬ ਵਿੱਚੋਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੀ ਰੋਕਥਾਮ ਬਾਰੇ ਸੰਜੀਦਾ ਹੋਣ, ਜੋ ਕੈਨੇਡਾ ਦੇ ਹਾਲਾਤਾਂ ਉੱਤੇ ਵੀ ਅਸਰਅੰਦਾਜ਼ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਅਕਾਲੀ ਆਗੂਆਂ ਦੀ ਆਮਦ ਨਾਲ ਕੈਨੇਡਾ ਦੇ ਸ਼ਾਂਤਮਈ ਮਹੌਲ ਵਿੱਚ ਕਾਫੀ ਤਲਖੀ ਆਈ ਹੋਈ ਹੈ। ਇਸ ਤੋਂ ਉਹ ਕਾਫੀ ਚਿੰਤਤ ਹਨ ।

ਰੱਖਿਆ ਮੰਤਰੀ ਨੇ ਕਿਹਾ ਕਿ ਕੈਨੇਡਾ ਇੱਕ ਆਜ਼ਾਦ ਦੇਸ਼ ਹੈ ਤੇ ਇੱਥੇ ਹਰੇਕ ਨੂੰ ਆਪਣੀ ਗੱਲ ਸ਼ਾਂਤਮਈ ਢੰਗ ਨਾਲ ਕਹਿਣ ਦਾ ਪੂਰਾ ਹੱਕ ਹੈ।

ਉਨ੍ਹਾਂ ਸਖ਼ਤ ਲਹਿਜੇ 'ਚ ਕਿਹਾ ਕਿ ਪੰਜਾਬ ਤੋਂ ਆਏ ਆਗੂਆਂ ਵੱਲੋਂ ਕੈਨੇਡਾ ਦੀ ਭਾਈਚਾਰਕ ਸਾਂਝ ਵਿਚ ਤਰੇੜਾਂ ਪੈਦਾ ਕਰਨ  ਦੀਆਂ ਕੋਸ਼ਿਸ਼ਾਂ ਨੂੰ ਸਹਿਣ ਨਹੀ ਕੀਤਾ ਜਾ ਸਕਦਾ।


0 comments: