ਅਮਰੀਕੀ ਰਾਜਦੂਤ ਦਾ ਜਲੰਧਰ ਨਾਲ ਰਿਸ਼ਤਾ

21:23 Unknown 0 Comments

ਜਲੰਧਰ: ਭਾਰਤ 'ਚ ਅਮਰੀਕਾ ਦੇ ਰਾਜਦੂਤ ਰਿਚਰਡ ਰਾਹੁਲ ਵਰਮਾ ਦਾ ਜਲੰਧਰ ਨਾਲ ਗਹਿਰਾ ਰਿਸ਼ਤਾ ਹੈ। ਦਰਅਸਲ ਰਿਚਰਡ ਦੇ ਨਾਨਕੇ ਹਨ ਜਲੰਧਰ। ਪੰਜਾਬ ਦੌਰੇ ਦੇ ਦੂਸਰੇ ਦਿਨ ਰਿਚਰਡ ਜਲੰਧਰ 'ਚ ਆਪਣੀ ਨਾਨੀ ਦੇ ਘਰ ਪਹੁੰਚੇ ਤੇ ਬੜੀ ਦੇਰ ਤੱਕ ਘਰ ਨੂੰ ਨਿਹਾਰਦੇ ਰਹੇ।
 
ਰਿਚਰਡ ਨੇ ਉਸ ਘਰ 'ਚ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਆਪਣੇ ਚਚੇਰੇ ਮਾਮਾ ਅਤੇ ਉਸ ਦੁਕਾਨਦਾਰ ਨਾਲ ਵੀ ਮੁਲਾਕਾਤ ਕੀਤੀ ਜਿਸ ਨੇ ਉਨ੍ਹਾਂ ਦੀ ਮਾਂ ਦਾ ਘਰ ਤਲਾਸ਼ ਕੀਤਾ ਸੀ।
ਜਲੰਧਰ ਸ਼ਹਿਰ ਦੀ ਬਸਤੀ ਸ਼ੇਖ ਇਲਾਕੇ ਦੀ ਸੰਕਰੀ ਗਲੀ 'ਚ ਪਿਛਲੇ ਦੋ ਦਿਨ ਤੋਂ ਕਾਫੀ ਚਹਿਲ ਪਹਿਲ ਸੀ, ਇਸੇ ਗਲੀ ਚ ਅਮਰੀਕੀ ਰਾਜਦੂਤ ਦੀ ਨਾਨੀ ਮਾਇਆ ਦੇਵੀ ਦਾ ਘਰ ਸੀ। ਇਸ ਘਰ 'ਚ ਹੀ ਉਨ੍ਹਾਂ ਦੀ ਮਾਂ ਨੇ ਜਨਮ ਲਿਆ ਸੀ। ਇਸ ਤੋਂ ਪਹਿਲਾ ਵਰਮਾ ਬਚਪਨ 'ਚ ਇਕ ਵਾਰ ਇਥੇ ਆਏ ਸਨ। ਉਨ੍ਹਾਂ ਦੀ ਨਾਨੀ ਇਕ ਸਕੂਲ 'ਚ ਅਧਿਆਪਕਾ ਸੀ। ਵਰਮਾ ਦੇ ਪਿਤਾ ਕੇ.ਡੀ. ਵਰਮਾ ਅਪਰਾ ਪਿੰਡ ਦੇ ਰਹਿਣ ਵਾਲੇ ਸਨ।
Courtesy: abp sanjha

0 comments: