ਵੀ ਕੇ ਸਿੰਘ ਦਾ ਦਾਅਵਾ : ਜ਼ਿੰਦਾ ਨੇ ਇਰਾਕ ਚ ਬੰਦੀ ਬਣਾਏ 39 ਪੰਜਾਬੀ

05:29 Unknown 0 Comments

ਨਵੀਂ ਦਿੱਲੀ : ਇਰਾਕ ਦੇ ਮੋਸੁਲ ਸ਼ਹਿਰ ਵਿਚ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਵਲੋਂ ਬੰਧਕ ਬਣਾ ਕੇ ਰੱਖੇ ਗਏ ਸਾਰੇ 39 ਪੰਜਾਬੀ ਸੁਰੱਖਿਅਤ ਹਨ। ਇਸ ਗੱਲ ਨੂੰ ਸਾਫ ਕੀਤਾ ਹੈ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਸਾਬਕਾ ਆਰਮੀ ਜਨਰਲ ਵੀਕੇ ਸਿੰਘ ਨੇ। ਵੀਕੇ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਇਰਾਕ ਵਿਚ ਅਗਵਾ ਕੀਤੇ ਗਏ 39 ਪੰਜਾਬੀ ਜਿਊਂਦੇ ਹਨ, ਜਿਨਾਂ ਨੂੰ ਅਸੀਂ ਮਰਿਆ ਸਮਝ ਰਹੇ ਸੀ। ਵੀਕੇ ਸਿੰਘ ਨੇ ਦੱਸਿਆ ਕਿ ਇਨ੍ਹਾਂ ਭਾਰਤੀ ਪੰਜਾਬੀਆਂ ਬਾਰੇ ਸੂਚਨਾ ਮਿਲਣ ਤੋਂ ਬਾਅਦ ਸਰਕਾਰ ਇਰਾਕ ਸਰਕਾਰ ਦੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ। ਸਰਕਾਰ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਸਖਤ ਕਦਮ ਚੁੱਕ ਰਹੀ ਹੈ। ਵੀਕੇ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਰਾਕ ਦੇ ਮੋਸੁਲ ਤੋਂ ਅਗਵਾ ਕੀਤੇ ਗਏ ਭਾਰਤੀਆਂ ਬਾਰੇ ਕਈ ਪੱਖਾਂ ਤੋਂ ਤਾਜ਼ਾ ਜਾਣਕਾਰੀਆਂ ਮਿਲੀਆਂ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਨੇ ਭਾਰਤੀਆਂ ਨੂੰ ਅਗਵਾ ਕਰ ਲਿਆ ਸੀ, ਜਿਨਾਂ 'ਚ 39 ਪੰਜਾਬ ਦੇ ਰਹਿਣ ਵਾਲੇ ਹਨ। ਅੱਤਵਾਦੀਆਂ ਦੇ ਚੁੰਗਲ ਤੋਂ ਆਪਣੀ ਜਾਨ ਬਚਾ ਕੇ ਆਏ ਇਕ ਪੰਜਾਬੀ ਨੌਜਵਾਨ ਹਰਜੀਤ ਮਸੀਹ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਸਾਰੇ ਪੰਜਾਬੀਆਂ ਦੀ ਹੱਤਿਆ ਕਰ ਦਿੱਤੀ ਗਈ। ਉਸ ਦਾ ਕਹਿਣਾ ਸੀ ਕਿ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਅਗਵਾ ਕਰ ਲਿਆ ਗਿਆ ਸੀ। ਇਨ੍ਹਾਂ ਵਿਚ ਕੁਝ ਬੰਧਕ ਬੰਗਲਾਦੇਸ਼ੀ ਵੀ ਸੀ ਅਤੇ ਗੱਡੀਆਂ 'ਚ ਬਿਠਾ ਕੇ ਪਹਾੜੀ ਖੇਤਰਾਂ ਵਿਚ ਲੈ ਜਾਇਆ ਗਿਆ। ਜਿੱਥੇ ਪੰਜਾਬੀਆਂ ਨੂੰ ਵੱਖ ਕਰ ਕੇ ਇਕ ਲਾਈਨ 'ਚ ਖੜ੍ਹਾ ਕਰ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਮਸੀਹ ਨੇ ਕਿਹਾ ਕਿ ਉਸ ਦੇ ਪੈਰ 'ਚ ਵੀ ਗੋਲੀ ਲੱਗੀ ਸੀ ਪਰ ਉਹ ਬੱਚ ਗਿਆ ਤੇ ਉੱਥੋਂ ਦੌੜਨ 'ਚ ਸਫਲ ਰਿਹਾ।

Punjab news, Punjabi news, BBC PUNJABI,

0 comments: