ਸੂਰਤ ਸਿੰਘ ਖਾਲਸਾ ਨੂੰ ਕੀਤਾ ਡੀ ਐਮ ਸੀ ਰੈਫਰ

04:58 Unknown 0 Comments

ਲੁਧਿਆਣਾ: ਛੇ ਮਹੀਨਿਆਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੂਰਤ ਸਿੰਘ ਖਾਲਸਾ ਨੂੰ ਪ੍ਰਸ਼ਾਸਨ ਨੇ ਬੁੱਧਵਾਰ ਦੇਰ ਰਾਤ ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਡੀ.ਐਮ.ਸੀ. ਰੈਫਰ ਕਰ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਰੈਫਰ ਕੀਤਾ ਤਾਂ ਖਾਲਸਾ ਦੇ ਸਮੱਰਥਕਾਂ ਨੇ ਬਾਦਲ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ।


ਸੂਰਤ ਸਿੰਘ ਖਾਲਸਾ ਨੇ ਕੁਝ ਵੀ ਖਾਣ ਪੀਣ ਤੋਂ ਇਨਕਾਰ ਕੀਤਾ ਹੋਇਆ ਹੈ ਤੇ ਪ੍ਰਸ਼ਾਸਨ ਦੇ ਵਾਰ ਵਾਰ ਮਨਾਉਣ 'ਤੇ ਵੀ ਉਨ੍ਹਾਂ ਪਾਣੀ ਤੱਕ ਨਹੀਂ ਲਿਆ। ਪ੍ਰਸ਼ਾਸਨ ਦੇ ਖਾਲਸਾ ਨੂੰ ਮਨਾਉਣ  ਦੌਰਾਨ ਪਰਿਵਾਰ ਦੀ ਤਿੱਖੀ ਬਹਿਸ ਹੋਈ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਹਾਲਤ ਬਹੁਤ ਗੰਭੀਰ ਹੈ। ਇਸੇ ਲਈ ਹੀ ਉਨ੍ਹਾਂ ਨੂੰ ਡੀਐਮਸੀ ਭੇਜਿਆ ਗਿਆ ਤਾਂ ਕਿ ਉਨ੍ਹਾਂ ਦੀ ਚੰਗੀ ਦੇਖਭਾਲ ਹੋ ਸਕੇ।


ਓਧਰ ਬਠਿੰਡਾ ਪੁਲੀਸ ਨੇ ਸਿੱਖ ਕੈਦੀਆਂ ਦੀ ਸੰਘਰਸ਼ ਕਮੇਟੀ ਦੇ ਕਨਵੀਨਰ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਮੁੜ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਏਡੀਜੀਪੀ ਹਰਦੀਪ ਸਿੰਘ ਢਿੱਲੋਂ ਨੇ ਗੁਰਦੀਪ ਸਿੰਘ ਨੂੰ ਕਮੇਟੀ ਦੇ ਹੋਰਨਾਂ ਮੈਂਬਰਾਂ ਸਮੇਤ ਲੁਧਿਆਣਾ ਗੱਲਬਾਤ ਲਈ ਸੱਦਿਆ ਸੀ।

Punjab news, Punjabi news, BBC PUNJABI,

0 comments: