ਹਰਸਿਮਰਤ ਬਾਦਲ ਦੇ ਪਿੰਡ 'ਚ ਕਰੋੜਾਂ ਦੇ ਐਲਾਨ ਗੱਜਦੇ, ਬਾਕੀ ਰਹਿ ਜਾਂਦੇ ਸਿਰਫ ਰਾਹ ਤੱਕਦੇ

02:34 Unknown 0 Comments

ਬਠਿੰਡਾ-ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਗੋਦ ਲਏ ਪਿੰਡ 'ਮਾਨ' 'ਚ ਹੀ ਸਿਰਫ ਵਿਕਾਸ ਦੇ ਕੰਮਾਂ ਲਈ ਕਰੜਾਂ ਰੁਪਿਆਂ ਦੇ ਐਲਾਨ ਗੱਜਦੇ ਹਨ, ਜਦੋਂ ਕਿ ਬਾਕੀ ਦੇ ਪਿੰਡ ਸਿਰਫ ਇਨ੍ਹਾਂ ਗ੍ਰਾਂਟਾਂ ਦਾ ਰਾਹ ਹੀ ਤੱਕਦੇ ਰਹਿ ਜਾਂਦੇ ਹਨ ਅਤੇ ਉਨ੍ਹਾਂ 'ਚ ਅਜੇ ਸਿਰਫ ਸਰਵੇ ਹੀ ਹੋ ਰਹੇ ਹਨ।
ਹਰਸਿਮਰਤ ਬਾਦਲ ਦੇ ਇਸ ਪਿੰਡ ਨੂੰ ਹੁਣ ਤੱਕ ਲੱਖਾਂ ਦੀ ਗ੍ਰਾਂਟ ਮਿਲ ਚੁੱਕੀ ਹੈ ਅਤੇ ਪੰਜਾਬ ਦੇ ਬਾਕੀ ਪਿੰਡਾਂ 'ਚ ਅਜੇ ਸਿਰਫ ਸਰਵੇ ਹੀ ਚੱਲ ਰਿਹਾ ਹੈ। ਮੰਗਲਵਾਰ ਨੂੰ ਹੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪਿੰਡ ਮਾਨ 'ਚ 7.56 ਕਰੋੜ ਨਾਲ ਬਣਨ ਵਾਲੀਆਂ ਗਲੀਆਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਪਿੰਡ 'ਚ 65 ਲੱਖ ਨਾਲ ਕਮਿਊਨਿਟੀ ਹਾਲ, 12 ਲੱਖ ਪੰਚਾਇਤ ਘਰ ਲਈ ਅਤੇ 122 ਪਖਾਨੇ ਬਣਾਉਣ ਲਈ ਫੰਡ ਜਾਰੀ ਹੋ ਚੁੱਕਾ ਹੈ।
ਜਦੋਂ ਕਿ ਸੰਗਰੂਰ ਤੋਂ ਭਗਵੰਤ ਮਾਨ ਦੇ ਗੋਦ ਲਏ ਪਿੰਡ ਬੇਨੜਾ ਨੂੰ 12 ਲੱਖ ਦੀ ਗ੍ਰਾਂਟ ਵੀ ਨਹੀਂ ਮਿਲੀ, ਫਰੀਦਕੋਟ ਤੋਂ ਆਪ ਦੇ ਪ੍ਰੋ. ਸਾਧੂ ਸਿੰਘ ਦੇ ਗੋਦ ਲਏ ਪਿੰਡ ਫਤਿਹਗੜ੍ਹ ਕੋਰੇਟਾਨਾ 'ਚ ਸਿਰਫ ਸਰਵੇ ਦਾ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਪਟਿਆਲਾ ਤੋਂ ਆਪ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਪਿੰਡ ਮਰੋੜੀ ਨੂੰ ਸਿਰਫ 12 ਲੱਖ ਦੀ ਗ੍ਰਾਂਟ ਮਿਲੀ ਹੈ ਅਤੇ ਬਾਕੀ ਸੰਸਦ ਮੈਂਬਰਾਂ ਵਲੋਂ ਗੋਦ ਲਏ ਪਿੰਡਾਂ ਦਾ ਵੀ ਅਜਿਹਾ ਹੀ ਹਾਲ ਹੈ।

Punjabi News,Punjab News, BBC Punjabi,

0 comments: