'ਅਕਾਲੀਆਂ ਨੇ 9 ਸਾਲਾਂ 'ਚ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ'

13:02 Unknown 0 Comments

ਹੁਸ਼ਿਆਰਪੁਰ : ਪੰਜਾਬ ਅੰਦਰ ਅਕਾਲੀਆਂ ਨੇ ਆਪਣੇ ਰਾਜ 'ਚੋਂ ਲੋਕਾਂ ਨੂੰ ਨਸ਼ਿਆਂ ਦੀ ਦੇਣ ਹੀ ਦਿੱਤੀ ਤੇ ਸੂਬੇ ਦੀ ਨੌਜਵਾਨ ਪੀੜੀ ਇਸਦੀ ਮਾਰ 'ਚ ਮਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਵਨ ਕੁਮਾਰ ਆਦੀਆ ਜਨਰਲ ਸਕੱਤਰ ਪੰਜਾਬ ਕਾਂਗਰਸ ਤੇ ਸਾਬਕਾ ਚੇਅਰਮੈਨ ਨੇ ਕਰਦਿਆਂ ਕਿਹਾ ਕਿ ਅਕਾਲੀਆਂ ਦੇ ਰਾਜ ਸਮੇਂ ਜਿੰਨੀ ਬਰਬਾਦੀ ਪੰਜਾਬ ਦੀ ਹੋਈ, ਉਹ ਪਹਿਲਾਂ ਕਦੇ ਵੀ ਨਹੀਂ ਹੋਈ।
ਨਸ਼ਿਆਂ ਨਾਲ ਜਿੰਨੇ ਲੋਕ ਮਰ ਰਹੇ ਹਨ, ਇਹ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨਸ਼ੇੜੀ ਦਾ ਮਰਨਾ ਨਮੋਸ਼ੀ ਦੀ ਮੌਤ ਹੈ। ਪਹਿਲਾਂ ਪਰਿਵਾਰ ਨੂੰ ਬਰਬਾਦ ਕਰਦਾ ਹੈ ਤੇ ਫਿਰ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਇਕ ਨਸ਼ੇੜੀ ਦੇ ਇਸ ਢੰਗ ਨਾਲ ਮਰਨ ਨਾਲ ਮਾਪੇ ਵੀ ਕਿਸੇ ਨੂੰ ਦੱਸਣਯੋਗ ਨਹੀਂ ਰਹਿੰਦੇ। ਕੈਨੇਡਾ ਦੇ ਇਕ ਮੰਤਰੀ ਵਲੋਂ ਉਨ੍ਹਾਂ ਨੂੰ ਇਹ ਕਹਿਣਾ ਕਿ ਆਪਣੇ ਪੰਜਾਬ ਨੂੰ ਜਾ ਕੇ ਸਾਂਭੋ ਤੇ ਨਸ਼ਿਆਂ ਤੋਂ ਬਚਾਓ, ਕੈਨੇਡਾ ਨੂੰ ਆਪਣੀ ਸਲਾਹ ਨਾ ਦੇਵੋ, ਇਸਤੋਂ ਵੱਧ ਇਨ੍ਹਾਂ ਦੀ ਕੀ ਹੋ ਸਕਦੀ ਹੈ।
ਪਵਨ ਆਦੀਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਰਸਾਨੀ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ ਤੇ ਕਿਸਾਨਾਂ ਨੂੰ ਯੂਰੀਆ ਤੱਕ ਬਲੈਕ ਵਿਚ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਰਸਾਨੀ ਬਰਬਾਦ ਹੋ ਗਈ ਤਾਂ ਬਾਕੀ ਸਾਰੇ ਧੰਦੇ ਚੌਪਟ ਹੋ ਕੇ ਰਹਿ ਜਾਣਗੇ।

0 comments: