ਪਟਿਆਲਾ ਤੇ ਜਲਾਲਾਬਾਦ 'ਚ ਕਾਂਗਰਸੀ ਭਿੜੇ,5 ਜ਼ਖਮੀ

08:53 Unknown 0 Comments

ਪਟਿਆਲਾ: ਪਟਿਆਲਾ ਤੇ ਜਲਾਲਬਾਦ 'ਚ ਯੂਥ ਕਾਂਗਰਸ ਦੀ ਚੋਣ ਦੌਰਾਨ ਕਾਂਗਰਸੀਆਂ ਦੀ ਆਪਸ 'ਚ ਝੜਪ ਹੋਈ ਹੈ। ਜਿਸ 'ਚ ਪਟਿਆਲੇ ਵਿਖੇ ਚਾਰ ਕਾਂਗਰਸੀ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

ਜਲਾਲਾਬਾਦ ਵਿਖੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਤੇ ਯੂਥ ਕਾਂਗਰਸੀ ਆਗੂ ਗੋਲਡੀ ਕੰਬੋਜ ਦੇ ਗੁੱਟਾਂ ਵਿਚ ਹੋਈ ਝੜਪ ਵਿਚ ਦੋਵਾਂ ਧਿਰਾਂ ਵੱਲੋਂ ਜੰਮ ਕੇ ਪੱਥਰਾ ਕੀਤਾ ਗਿਆ। ਜਿਸ ਵਿਚ ਇੱਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਹੈ।

ਪਟਿਆਲਾ ਵਿਖੇ ਹੋ ਰਹੀ  ਯੂਥ ਕਾਂਗਰਸ ਦੇ ਪ੍ਰਧਾਨਗੀ ਦੀ ਚੋਣ ਦੌਰਾਨ ਕਾਂਗਰਸੀ ਥੂਥ ਵੱਲ੍ਹੋ ਆਪਣੇ ਹੀ ਕਾਂਗਰਸੀ ਵਰਕਰਾਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ।ਇਹ ਚੋਣ ਨਿਖਿਲ ਕੁਮਾਰ ਕਾਕਾ ਅਤੇ ਸੰਦੀਪ ਮਲਹੋਤਰਾ ਵਿਚਕਾਰ ਲੜੀ ਜਾ ਰਹੀ ਸੀ। ਨਿਖਿਲ ਕੁਮਾਰ ਕਾਕਾ ਦੇ ਸਮੱਰਥਕ ਵੱਡੀ ਗਿਣਤੀ ਵਿੱਚ ਤੇਜ਼ਧਾਰ ਹਥਿਆਰਾਂ ਸਮੇਤ ਪੋਲਿੰਗ ਸ਼ਟੇਸ਼ਨ ਪਹੁੰਚੇ ਅਤੇ ਸਭ ਤੋ ਪਹਿਲਾ ਸੰਦੀਪ ਮਲਹੋਤਰਾ ਦੇ ਬੂਥ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਉਮੀਦਵਾਰ ਸੰਦੀਪ ਮਲਹੋਤਰਾ ਦੇ ਚਾਰ ਸਮੱਰਥਕ ਜ਼ਖਮੀ ਹੋਏ।

ਜਾਣਕਾਰੀ ਅਨੁਸਾਰ ਇਸ ਚੋਣ ਦੌਰਾਨ ਸੰਦੀਪ ਮਲਹੋਤਰਾ ਦੇ ਜਿਵੇਂ ਹੀ ਅਗਾਂਹ ਹੋਣ ਦੀ ਗੱਲ ਸਾਹਮਣੇ ਆਈ ਤਾਂ ਨਿਖਿਲ ਕੁਮਾਰ ਕਾਕਾ ਦੇ ਸਮਰਥਕਾਂ ਨੇ ਪਹਿਲਾਂ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋ ਸੰਦੀਪ ਮਲਹੋਤਰਾ ਦੇ ਸਮਰਥਕਾਂ ਨੇ ਅਜਿਹਾ ਨਾ ਹੋਣ ਦਿੱਤਾ ਤਾਂ ਸੰਦੀਪ ਮਲਹੋਤਰਾ ਦੇ ਬੂਥ ਅਤੇ ਸਮਰਥਕਾਂ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਸ਼ਰੇਆਮ ਚਾਕੂ ਅਤੇ ਤਲਵਾਰਾਂ ਚਲਾਈਆਂ ਗਈਆਂ।

ਪਟਿਆਲਾ ਵਿਖੇ ਯੂਥ ਕਾਂਗਰਸ ਵਿੱਚਕਾਰ ਹੋਈ ਇਸ ਖੂਨੀ ਝੜਪ ਤੋ ਬਾਅਦ ਇਸ ਚੋਣ ਦੇ ਅਬਜ਼ਰਬਰ ਕ੍ਰਿਸ਼ਨ ਕਾਜਿਆਨ ਨੇ ਕਿਹਾ ਕਿ 'ਚੋਣ ਇੱਕ ਖੁੱਲ੍ਹਾ ਮੰਚ ਹੁੰਦੀ ਹੈ। ਜਿਸ ਵਿੱਚ ਕੋਈ ਵੀ ਵਿਅਕਤੀ ਸ਼ਾਮਿਲ ਹੋ ਸਕਦਾ ਹੈ ਪਰ ਇਸ ਤਰਾਂ ਦੀ ਵਾਪਰੀ ਘਟਨਾ ਮੰਦਭਾਗੀ ਹੈ।

ਇਸ ਘਟਨਾ ਤੋ ਬਾਅਦ ਨਾ ਹੀ  ਕਾਂਗਰਸ ਦੇ ਵੱਡੇ ਆਗੂ ਦਾ ਬਿਆਨ ਸਾਹਮਣੇ ਆਇਆ ਹੈ ਅਤੇ ਨਾ ਹੀ ਪੁਲਿਸ ਘਟਨਾ ਸਬੰਧੀ ਕੁੱਝ ਬੋਲਣ ਨੂੰ ਤਿਆਰ ਹੈ।

0 comments: