ਅੱਧੀ ਰਾਤ ਨੂੰ ਮੂੰਹ ਬੰਨ੍ਹੀ ਆਸ਼ਰਮ 'ਚ ਵੜੇ ਲੁਟੇਰੇ, ਰੋਗੀਆਂ ਦੇ ਸਾਹ ਉੱਪਰ ਦੇ ਉੱਪਰ ਹੀ ਰਹਿ ਗਏ

04:25 Unknown 0 Comments

ਗੁਰਾਇਆ-ਗੁਰਾਇਆਂ ਫਿਲੌਰ ਨੈਸ਼ਨਲ ਹਾਈਵੇ 'ਤੇ ਸਥਿਤ ਸਤਲੁਜ ਕੁਸ਼ਟ ਆਸ਼ਰਮ ਵਿਖੇ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਹਥਿਆਰਬੰਦ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ ਅਤੇ ਆਸ਼ਰਮ ਵਿੱਚ ਰਹਿੰਦੇ ਕੁਸ਼ਟ ਰੋਗੀਆਂ ਦੇ ਨਾਲ ਕੁੱਟਮਾਰ ਕੀਤੀ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਆਸ਼ਰਮ ਦੇ ਪ੍ਰਧਾਨ ਕਿਸ਼ਨ ਸਾਹੂ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਰਾਤ ਸਮੇਂ ਉਹ ਸਾਰੇ ਆਸ਼ਰਮ ਵਿੱਚ ਸੌਂਰਹੇ ਸੀ ਕਿ ਅਚਾਨਕ ਰਾਤ 12 ਵਜੇ 18-20 ਅਣਪਛਾਤੇ ਲੋਕ ਅੰਦਰ ਆ ਗਏ, ਜਿਨਾਂ ਨੇ ਕਾਲੇ ਕੱਛੇ ਪਹਿਨ ਰੱਖੇ ਸਨ। ਉਹ ਖੁਦ ਨੂੰ ਪੁਲਸ ਕਰਮਚਾਰੀ ਦੱਸ ਰਹੇ ਸੀ ਅਤੇ ਆਸ਼ਰਮ ਦੀ ਤਾਲਾਸ਼ੀ ਲੈਣ ਦੀ ਗੱਲ ਕਹਿਣ ਲੱਗੇ।
ਜਦੋਂ ਆਸ਼ਰਮ ਦੇ ਮੈਂਬਰਾਂ ਨੂੰ ਉਨ੍ਹਾਂ 'ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪਛਾਣ ਪੱਤਰ ਮੰਗਿਆ ਤਾਂ ਇਕ ਲੁਟੇਰੇ ਨੇ ਪਿਸਤੌਲ ਕੱਢ ਲਈ ਜਦ ਕਿ ਹੋਰ ਲੋਕਾਂ ਦੇ ਕੋਲ ਤੇਜ਼ਦਾਰ ਹਥਿਆਰ ਸੀ, ਜਿਨਾਂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਉਹਨਾਂ ਨੂੰ ਜਾਨ ਤੋਂ ਮਾਰ ਦੇਣਗੇ।
ਇਸ ਤੋਂ ਬਾਅਦ ਲੁਟੇਰਿਆਂ ਨੇ ਸਾਰਾ ਸਮਾਨ ਖਿਲਾਰ ਦਿੱਤਾ ਅਤੇ ਕਰੀਬ ਡੇਢ ਘੰਟੇ ਅੰਦਰ ਇਹ ਸਬ ਚਲਦਾ ਰਿਹਾ ਜੇਕਰ ਕੋਈ ਰੌਲਾ ਪਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਲੁਟੇਰੇ ਉਸਨਾਲ ਕੁੱਟ ਮਾਰ ਕਰਦੇ ਸੀ। ਇਕ ਬੱਚੇ ਦੇ ਰੌਲਾ ਪਾਉਣ 'ਤੇ ਛੱਤ 'ਤੇ ਸੌਂ ਰਹੇ ਕਾਲੀਆ ਬਹਿਰਾ ਨੇ ਲੁਟੇਰਿਆਂ 'ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚੋਂ ਇਕ ਲੁਟੇਰੇ ਦੇ ਸਿਰ 'ਚ ਇੱਟ ਲੱਗੀ ਅਤੇ ਖੂਨ ਬਹਿਣ ਲੱਗ ਗਿਆ।
ਇਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਪਿੱਛੇ ਦੇ ਰਸਤਿਓਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਪੁਲਸ ਇਸ ਨੂੰ ਮਾਮੂਲੀ ਚੋਰੀ ਦੀ ਗੱਲ ਕਹਿਣ ਲੱਗੀ ਅਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਪਰ ਮੌਕੇ 'ਤੇ ਪਹੁੰਚੇ ਐੱਸ. ਪੀ. ਡੀ. ਨੇ ਜਾਂਚ ਕਰਨ ਤੋਂ ਬਾਅਦ ਇਸ ਨੂੰ ਚੋਰੀ ਨਹੀਂ ਡਾਕੇ ਦੀ ਵਾਰਦਾਤ ਹੀ ਕਿਹਾ।

Punjab news, Punjabi news, BBC PUNJABI,

0 comments: