ਕਿਸ ਨੇ ਸਟਾਲ ਲਾ ਕੇ ਵੇਚਿਆ ਰੇਤਾ ?

05:10 Unknown 0 Comments

ਹੁਸ਼ਿਆਰਪੁਰ: "ਪੰਜਾਬ 'ਚ ਰੇਤਾ ਆਟੇ ਨਾਲੋਂ ਮਹਿੰਗਾ ਹੈ ਤੇ ਅਸੀਂ ਇਸੇ ਲਈ ਸਟਾਲਾਂ ਲਾ-ਲਾ ਰੇਤਾ ਵੇਚ ਰਹੇ ਹਾਂ ਤਾਂ ਕਿ ਸਰਕਾਰ ਜਾਗ ਕੇ ਰੇਤਾ ਸਸਤਾ ਕਰੇ।" ਇਹ ਗੱਲ ਕਾਂਗਰਸ ਦੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਤੇ  ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਹੀ। ਕਾਂਗਰਸ ਇਸ ਤੋਂ ਇਲਾਵਾ ਵੀ ਕਈ ਥਾਈਂ ਸਟਾਲਾਂ ਲਾ ਕੇ ਰੇਤਾ ਵੇਚਿਆ।

ਉਨ੍ਹਾਂ ਕਿਹਾ ਕਿ ਸ਼ਹਿਰ 'ਚ ਲੋਕਾਂ ਨੂੰ ਰੇਤ ਨਾ ਮਿਲਣ ਕਾਰਨ ਨਿਰਮਾਣ ਕੰਮਾਂ ਨਾਲ ਜੁੜੇ ਕੰਮ ਬੰਦ ਕਰਨੇ ਪੈ ਰਹੇ ਹਨ ਤੇ ਅਕਾਲੀ-ਭਾਜਪਾ ਸਰਕਾਰ ਨੇ ਕਾਰਵਾਈ ਦੇ ਨਾਂ 'ਤੇ ਦਿਖਾਵਾ ਕਰਨ ਲਈ ਰੇਤ 'ਤੇ ਰੋਕ ਲਾ ਦਿੱਤੀ ਹੈ ਜਿਸ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਹਿਲਾਂ ਕੇਬਲ ਨੈੱਟਵਰਕ 'ਤੇ ਕਬਜ਼ਾ ਕੀਤਾ, ਫਿਰ ਇੰਡਸਟਰੀ ਤੇ ਟਰਾਂਸਪੋਰਟ, ਫਿਰ ਜਮੀਨਾਂ 'ਤੇ ਉਸ ਤੋਂ ਬਾਅਦ ਸ਼ਰਾਬ ਤੇ ਹੁਣ ਰੇਤ 'ਤੇ ਕਬਜ਼ਾ ਕੀਤਾ ਹੈ।

Punjab news, Punjabi news, BBC PUNJABI,

0 comments: