ਆਸਟ੍ਰੇਲੀਆ 'ਚ ਭਾਰਤੀ ਔਰਤਾਂ ਨਾਲ ਹੋਈ ਵੱਡੀ ਵਾਰਦਾਤ, ਗਈਆਂ ਸਦਮੇ 'ਚ

20:42 Unknown 0 Comments

ਸਿਡਨੀ— ਆਸਟ੍ਰੇਲੀਆ ਵਿਚ ਭਾਰਤੀ ਸੁਪਰਮਾਰਕੀਟ ਵਿਚ ਦੋ ਭਾਰਤੀ ਔਰਤਾਂ ਨਾਲ ਲੁੱਟ-ਖੋਹ ਦੀ ਵਾਰਦਾਤ ਕਾਰਨ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਾ ਹੈ। ਚਾਕੂ ਨਾਲ ਲੈਸ ਇਕ ਅਣਪਚਾਤੇ ਨਕਾਬਪੋਸ਼ ਵਿਅਕਤੀ ਨੇ ਸਮੁੰਦਰੀ ਕੰਢੇ 'ਤੇ ਸਥਿਤ ਸ਼ਹਿਰ ਕੋਫਸ ਹਾਰਬਰ ਦੇ ਇੰਡੀਅਨ ਗ੍ਰੋਸਰੀ ਸਟੋਰ ਵਿਚ ਦੋ ਭਾਰਤੀ ਔਰਤਾਂ ਨੂੰ ਚਾਕੂ ਦੇ ਨੋਕ 'ਤੇ ਡਰਾਇਆ-ਧਮਕਾਇਆ। ਵਿਅਕਤੀ ਨੇ ਦੋਹਾਂ ਔਰਤਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਪਲਾਸਟਿਕ ਦੀ ਇਕ ਥੈਲੀ 'ਤੇ ਕੈਸ਼ ਰਜਿਸਟਰ ਖਾਲੀ ਕਰ ਦਿੱਤਾ। ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਿਆ। 
ਡਿਟੈਕਟਿਵ ਇੰਸਪੈਕਟਰ ਡੈਰੇਨ ਜੇਮਸਨ ਨੇ ਕਿਹਾ ਕਿ ਔਰਤਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਘਟਨਾ ਕਾਰਨ ਸਦਮੇ 'ਚ ਹਨ। ਔਰਤਾਂ ਦੀ ਪਛਾਣ ਨਹੀਂ ਦੱਸੀ ਗਈ ਹੈ। ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਜੇਮਸਨ ਨੇ ਕਿਹਾ ਕਿ ਕੋਈ ਵੀ ਜੋ ਇਸ ਤਰ੍ਹਾਂ ਦੇ ਕਿਸੇ ਤਜ਼ਰਬੇ 'ਚੋਂ ਲੰਘਦਾ ਹੈ, ਸਹਿਮ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਸੀਂ ਅਗਲੇ ਕੁਝ ਹਫਤਿਆਂ ਤੱਕ ਸਹਾਇਤਾ ਮੁਹੱਈਆ ਕਰਵਾਉਣਗੇ ਅਤੇ ਉਨ੍ਹਾਂ ਨੂੰ ਲੋੜ ਪਈ ਤਾਂ ਦੂਜੀ ਸਹਾਇਤਾ ਲਈ ਉਨ੍ਹਾਂ ਨੂੰ ਰੈਫਰ ਕੀਤਾ ਜਾਵੇਗਾ। ਅਧਿਕਾਰੀ ਲੁੱਟੀ ਗਈ ਧਨਰਾਸ਼ੀ ਦਾ ਪਤਾ ਲਗਾ ਰਹੇ ਹਨ ਅਤੇ ਦੋਸ਼ੀ ਨੂੰ ਫੜਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 Punjab news, Punjabi news, BBC PUNJABI,

0 comments: