ਇਕ ਹੋਰ ਸਾਧ ਦੀ ਗੰਦੀ ਕਰਤੂਤ ਆਈ ਸਾਹਮਣੇ, ਕੁੜੀ ਨੂੰ ਜ਼ਮੀਨ 'ਤੇ ਡਿੱਗੀ ਦੇਖ ਪਰਿਵਾਰ ਦੇ ਉਡੇ ਹੋਸ਼

20:50 Unknown 0 Comments

ਸੰਗਰੂਰ : ਇਥੋਂ ਦੇ ਕਸਬੇ ਲੌਂਗੋਵਾਲ 'ਚ ਅਖੌਤੀ ਸਾਧ ਵਲੋਂ ਇਕ ਨਾਬਾਲਿਗ ਲੜਕੀ ਨਾਲ ਇਲਾਜ ਦੇ ਬਹਾਨੇ ਸ਼ਰਮਨਾਕ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵਲੋਂ ਅਖੌਤੀ ਸਾਧ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਇਕ ਪਰਿਵਾਰ ਦੀ ਲਗਭਗ 12 ਸਾਲਾਂ ਦੀ ਲੜਕੀ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਪਰਿਵਾਰ ਵਲੋਂ ਲੜਕੀ ਦਾ ਵੱਖ-ਵੱਖ ਡਾਕਟਰਾਂ ਤੋਂ ਇਲਾਜ ਵੀ ਕਰਵਾਇਆ ਗਿਆ ਪਰ ਕੋਈ ਫਰਕ ਨਾ ਪਿਆ। ਇਸ ਦੌਰਾਨ ਕਿਸੇ ਵਲੋਂ ਦੱਸਣ 'ਤੇ ਪਰਿਵਾਰ ਲੌਂਗੋਵਾਲ ਦੇ ਇਕ ਸ਼ਮਸ਼ਾਨਘਾਟ ਵਿਚ ਰਹਿ ਰਹੇ ਇਕ ਸਾਧ ਕੋਲ ਲੜਕੀ ਦਾ ਇਲਾਜ ਕਰਨ ਲਈ ਪਹੁੰਚ ਗਿਆ।
ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਸਾਧ ਨੇ ਇਲਾਜ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ। ਜਦੋਂ ਕੁਝ ਸਮੇਂ ਬਾਅਦ ਉਨ੍ਹਾਂ ਕਮਰੇ 'ਚ ਜਾ ਕੇ ਦੇਖਿਆ ਤਾਂ ਬੱਚੀ ਬੇਹੋਸ਼ੀ ਦੀ ਹਾਲਤ 'ਚ ਸੀ ਅਤੇ ਸਾਧ ਉਸ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਉਹ ਤੁਰੰਤ ਬੱਚੀ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਸੰਗਰੂਰ ਰੈਫਰ ਕਰ ਦਿੱਤਾ। ਸੰਬੰਧਤ ਪੁਲਸ ਨੇ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਦੋਸ਼ੀ ਸਾਧ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

Punjab news, Punjabi news, BBC PUNJABI,

0 comments: