ਸਿਰਫ ਇੱਕ SMS 'ਚ ਜਾਣੋ ਆਪਣਾ PF ਬੈਲੇਂਸ

04:41 Unknown 0 Comments

ਨਵੀਂ ਦਿੱਲੀ: ਈ.ਪੀ.ਐਫ. ਖਾਤਾਧਾਰਕਾਂ ਲਈ ਆਪਣੇ ਖਾਤੇ 'ਚ ਜਮ੍ਹਾ ਰਾਸ਼ੀ ਦਾ ਪਤਾ ਲਾਉਣਾ ਬੇਹੱਦ ਅਸਾਨ ਹੋ ਗਿਆ ਹੈ। ਮਹਿਜ਼ ਇੱਕ ਐਸ.ਐਮ.ਐਸ. ਤੋਂ ਬੈਲੇਂਸ ਦਾ ਪਤਾ ਲੱਗ ਜਾਵੇਗਾ।

 ਹਾਲਾਂਕਿ ਇਸ ਸੁਵਿਧਾ ਦਾ ਫਾਇਦਾ ਚੁੱਕਣ ਲਈ ਕਰਮਚਾਰੀ ਨੂੰ ਆਪਣਾ ਯੂਨੀਵਰਸਲ ਅਕਾਊਂਟ ਨੰਬਰ (UAN) ਪਤਾ ਹੋਣਾ ਚਾਹੀਦਾ ਹੈ। ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਹੀ ਐਸ.ਐਮ.ਐਸ. ਭੇਜਣਾ ਹੋਵੇਗਾ।
ਕਿਵੇਂ ਜਾਣੋ SMS ਤੋਂ ਪੀ.ਐਫ. ਬੈਲੇਂਸ-
 ਪੀ.ਐਫ. ਖਾਤੇ 'ਚ ਜਮ੍ਹਾ ਰਕਮ ਦਾ ਬੈਲੇਂਸ ਜਾਨਣ ਲਈ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਐਸ.ਐਮ.ਐਸ. ਭੇਜਣਾ ਪਵੇਗਾ। ਈਪੀਐਫ ਐਸਐਮਐਸ ਦੇ ਜ਼ਰੀਏ 10 ਭਾਸ਼ਾਵਾਂ 'ਚ ਜਾਣਿਆ ਜਾ ਸਕਦਾ ਹੈ। ਅੰਗ੍ਰੇਜ਼ੀ, ਹਿੰਦੀ, ਤੇਲਗੂ, ਪੰਜਾਬੀ, ਗੁਜਰਾਤੀ, ਮਰਾਠੀ, ਮਲਿਆਲਮ, ਬੰਗਾਲੀ ਤੇ ਤਮਿਲ 'ਚ ਹਾਸਲ ਕਰ ਸਕਦੇ ਹੋ।

 ਇਸ ਨੰਬਰ 'ਤੇ ਭੇਜੋ ਐਸਐਮਐਸ

ਰਜਿਸਟਰਡ ਮੋਬਾਈਲ ਤੋਂ EPFOHO UAN ਤੇ ਜਿਹੜੀ ਭਾਸ਼ਾ ਵਿੱਚ ਚਾਹੁੰਦੇ ਹੋ, ਉਸ ਦੇ ਪਹਿਲੇ ਤਿੰਨ ਅੱਖਰ ਟਾਈਪ ਕਰ ਕੇ 77382-99899 'ਤੇ ਭੇਜੋ।
ਉਦਾਹਰਨ ਵਜੋਂ-  ਜੇ ਤੁਸੀਂ ਜਾਣਕਾਰੀ ਅੰਗ੍ਰੇਜ਼ੀ 'ਚ ਲੈਣੀ ਹੈ ਤਾਂ EPFOHO UAN ENG ਟਾਈਪ ਕਰ ਕੇ 77382-99899 'ਤੇ ਭੇਜੋ। ਇਸ ਸੇਵਾ 'ਚ ਕੋਈ ਅਸੁਵਿਧਾ ਆਏ ਤਾਂ ਟੋਲ ਫ੍ਰੀ ਨੰਬਰ  18001-18005 'ਤੇ ਗੱਲ ਕਰੋ।


Punjab news, Punjabi news, BBC PUNJABI,

0 comments: