ਭਾਰਤੀਆਂ ਲਈ ਹੋਰ ਔਖਾ ਹੋਵੇਗਾ ਵਲੈਤ ਦਾ ਰਾਹ, ਵੀਜ਼ਾ ਨਿਯਮ ਹੋਣਗੇ ਸਖਤ!

11:31 Unknown 0 Comments

ਲੰਡਨ- ਭਾਰਤੀਆਂ ਲਈ ਵਲੈਤ ਯਾਨੀ ਇੰਗਲੈਂਡ ਦਾ ਰਾਹ ਹੁਣ ਹੋਰ ਵੀ ਔਖਾ ਹੋਵੇਗਾ। ਇੰਗਲੈਂਡ ਭਾਰਤੀ ਕਾਰੋਬਾਰੀਆਂ ਲਈ ਵੀਜ਼ਾ ਨਿਯਮ ਸਖਤ ਕਰਨ ਜਾ ਰਿਹਾ ਹੈ, ਜਿਨ੍ਹਾਂ ਕਾਰਨ ਭਾਰਤੀ ਨਿਵੇਸ਼ਕਾਰਾਂ ਲਈ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਭਾਰਤੀ ਨਿਵੇਸ਼ਕਾਰਾਂ ਨੂੰ ਵੀਜ਼ਾ ਲੈਣ ਸਮੇਂ ਪਿਛਲੇ 10 ਸਾਲ ਦਾ ਆਪਣਾ ਪੁਲਸ ਰਿਕਾਰਡ ਦੇਣਾ ਹੋਵੇਗਾ ਅਤੇ ਆਪਣੀ ਪੁਲਸ ਕਲੀਅਰੈਂਸ ਸਰਟੀਫਿਕੇਟ ਦੇਣਾ ਪਵੇਗਾ।
ਇੰਗਲੈਂਡ ਦਾ ਇਹ ਕਾਨੂੰਨ ਦੇਸ਼ ਵਿਚ ਅਪਰਾਧੀਆਂ ਅਤੇ ਸ਼ੱਕੀ ਲੋਕਾਂ ਦੇ ਆਉਣ 'ਤੇ ਰੋਕ ਤਾਂ ਲਗਾਏਗਾ ਹੀ ਇਸ ਦੇ ਨਾਲ ਹੀ ਕਈ ਦੂਜੇ ਲੋਕ ਵੀ ਇਸ ਨਿਯਮ ਦੀ ਭੇਟ ਚੜ੍ਹਨਗੇ। ਇੰਗਲੈਂਡ ਇਸ ਕਾਨੂੰਨ ਨੂੰ ਸਤੰਬਰ ਮਹੀਨੇ ਤੋਂ ਲਾਗੂ ਕਰ ਸਕਦਾ ਹੈ। ਇਨ੍ਹਾਂ ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ ਵਿਅਕਤੀ ਅੰਬੈਸੀ ਨੂੰ ਗਲਤ ਜਾਣਕਾਰੀ ਦੇਵੇਗਾ ਤਾਂ ਉਸ ਦੇ ਵਲੈਤ ਵਸਣ ਦੇ ਸੁਪਨੇ 'ਤੇ 10 ਸਾਲਾਂ ਦਾ ਬੈਨ ਲੱਗ ਜਾਵੇਗਾ।
ਇਹ ਨਿਯਮ 'tier 1 visa' ਉੱਤੇ ਲਾਗੂ ਹੋਵੇਗਾ। ਇਹ ਨਿਯਮ ਨਿਵੇਸ਼ਕ ਦੇ ਪਰਿਵਾਰਕ ਮੈਂਬਰਾਂ ਉੱਤੇ ਵੀ ਲਾਗੂ ਹੋਵੇਗਾ। ਇੰਗਲੈਂਡ ਵਿਚ ਇਸ ਸਮੇਂ 423 ਭਾਰਤੀ ਨਾਗਰਿਕ ਹਨ, ਜਿਨ੍ਹਾਂ ਦੇ ਖਿਲਾਫ ਭਾਰਤ ਵਿਚ ਵੱਖ-ਵੱਖ ਥਾਵਂ ਉਤੇ ਕੇਸ ਦਰਜ ਹਨ।

0 comments: