ਦਾਜ ਦੇ ਮਾਮਲਿਆਂ 'ਚ ਦੋ NRI ਸਮੇਤ 3 ਖਿਲਾਫ ਮਾਮਲਾ ਦਰਜ

04:45 Unknown 0 Comments

ਕਪੂਰਥਲਾ- ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ ਆਪਣੀਆਂ ਪਤਨੀਆਂ ਨੂੰ ਘੱਟ ਦਾਜ ਲਿਆਉਣ ਦੇ ਬਹਾਨੇ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਅਮਰੀਕਾ ਤੇ ਆਸਟਰੀਆ ਵਾਸੀ ਦੋ ਐੱਨ. ਆਰ. ਆਈ. ਸਮੇਤ ਤਿੰਨ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰ ਲਿਆ ਹੈ । ਫਿਲਹਾਲ ਮਾਮਲੇ ਵਿਚ ਨਾਮਜ਼ਦ ਦੋਵੇਂ ਮੁਲਜ਼ਮ ਵਿਦੇਸ਼ਾਂ ਵਿਚ ਦੱਸੇ ਜਾਂਦੇ ਹਨ ।
ਜਾਣਕਾਰੀ ਮੁਤਾਬਕ ਨੀਲਮ ਕੁਮਾਰੀ ਵਾਸੀ ਮਹੱਲਾ ਧਰਮਕੋਟ ਫਗਵਾੜਾ ਨੇ ਆਈ. ਜੀ. ਐੱਨ. ਆਰ. ਆਈ. ਗੁਰਪ੍ਰੀਤ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ ਗੁਰਮੁਖ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਮਚਰਾਏ ਜ਼ਿਲਾ ਗੁਰਦਾਸਪੁਰ ਜੋ ਕਿ ਅਮਰੀਕਾ ਵਿਚ ਰਹਿੰਦਾ ਹੈ, ਨਾਲ 1 ਦਸਬੰਰ 2013 ਨੂੰ ਹੋਇਆ ਸੀ, ਜਿਸ ਵਿਚ ਉਸ ਦੇ ਪਰਿਵਾਰ ਨੇ ਲੱਖਾਂ ਰੁਪਏ ਦਾਜ ਦੇ ਤੌਰ 'ਤੇ ਖਰਚ ਕੀਤੇ ਸਨ ।
ਵਿਆਹ ਤੋਂ ਬਾਅਦ ਉਸ ਦਾ ਪਤੀ ਆਪਣੇ ਘਰ ਤਿੰਨ ਮਹੀਨੇ ਤੱਕ ਰਿਹਾ, ਜਿਸ ਦੌਰਾਨ ਉਸ ਨੂੰ ਪਤੀ ਦੀਆਂ ਫੋਨ ਕਾਲਾਂ 'ਤੇ ਸ਼ੱਕ ਹੋਣਾ ਸ਼ੁਰੂ ਹੋ ਗਿਆ ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗੀ । ਇਸ ਤੋਂ ਬਾਅਦ ਪਤੀ ਆਪਣੇ ਘਰ ਨੂੰ ਤਾਲਾ ਲਗਾ ਕੇ ਆਪ ਅਮਰੀਕਾ ਵਾਪਸ ਚਲਾ ਗਿਆ, ਜਿੱਥੋਂ ਉਸ ਨੇ ਨਾ ਤਾਂ ਉਸ ਨੂੰ ਘਰ ਦੀ ਚਾਬੀ ਹੀ ਦਿੱਤੀ ਨਾ ਹੀ ਕਦੇ ਖਰਚ ਭੇਜਿਆ ।
ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ ਮੁਲਜ਼ਮ ਗੁਰਮੁਖ ਸਿੰਘ ਖਿਲਾਫ ਲੱਗੇ ਸਾਰੇ ਇਲਜ਼ਾਮ ਜਾਂਚ ਦੌਰਾਨ ਠੀਕ ਪਾਏ, ਜਿਸ ਨੂੰ ਲੈ ਕੇ ਥਾਣਾ ਐੱਨ. ਆਰ. ਆਈ. ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਗੁਰਮੁਖ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।  ਉਥੇ ਹੀ ਦੂਜੇ ਪਾਸੇ ਮਾਡਲ ਟਾਊਨ ਕਪੂਰਥਲਾ ਵਾਸੀ ਰਿਚਾ ਆਰੀਆ ਨੇ ਐੱਨ. ਆਰ. ਆਈ. ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ ਜਲੰਧਰ ਦੇ ਮੁਹੱਲਾ ਹਰਨਾਮਦਾਸ ਪੁਰਾ ਵਾਸੀ ਗੋਪਾਲ ਮਹਿਰਾ ਪੁੱਤਰ ਸਵ. ਜਗਦੀਸ਼ ਲਾਲ ਨਾਲ ਹੋਇਆ ਸੀ । 12 ਦਸੰਬਰ 2013 ਨੂੰ ਹੋਏ ਵਿਆਹ ਤੋਂ ਬਾਅਦ ਮੂਲ ਰੂਪ ਤੋਂ ਆਸਟਰੀਆ ਵਿਚ ਰਹਿੰਦਾ ਗੋਪਾਲ ਮਹਿਰਾ 27 ਦਸੰਬਰ 2013 ਨੂੰ ਵਾਪਸ ਆਸਟਰੀਆ ਚਲਾ ਗਿਆ ਸੀ, ਜਿਸ ਦੌਰਾਨ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵਾਪਸ ਜਲੰਧਰ ਆਇਆ ਤੇ ਆਪਣੀ ਮਾਂ ਦੇ ਬਹਿਕਾਵੇ 'ਚ ਵਾਪਸ ਆਸਟਰੀਆ ਚਲਾ ਗਿਆ ।  ਉਸ ਦੀ ਸੱਸ ਪਦਮ ਰਾਣੀ ਨੇ ਉਸ ਨੂੰ ਘੱਟ ਦਾਜ ਲਈ ਤੰਗੀ-ਪ੍ਰੇਸ਼ਾਨੀ ਦਿੰਦੇ ਹੋਏ 30 ਲੱਖ ਰੁਪਏ ਲਿਆਉਣ ਦੀ ਮੰਗ ਕੀਤੀ । ਥਾਣਾ ਐੱਨ. ਆਰ. ਆਈ. ਕਪੂਰਥਲਾ ਦੀ ਪੁਲਸ ਨੇ ਰਿਚਾ ਆਰੀਆ ਵਲੋਂ ਲਗਾਏ ਗਏ ਸਾਰੇ ਦੋਸ਼ ਜਾਂਚ ਦੌਰਾਨ ਸਹੀ ਪਾਉਣ 'ਤੇ ਗੋਪਾਲ ਮਹਿਰਾ ਤੇ ਉਸ ਦੀ ਮਾਂ ਪਦਮ ਰਾਣੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।



Punjab news, Punjabi news, BBC PUNJABI,

0 comments: