Apple ਨਾਲ ਜੋ 3 ਮਿੰਟ 'ਚ ਹੋਇਆ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ

12:24 Unknown 0 Comments

ਜਲੰਧਰ/ਨਿਊਯਾਰਕ- ਆਈਫੋਨ ਜ਼ਰੀਏ ਮੋਬਾਈਲ ਦੀ ਦੁਨੀਆ 'ਚ ਬਾਦਸ਼ਾਹਤ ਹਾਸਲ ਕਰਨ ਵਾਲੀ ਕੰਪਨੀ ਐਪਲ ਨੇ ਮੰਗਲਵਾਰ ਨੂੰ ਤਿਮਾਹੀ ਨਤੀਜਾ ਜਾਰੀ ਕੀਤਾ। ਜਿਸ 'ਚ ਅਪ੍ਰੈਲ ਤੋਂ ਜੂਨ ਦੇ 'ਚ ਲੱਗਭਗ 3 ਮਹੀਨਿਆਂ 'ਚ ਕੰਪਨੀ ਨੂੰ 68 ਹਜ਼ਾਰ ਕਰੋੜ ਰੁਪਏ ਦਾ ਲਾਭ ਹੋਇਆ ਹੈ ਪਰ ਇਹ ਐਲਾਨ ਕਰਨ ਦੇ ਬਾਅਦ 3 ਮਿੰਟ 'ਚ ਹੀ ਕੰਪਨੀ ਨੂੰ 4 ਲੱਖ ਕਰੋੜ ਰੁਪਏ ਦਾ ਨੁਕਸਾਨ ਵੀ ਹੋ ਗਿਆ।
ਨਿਊਜ਼ ਚੈਨਲ ਬਲੂਮਬਰਗ ਅਨੁਸਾਰ ਆਈਫੋਨ ਦੀ ਸੇਲਸ ਘੱਟ ਰਹਿ ਜਾਣ ਦੇ ਚੱਲਦੇ ਸ਼ੇਅਰਸ 'ਚ ਅਚਾਨਕ ਗਿਰਵਾਟ ਆਈ ਤੇ ਕੰਪਨੀ ਦੀ ਮਾਰਕੀਟ ਵੈਲਿਊ ਨੂੰ ਨੁਕਸਾਨ ਪਹੁੰਚਿਆ। ਨਿਊਯਾਰਕ ਐਕਸਚੇਂਜ 'ਚ ਮੰਗਲਵਾਰ ਦੁਪਹਿਰ ਨੂੰ ਐਪਲ ਦੇ ਸ਼ੇਅਰਸ ਦੀ ਟ੍ਰੇਡਿੰਗ ਲੱਗਭਗ 130 ਡਾਲਰ 'ਤੇ ਰਹੀ ਸੀ ਪਰ ਆਈਫੋਨ ਦੀ ਸੇਲਸ ਉਮੀਦ ਤੋਂ ਘੱਟ ਰਹਿਣ ਦੇ ਚੱਲਦੇ ਇਹ ਤਿੰਨ ਮਿੰਟ 'ਚ 8.3 ਫੀਸਦੀ ਘੱਟ ਕੇ 119.96 ਡਾਲਰ 'ਤੇ ਆ ਗਏ। ਰਿਲਾਇੰਸ ਤੋਂ 14 ਗੁਣਾ ਵੱਧ ਮੁਨਾਫਾ ਕਮਾਉਣ ਵਾਲੀ ਐਪਲ ਦਾ ਲਾਭ ਅਪ੍ਰੈਲ-ਜੂਨ ਦੌਰਾਨ 38 ਫੀਸਦੀ ਵਧਿਆ ਪਰ ਐਪਲ ਨੇ ਉਮੀਦ ਤੋਂ ਘੱਟ ਆਈਫੋਨ ਵੇਚੇ। ਇਸ ਵਜ੍ਹਾ ਨਾਲ ਇਕ ਹੀ ਝੱਟਕੇ 'ਚ ਕੰਪਨੀ ਦੇ ਸ਼ੇਅਰਸ 'ਚ 8.3 ਫੀਸਦੀ ਦੀ ਗਿਰਾਵਟ ਆ ਗਈ।

ਮਾਰਕੀਟ ਐਨਾਲਸਿਸਟ ਗਰੁੱਪ ਫੈਕਟ ਸੇਟ ਦਾ ਪ੍ਰਿਡਿਕਸ਼ਨ ਸੀ ਕਿ ਐਪਲ ਅਪ੍ਰੈਲ-ਜੂਨ ਦੇ 'ਚ ਲੱਗਭਗ 5 ਕਰੋੜ ਆਈਫੋਨ ਵੇਚੇਗਾ ਪਰ ਐਪਲ ਨੇ 4.7 ਕਰੋੜ ਆਈਫੋਨ ਵੇਚੇ। ਐਪਲ ਦੀ ਮਾਰਕੀਟ ਵੈਲਿਊ 760 ਅਰਬ ਡਾਲਰ ਹੈ। ਯਾਨੀ 48 ਲੱਖ ਕਰੋੜ ਰੁਪਏ। ਇਹ ਗੂਗਲ ਦੇ 464 ਅਰਬ ਡਾਲਰ ਤੇ ਮਾਈਕਰੋਸਾਫਟ ਦੇ 380 ਅਰਬ ਡਾਲਰ ਦੀ ਮਾਰਕੀਟ ਵੈਲਿਊ ਤੋਂ ਵੱਧ ਹੈ। ਦੱਸ ਦਈਏ ਕਿ ਵੱਡੇ ਤੇ ਇਲੈਕਟ੍ਰਾਨਿਕ ਸਟਾਕ ਮਾਰਕੀਟ 'ਚ ਟ੍ਰੇਡਿੰਗ ਦੀ ਰੈਗੁਲਰ ਟਾਈਮਿੰਗ ਖਤਮ ਹੋਣ ਦੇ ਬਾਅਦ ਆਫਟਰ ਆਰਸ ਟ੍ਰੇਡਿੰਗ ਹੁੰਦੀ ਹੈ। ਨਿਊਯਾਰਕ 'ਚ ਇਹ ਸ਼ਾਮ 4 ਤੋਂ ਰਾਤ 8 ਵਜੇ ਦੇ 'ਚ ਹੁੰਦੀ ਹੈ।

Punjab news, Punjabi news, BBC PUNJABI,

0 comments: