ਗਰੀਬੀ ਦੂਰ ਕਰਨ ਲਈ ਧੀ ਸਣੇ ਦੋਹਤੀ-ਦੋਹਤਿਆਂ ਨਾਲ ਹੀ ਕਹਿਰ ਕਮਾ ਗਿਆ ਕਲਯੁਗੀ ਪਿਓ

11:27 Unknown 0 Comments

ਗੁਰਦਾਸਪੁਰ -ਇਕ ਪਿਓੁ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਦੇ ਲਈ ਆਪਣੀ ਚਾਰ ਬੱਚਿਆਂ ਦੀ ਧੀ ਨੂੰ ਪਤੀ ਦੀ ਮਰਜ਼ੀ ਦੇ ਖਿਲਾਫ ਇਕ ਲੱਖ ਰੁਪਏ 'ਚ ਵੇਚ ਦਿੱਤਾ, ਜਿਸ ਤੋਂ ਬਾਅਦ ਉਕਤ ਔਰਤ ਦੇ ਪਤੀ ਨੇ ਪੁਲਸ ਨੂੰ ਆਪਣੀ ਪਤਨੀ ਅਤੇ ਬੱਚਿਆਂ ਨੂੰ ਵਾਪਸ ਦਿਵਾਉਣ ਦੀ ਗੁਹਾਰ ਲਗਾਈ ਹੈ।
ਸਰਹੱਦ ਪਾਰ ਸੂਤਰਾਂ ਮੁਤਾਬਕ ਬਿੰਦੀ ਮੋਤੀਆਂ ਪਿੰਡ ਨਿਵਾਸੀ ਅਲੀ ਹੈਦਰ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਦੋਸ਼ ਲਗਾਇਆ ਕਿ ਉਸ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਵਹੀਦਾ ਪੁੱਤਰੀ ਪੀਰ ਬਖਸ਼ ਨਿਵਾਸੀ ਉਸਤਾ ਮੁਹੰਮਦ ਬਲੋਚਸਿਤਾਨ ਦੇ ਨਾਲ ਹੋਇਆ ਸੀ ਅਤੇ ਉਸ ਦੇ ਚਾਰ ਬੱਚੇ ਵੀ ਹਨ।
ਕਰੀਬ 15 ਦਿਨ ਪਹਿਲਾਂ ਉਸ ਦੀ ਪਤਨੀ ਵਹੀਦਾ ਆਪਣੇ ਬੱਚਿਆਂ ਦੇ ਨਾਲ ਆਪਣੇ ਪਿਤਾ ਦੇ ਘਰ ਗਈ ਸੀ ਪਰ ਵਹੀਦਾ ਦੇ ਪਿਤਾ ਨੇ ਵਹੀਦਾ ਦਾ ਨਿਕਾਹ ਇਕ ਬਜ਼ੁਰਗ ਵਿਅਕਤੀ ਅਲਤਾਫ਼ ਗੋਲੋ ਨਾਲ ਕਰ ਦਿੱਤਾ ਹੈ ਅਤੇ ਇਸ ਦੇ ਬਦਲੇ ਬਜ਼ੁਰਗ ਆਦਮੀ ਨੇ ਇਕ ਲੱਖ ਰੁਪਏ ਪੀਰ ਬਖ਼ਸ ਨੂੰ ਦਿੱਤੇ ਹੈ। ਅਲੀ ਹੈਦਰ ਦੇ ਮੁਤਾਬਕ ਉਸ ਦੀ ਪਤਨੀ ਨੇ ਆਪਣਾ ਦੂਜਾ ਨਿਕਾਹ ਹੋਣ ਦੇ ਬਾਅਦ ਮੋਬਾਇਲ ਤੇ ਸਾਰੀ ਗੱਲ ਦੱਸੀ। ਜਦੋਂ ਅਲੀ ਹੈਦਰ ਨੇ ਇਸ ਸੰਬੰÎਧੀ ਆਪਣੇ ਸਹੁਰੇ ਨਾਲ ਗੱਲ ਕੀਤੀ ਤਾਂ ਉਸ ਨੇ ਪਹਿਲਾਂ ਤਾਂ ਵਹੀਦਾ ਦੇ ਦੂਜੇ ਨਿਕਾਹ ਦੀ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਕਿਹਾ ਕਿ ਉਸ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਦੇ ਲਈ ਹੀ ਅਜਿਹਾ ਕੰਮ ਕੀਤਾ ਹੈ।
ਅਲੀ ਹੈਦਰ ਦੇ ਅਨੁਸਾਰ ਉਹ ਗਰੀਬ ਵਿਅਕਤੀ ਹੈ ਅਤੇ ਉਹ ਪੁਲਸ ਅਤੇ ਅਦਾਲਤ ਦਾ ਖਰਚ ਬਰਦਾਸ਼ਤ ਕਰਨ ਦੀ ਹਾਲਤ ਵਿਚ ਹੈ ਅਤੇ ਉਸ ਦੀ ਪਤਨੀ ਹੁਣ ਅਦਾਲਤ ਤੇ ਪੁਲਸ ਦੀ ਮਦਦ ਦੇ ਬਿਨਾਂ ਨਹੀਂ ਮਿਲ ਰਹੀ। ਉਸ ਨੇ ਉੱਚ ਪੁਲਸ ਅਧਿਕਾਰੀਆਂ ਨਾਲ ਉਸ ਦੀ ਪਤਨੀ ਵਾਪਸ ਦਿਵਾਉਣ ਦੀ ਮੰਗੀ ਕੀਤੀ ਹੈ। ਜਦਕਿ ਉਸ ਦੇ ਸਹੁਰੇ ਨੇ ਮੇਰੇ ਚਾਰਾਂ ਬੱਚਿਆਂ ਨੂੰ ਮੈਨੂੰ ਸੌਂਪ ਦਿੱਤਾ ਹੈ।

Punjab news, Punjabi news, BBC PUNJABI,

0 comments: