ਭੱਜਦਿਆਂ ਨੂੰ ਨਾ ਲੱਭਾ ਰਾਹ, ਜਦੋਂ ਮੇਅਰ ਨੇ ਸੱਟੇਬਾਜ਼ਾਂ ਨੂੰ ਦਿਖਾਏ ਦਿਨੇਂ ਤਾਰੇ (ਦੇਖੋ ਤਸਵੀਰਾਂ)

02:41 Unknown 0 Comments

ਚੰਡੀਗੜ੍ਹ-ਸ਼ਹਿਰ 'ਚ ਪੁਲਸ ਚਾਹੇ ਸੱਟੇਬਾਜ਼ਾਂ 'ਤੇ ਨਕੇਲ ਕੱਸਣ 'ਚ ਨਾਕਾਮ ਰਹੀ ਹੋਵੇ ਪਰ ਸ਼ਹਿਰ ਦੀ ਮੇਅਰ ਪੂਨਮ ਸ਼ਰਮਾ ਨੇ ਮਹਿਲਾਵਾਂ ਦੀ ਸ਼ਿਕਾਇਤ 'ਤੇ ਦੁਪਹਿਰ ਦੇ ਸਮੇਂ ਗ੍ਰੇਨ ਮਾਰਕੀਟ ਦੀ ਇਕ ਦੁਕਾਨ 'ਚ ਸੱਟਾ ਲਗਾ ਰਹੇ ਕਈ ਸੱਟੇਬਾਜ਼ਾਂ ਦੀ ਕੁੱਟਮਾਰ ਕੀਤੀ ਅਤੇ ਇਕ ਸੱਟੇਬਾਜ਼ ਨੂੰ ਕਾਬੂ ਕਰਕੇ ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਕਾਹਲੀ-ਕਾਹਲੀ ਵਿਚ ਮੌਕੇ 'ਤੇ ਪਹੁੰਚੀ ਸੈਕਟਰ-26 ਥਾਣਾ ਇੰਚਾਰਜ ਪੂਨਮ ਦਿਲਾਵਰੀ ਨੇ ਮੇਅਰ ਦੀ ਸ਼ਿਕਾਇਤ 'ਤੇ ਕਾਬੂ ਕੀਤੇ ਗਏ ਬਾਪੂ ਧਾਮ ਵਾਸੀ ਰਾਕੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਮੰਗਲਵਾਰ ਦੁਪਹਿਰ ਮੇਅਰ ਪੂਨਮ ਸ਼ਰਮਾ ਗ੍ਰੇਨ ਮਾਰਕੀਟ 'ਚ ਖਰੀਦਦਾਰੀ ਕਰਨ ਲਈ ਗਈ ਸੀ। ਮੇਅਰ ਨੂੰ ਮਾਰਕੀਟ 'ਚ ਖਰੀਦਦਾਰੀ ਕਰਦੇ ਦੇਖ ਮੰਡੀ 'ਚ ਸਬਜ਼ੀ ਵੇਚਣ ਵਾਲੀਆਂ ਕੁਝ ਮਹਿਲਾਵਾਂ ਉਨ੍ਹਾਂ ਦੇ ਕੋਲ ਆਈਆਂ ਅਤੇ ਦੱਸਿਆ ਕਿ ਮੰਡੀ 'ਚ ਚੱਲ ਰਹੇ ਸੱਟੇ ਦੇ ਕਾਰੋਬਾਰ ਤੋਂ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਉਨ੍ਹਾਂ ਦੇ ਪਤੀ ਤੇ ਘਰ ਦੇ ਹੋਰ ਮੈਂਬਰ ਮੰਡੀ 'ਚ ਹੀ ਕੰਮ ਕਰਕੇ ਖੂਨ-ਪਸੀਨਾ ਵਹਾਅ ਕੇ ਕੁਝ ਪੈਸਾ ਕਮਾਉਂਦੇ ਹਨ ਅਤੇ ਬਾਅਦ 'ਚ ਇਸ ਖੂਨ-ਪਸੀਨੇ ਦੀ ਕਮਾਈ ਨੂੰ ਇਥੇ ਲਗਾਏ ਜਾਣ ਵਾਲੇ ਸੱਟੇ ਵਿਚ ਬਰਬਾਦ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਘਰ ਦੀ ਦਸ਼ਾ ਬਹੁਤ ਖਰਾਬ ਹੈ।
ਮੇਅਰ ਪੂਨਮ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਲੇ-ਦੁਆਲੇ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਅਪਰਾਧ ਨੂੰ ਦੇਖ ਕੇ ਅੱਖਾਂ ਬੰਦ ਕਰਕੇ ਨਾ ਬੈਠੋ, ਸਗੋਂ ਉਸਦੀ ਜਾਣਕਾਰੀ ਤੁਰੰਤ ਉਨ੍ਹਾਂ ਨੂੰ ਦਿਓ। ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤ ਮਿਲਦੇ ਹੀ ਤੁਰੰਤ ਉਸ ਅਪਰਾਧ ਨੂੰ ਲੈ ਕੇ ਉਹ ਖੁਦ ਪੁਲਸ ਨੂੰ ਨਾਲ ਲੈ ਕੇ ਤੁਰੰਤ ਕਾਰਵਾਈ ਕਰਵਾਏਗੀ, ਤਾਂ ਕਿ ਸ਼ਹਿਰ 'ਚ ਸੱਟੇ ਵਰਗੇ ਅਪਰਾਧਾਂ 'ਤੇ ਨਕੇਲ ਕੱਸੀ ਜਾ ਸਕੇ।


Punjabi News,Punjab News, BBC Punjabi,

0 comments: