ਬਾਦਲਾਂ ਦੇ ਸ਼ਹਿਰ ਨੂੰ ਕੇਂਦਰ ਸਰਕਾਰ ਦੀ ਵੱਡੀ ਸੌਗਾਤ, ਪਹਿਲੀ ਵਾਰ ਸ਼ੁਰੂ ਹੋਵੇਗੀ ਪੰਜਾਬ 'ਚ ਇਹ ਸਹੂਲਤ

11:32 Unknown 0 Comments

ਨਵੀਂ ਦਿੱਲੀ/ਬਠਿੰਡਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਸ਼ਹਿਰ ਯਾਨੀ ਪੰਜਾਬ ਦੇ ਬਠਿੰਡਾ ਨੂੰ ਪੀ.ਐਨ.ਜੀ. (ਪਾਈਪ ਨੈਚੂਰਲ ਗੈਸ) ਨੈਟਵਰਕ ਨਾਲ ਜੋੜਨ ਦੀ ਸੌਗਾਤ ਮਿਲ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਰੂਪਨਗਰ, ਫਤਿਹਗੜ੍ਹ ਸਾਹਿਬ ਵੀ ਸ਼ਾਮਿਲ ਹਨ। ਪੈਟ੍ਰੋਲੀਅਮ ਮੰਤਰਾਲੇ ਦੇ ਸੂਤਰਾਂ ਅਨੁਸਾਰ ਅਗਸਤ 2015 ਤੱਕ ਪੀ.ਐਨ.ਜੀ. ਨੈਟਵਰਕ ਨਾਲ ਜੁੜਨ ਵਾਲੇ 46 ਨਵੇਂ ਸ਼ਹਿਰਾਂ ਲਈ ਬਿਡਿੰਗ ਪ੍ਰੋਸੈਸ ਨੂੰ ਪੂਰਾ ਕੀਤਾ ਜਾਵੇਗਾ। ਪੈਟ੍ਰੋਲੀਅਮ ਐਂਡ ਨੈਚੂਰਲ ਗੈਸ ਰੈਗੂਲੇਟਰੀ ਬੋਰਡ (ਪੀ.ਐਨ.ਜੀ.ਆਰ.ਬੀ) ਅਗਸਤ ਤੱਕ ਸੀ.ਜੀ.ਡੀ. ਯਾਨੀ ਸਿਟੀ ਗੈਸ ਡਿਸਟਰੀਬਿਊਸ਼ਨ ਦੇ 5ਵੇਂ ਅਤੇ 6ਵੇਂ ਰਾਊਂਡ ਦੇ ਬਿਡਿੰਗ ਪ੍ਰੋਸੈਸ ਨੂੰ ਪੂਰਾ ਕਰ ਲਵੇਗਾ।
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਸਾਰੇ ਸ਼ਹਿਰਾਂ 'ਚ ਪੀ.ਐਨ.ਜੀ. ਦੇਣ ਲਈ ਪਾਈਪ ਵਿਛਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਥੇ ਹੀ ਉਤਰ ਪ੍ਰਦੇਸ਼ ਦੇ 13 ਸ਼ਹਿਰਾਂ, ਕਰਨਾਟਕ ਦੇ 6, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ 5-5 ਸ਼ਹਿਰਾਂ, ਮਹਾਰਾਸ਼ਟਰ ਦੇ 4, ਆਂਧਰਾ ਪ੍ਰਦੇਸ਼, ਉਤਰਾਖੰਡ, ਹਰਿਆਣਾ ਅਤੇ ਪੰਜਾਬ ਦੇ 3 ਸ਼ਹਿਰਾਂ ਅਤੇ ਗੋਆ 'ਚ 1 ਜਗ੍ਹਾ ਸਿਟੀ ਗੈਸ ਪਹੁੰਚੇਗੀ।

Punjab news, Punjabi news, BBC PUNJABI,

0 comments: