ਚੋਣਾਂ ਲਈ ਬਾਦਲਾਂ ਦੀ ਨਵੀਂ ਆਟਾ-ਦਾਲ ਸਕੀਮ ਕੀ ?

20:28 Unknown 0 Comments

ਚੰਡੀਗੜ੍ਹ: ਪੰਜਾਬ 'ਚ ਆਉਂਦਿਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਮਰ ਕੱਸ ਲਈ ਹੈ।
 ਇਸ ਲਈ ਹੁਣ ਬਾਦਲ ਸਰਕਾਰ ਵੱਲੋਂ ਨਵੀ ਆਟਾ-ਦਾਲ ਸਕੀਮ ਦੀ ਸ਼ਰੂਆਤ ਕੀਤੀ ਗਈ ਹੈ ਅਤੇ ਇਸ ਸਬੰਧੀ ਦਸੰਬਰ 2014 ਤੋਂ ਸੰਤਬਰ 2015 ਤੱਕ 10 ਮਹੀਨਿਆਂ  ਦੀ ਕਣਕ ਜਾਰੀ ਕਰ ਦਿੱਤੀ ਗਈ ਹੈ ਜਿਹੜੀ ਕਿ ਅਗਲੇ ਕੁਝ ਦਿਨਾਂ ਵਿਚ ਹੀ ਲਾਭਪਾਤਰੀਆਂ ਨੂੰ ਮਿਲੇਗੀ।

ਸਿਵਲ ਸਪਲਾਈ ਵਿਭਾਗ ਮੁਤਾਬਕ 'ਨਵੀਂ ਆਟਾ ਦਾਲ ਸਕੀਮ ਅਧੀਨ ਹਰ ਲਾਭਪਾਤਰੀ ਨੂੰ 50 ਕਿਲੋ ਕਣਕ 2 ਰੁਪਏ ਪ੍ਰਤੀ ਕਿਲੋ ਨਾਲ ਦਿੱਤੀ ਜਾਵੇਗੀ। ਨਵੀਂ ਸਕੀਮ ਅਧੀਨ ਇਕ ਲਾਭਪਾਤਰੀ ਕਾਰਡ ਵਿਚ ਜੀਆਂ ਦੀ ਗਿਣਤੀ ਵਿਚ ਵੀ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ ਚਾਹੇ ਉਸ ਪਰਿਵਾਰ ਦੇ ਮੈਂਬਰ 5 ਜਾਂ ਇਸ ਤੋਂ ਵੱਧ ਹੋਣ। ਉਨ੍ਹਾਂ ਨੂੰ ਵੀ ਪ੍ਰਤੀ ਮੈਂਬਰ 50 ਕਿਲੋ ਕਣਕ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਅਨਤੋਦਿਆ ਅੰਨ ਯੋਜਨਾ ਦੇ ਲਾਭਪਾਤਰੀਆਂ ਨੂੰ ਪ੍ਰਤੀ ਕਾਰਡ 35 ਕਿਲੋ ਕਣਕ ਜਾਰੀ ਕੀਤੀ ਜਾਵੇਗੀ। ਉਸ ਵਿਚ ਜੀਆਂ ਦਾ ਹਿਸਾਬ ਨਹੀਂ ਬਲਕਿ ਪ੍ਰਤੀ ਕਾਰਡ 35 ਕਿਲੋ ਕਣਕ 2 ਰੁਪਏ ਪ੍ਰਤੀ ਕਿਲੋ ਜਾਰੀ ਹੋਵੇਗੀ।

ਇਸ ਯੋਜਨਾ ਤਹਿਤ ਪਿਛਲੇ 10 ਮਹੀਨਿਆਂ ਦੀ ਪ੍ਰਤੀ ਕਾਰਡ 350 ਕਿਲੋ ਕਣਕ ਜਾਰੀ ਕੀਤੀ ਜਾਵੇਗੀ। ਆਟਾ ਦਾਲ ਕਾਰਡ ਦੇ ਲਾਭਪਾਤਰੀ ਜਿਨ੍ਹਾਂ ਵਲੋਂ ਪਹਿਲਾਂ ਦਸੰਬਰ 2014 ਤੋਂ ਮਈ 2015 ਤੱਕ ਦਾ ਕੋਟਾ ਪਹਿਲਾਂ ਹੀ ਪ੍ਰਾਪਤ ਕਰ ਲਿਆ ਗਿਆ ਹੈ ਨੂੰ ਹੁਣ ਕੇਵਲ 4 ਮਹੀਨੇ ਜੂਨ 2014 ਤੋਂ ਸਤੰਬਰ 2015 ਤੱਕ ਦਾ ਕੋਟਾ ਜਾਰੀ ਹੋਵੇਗਾ।

Punjab news, Punjabi news, BBC PUNJABI,

0 comments: