ਸਰਜਰੀ ਨਾਲ ਤੜਪ ਰਹੀ ਮਹਿਲਾ ਦਾ ਫਾਇਦਾ ਉਠਾਉਂਦੇ ਡਾਕਟਰ ਨੇ ਕੀਤੀ ਛੇੜਛਾੜ

04:16 Unknown 0 Comments

ਚੰਡੀਗੜ੍ਹ  - ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 'ਚ ਦਰਦ ਨਾਲ ਕੁਰਲਾਉਂਦੀ ਇਕ ਮਹਿਲਾ ਪੇਸ਼ੈਂਟ ਨਾਲ ਜੂਨੀਅਰ ਰੈਜ਼ੀਡੈਂਟ ਡਾਕਟਰ ਵਲੋਂ ਛੇੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਪੇਸ਼ੈਂਟ ਦੀ ਹਸਪਤਾਲ 'ਚ ਕੁਝ ਮਿੰਟ ਪਹਿਲਾਂ ਸਰਜਰੀ ਹੋਈ ਸੀ, ਉਹ ਦਰਦ ਨਾਲ ਤੜਪ ਰਹੀ ਸੀ ਅਤੇ ਹੈਵਾਨੀਅਤ 'ਤੇ ਉਤਾਰੂ ਹੋਏ ਰੈਜ਼ੀਡੈਂਟ ਡਾਕਟਰ ਨੇ ਉਸ ਦੀ ਹਾਲਤ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਮਹਿਲਾ ਪੇਸ਼ੈਂਟ ਨੇ ਡਾਕਟਰ ਦੀ ਇਸ ਹਰਕਤ 'ਤੇ ਜ਼ੋਰ-ਜ਼ੋਰ ਨਾਲ ਰੋਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਡਾਕਟਰ ਉਥੋਂ ਭੱਜ ਗਿਆ। ਮਹਿਲਾ ਪੇਸ਼ੈਂਟ ਦੇ ਪਤੀ ਸਦਾਮ ਨੇ ਜਦੋਂ ਹਸਪਤਾਲ 'ਚ ਡਾਕਟਰ ਖਿਲਾਫ ਹੰਗਾਮਾ ਕੀਤਾ ਤਾਂ ਉਸ ਨੂੰ ਇਹ ਕਹਿ ਕੇ ਡਰਾ ਦਿੱਤਾ ਗਿਆ ਕਿ ਪੁਲਸ ਸਬੂਤ ਮੰਗੇਗੀ ਅਤੇ ਨਾ ਦਿਖਾਉਣ 'ਤੇ ਤੁਹਾਨੂੰ ਪਤਨੀ ਦੇ ਨਾਲ ਜੇਲ 'ਚ ਬੰਦ ਕਰ ਦਿੱਤਾ ਜਾਵੇਗਾ।
ਗਰੀਬ ਹਾਂ ਤਾਂ ਕੀ ਇੱਜ਼ਤ ਨਹੀਂ ਹੈ ਸਾਡੀ?
ਸਦਾਮ ਨੇ ਕਿਹਾ ਹਸਪਤਾਲ ਦੇ ਅਧਿਕਾਰੀਆਂ ਨੇ ਤਾਂ ਇਹ ਕਹਿ ਦਿੱਤਾ ਕਿ ਵਾਰਦਾਤ ਨੂੰ ਸਾਬਤ ਕਰਨਾ ਪਵੇਗਾ ਪਰ ਜਿਸ ਡਾਕਟਰ ਨੇ ਪਤਨੀ ਨਾਲ ਛੇੜਛਾੜ ਕੀਤੀ, ਉਸ ਨੇ ਕਿਹਾ ਕਿ ਪਤਨੀ ਨੂੰ ਬੇਹੋਸ਼ੀ ਦੀ ਵਜ੍ਹਾ ਨਾਲ ਗਲਤਫਹਿਮੀ ਹੋਈ ਹੋਵੇਗੀ। ਸਦਾਮ ਨੇ ਕਿਹਾ ਕਿ ਡਾਕਟਰ ਨੇ ਚੁੱਪ ਰਹਿਣ ਲਈ ਇਥੋਂ ਤੱਕ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਹਸਪਤਾਲ ਦੇ ਇਲਾਜ ਦਾ ਸਾਰਾ ਖਰਚ ਉਠਾ ਲੈਣਗੇ। ਡਾਕਟਰ ਨੇ ਸਦਾਮ ਅੱਗੇ ਹੱਥ ਵੀ ਜੋੜੇ ਅਤੇ ਕਿਹਾ ਕਿ ਉਸ ਦੀ ਸ਼ਿਕਾਇਤ ਦੀ ਵਜ੍ਹਾ ਨਾਲ ਉਸ ਦਾ ਕਰੀਅਰ ਖਰਾਬ ਹੋ ਸਕਦਾ ਹੈ। ਸਦਾਮ ਨੇ ਕਿਹਾ ਕਿ ਉਹ ਗਰੀਬ ਹਨ ਤਾਂ ਕੀ ਉਨ੍ਹਾਂ ਦੀ ਇੱਜ਼ਤ ਨਹੀਂ ਹੈ?
ਮਾਮਲੇ ਦੀ ਜਾਂਚ ਕੀਤੀ ਜਾਵੇਗੀ
ਸਾਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਮੌਖਿਕ ਤੌਰ 'ਤੇ ਮਾਮਲਾ ਸਾਹਮਣੇ ਆ ਚੁੱਕਾ ਹੈ ਪਰ ਜਦੋਂ ਤੱਕ ਮਾਮਲੇ ਦੀ ਜਾਂਚ ਨਹੀਂ ਕੀਤੀ ਜਾਂਦੀ, ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਡਾਕਟਰ ਦੋਸ਼ੀ ਹੈ ਜਾਂ ਨਹੀਂ? ਮਹਿਲਾ ਪੇਸ਼ੈਂਟ ਅਤੇ ਡਾਕਟਰ ਦੋਵਾਂ ਨਾਲ ਗੱਲ ਕੀਤੀ ਜਾਵੇਗੀ, ਦੋਵਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਲਈ ਕਮੇਟੀ ਵੀ ਗਠਿਤ ਕੀਤੀ ਜਾਵੇਗੀ ਤਾਂ ਕਿ ਸਾਰੇ ਤੱਥ ਸਾਹਮਣੇ ਆ ਸਕਣ।
ਡਾਕਟਰਾਂ ਦੀ ਵੀਡੀਓ ਬਣਾਉਣ ਦਾ ਮਾਮਲਾ ਵੀ ਆਇਆ ਸੀ ਸਾਹਮਣੇ
ਹਸਪਤਾਲ ਦੇ ਸਰਜਰੀ ਆਪ੍ਰੇਸ਼ਨ ਥਿਏਟਰ 'ਚ 2 ਮਹੀਨੇ ਪਹਿਲਾਂ ਹੀ ਮਹਿਲਾ ਡਾਕਟਰਾਂ ਦੇ ਕੱਪੜੇ ਬਦਲਦੇ ਹੋਏ ਵੀਡੀਓ ਬਣਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਹਸਪਤਾਲ ਦੇ ਸਫਾਈ ਕਰਮਚਾਰੀ ਨਿਰਮਲ ਨੇ ਓ. ਟੀ. ਦੇ ਚੇਂਜਿੰਗ ਰੂਮ 'ਚ ਰੱਖੇ ਡਸਟਬੀਨ 'ਚ ਕੈਮਰਾ ਛੁਪਾ ਕੇ ਕਰੀਬ 6 ਡਾਕਟਰਾਂ ਸਮੇਤ ਨਰਸਾਂ ਦੀ ਵੀਡੀਓ ਬਣਾ ਲਈ ਸੀ, ਜਿਸ ਦੇ ਬਾਅਦ ਮਾਮਲਾ ਪੁਲਸ ਕੋਲ ਚਲਾ ਗਿਆ ਸੀ ਅਤੇ ਨਿਰਮਲ ਨੂੰ ਜੇਲ ਭੇਜ ਦਿੱਤਾ ਗਿਆ ਸੀ।

Punjab news, Punjabi news, BBC PUNJABI,

0 comments: