ਆਸਟ੍ਰੇਲੀਆ 'ਚ ਭਾਰਤੀ ਔਰਤਾਂ ਨਾਲ ਹੋਈ ਵਾਰਦਾਤ

12:25 Unknown 0 Comments

ਸਿਡਨੀ-ਆਸਟ੍ਰੇਲੀਆ 'ਚ ਚਾਕੂ ਨਾਲ ਲੈੱਸ ਇਕ ਅਣਪਛਾਤੇ ਨਕਾਬਪੋਸ਼ ਵਿਅਕਤੀ ਨੇ ਦੋ ਔਰਤ ਦੁਕਾਨਦਾਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਇਕ ਭਾਰਤੀ ਸੁਪਰਮਾਰਕੀਟ 'ਚ ਲੁੱਟਖੋਹ ਕੀਤੀ। ਘਟਨਾ ਕਲ ਰਾਤ ਸਮੁੰਦਰੀ ਕੰਢੇ ਵਾਲੇ ਸ਼ਹਿਰ ਕੋਫਸ ਹਾਰਬਰ ਦੇ ਇੰਡੀਅਨ ਗ੍ਰੋਸਰੀ ਸਟੋਰ 'ਚ ਹੋਈ। ਇਹ ਸ਼ਹਿਰ ਸਿਡਨੀ ਤੋਂ 540 ਕਿਲੋਮੀਟਰ ਦੂਰ ਹੈ। 20 ਤੋਂ 25 ਸਾਲ ਦੀ ਉਮਰ ਦੇ ਵਿਅਕਤੀ ਨੇ ਦੋਹਾਂ ਲੜਕੀਆਂ ਨੂੰ ਧਮਕੀ ਦੇ ਕੇ ਪਲਾਸਟਿਕ ਦੀ ਇਕ ਥੈਲੀ 'ਚ ਕੈਸ਼ ਰਜਿਸਟਰ ਖਾਲੀ ਕਰ ਦਿੱਤਾ। ਇਸ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਿਆ। ਡਿਟੈਕਟਿਵ ਇੰਸਪੈਕਟਰ ਡੈਰੇਨ ਜੇਮਸਨ ਨੇ ਕਿਹਾ ਕਿ ਔਰਤਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ ਪਰ ਉਹ ਘਟਨਾ ਕਾਰਨ ਸਦਮੇ 'ਚ ਹਨ। ਔਰਤਾਂ ਦੀ ਪਛਾਣ ਨਹੀਂ ਦੱਸੀ ਗਈ ਹੈ। ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਜੇਮਸਨ ਨੇ ਕਿਹਾ ਕਿ ਕੋਈ ਵੀ ਜੋ ਇਸ ਤਰ੍ਹਾਂ ਦੇ ਕਿਸੇ ਤਜ਼ਰਬੇ 'ਚੋਂ ਲੰਘਦਾ ਹੈ, ਸਹਿਮ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਸੀਂ ਅਗਲੇ ਕੁਝ ਹਫਤਿਆਂ ਤੱਕ ਸਹਾਇਤਾ ਮੁਹੱਈਆ ਕਰਵਾਉਣਗੇ ਅਤੇ ਉਨ੍ਹਾਂ ਨੂੰ ਲੋੜ ਪਈ ਤਾਂ ਦੂਜੀ ਸਹਾਇਤਾ ਲਈ ਉਨ੍ਹਾਂ ਨੂੰ ਰੈਫਰ ਕੀਤਾ ਜਾਵੇਗਾ। ਅਧਿਕਾਰੀ ਲੁੱਟੀ ਗਈ ਧਨਰਾਸ਼ੀ ਦਾ ਪਤਾ ਲਗਾ ਰਹੇ ਹਨ ਅਤੇ ਦੋਸ਼ੀ ਨੂੰ ਫੜਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

0 comments: