ਬਾਦਲ ਹਕੂਮਤ ਲਈ ਅਗਨੀ ਪ੍ਰੀਖਿਆ ਹੈ 'ਖਾਲਸਾ' ਦੀ ਭੁੱਖ ਹੜਤਾਲ!

20:56 Unknown 0 Comments

ਲੁਧਿਆਣਾ (ਮੁੱਲਾਂਪੁਰੀ) - ਦੇਸ਼ ਦੀਆਂ ਅਤੇ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਬੰਦੀ ਸਿੱਖਾਂ ਦੀ ਰਿਹਾਈ ਲਈ ਲਗਭਗ 200 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਅਤੇ ਅੱਜ ਕੱਲ ਲੁਧਿਆਣੇ ਦੇ ਸਿਵਲ ਹਸਪਤਾਲ ਵਿਚ ਪਾਣੀ ਵੀ ਤਿਆਗ ਚੁੱਕੇ ਸੂਰਤ ਸਿੰਘ ਖਾਲਸਾ ਦਿਨੋਂ ਦਿਨ ਕਮਜ਼ੋਰੀ ਵੱਲ ਵਧ ਰਹੇ ਹਨ। ਖਾਲਸਾ ਦੀ ਹਮਾਇਤ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀ ਹਾਂ ਦਾ ਨਾਅਰਾ ਮਾਰ ਰਹੇ ਹਨ। ਜਿਸਦੇ ਚਲਦੇ ਕਈ ਗਰਮ ਖਿਆਲੀ ਜਥੇਬੰਦੀਆਂ ਨੇ ਪ੍ਰਦਰਸ਼ਨ, ਰੋਹ ਮੁਜ਼ਾਹਰੇ ਅਤੇ ਖਾਲਸਾ ਦੀ ਹਮਾਇਤ ਦੀ ਨਾਅਰੇਬਾਜ਼ੀ ਅਤੇ ਜੇਲ ਭਰਨ ਵਰਗੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ ਹਨ, ਇਸ ਸਭ ਦੇ ਚਲਦੇ ਖਾਲਸਾ ਆਪਣੀ ਪਹਿਲੀ ਤੇ ਪੁਰਾਣੀ ਮੰਗ 'ਤੇ ਬਜਿੱਦ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖ ਨੌਜਵਾਨਾਂ ਨੂੰ ਫੌਰੀ ਤੌਰ 'ਤੇ ਰਿਹਾਅ ਕੀਤਾ ਜਾਵੇ।
ਇਸ ਮੌਕੇ ਪੰਜਾਬ ਦੀ ਬਾਦਲ ਸਰਕਾਰ ਸੂਰਤ ਸਿੰਘ ਨੂੰ ਆਪਣੇ ਉੱਚ ਅਧਿਕਾਰੀ ਸਾਰੀ ਸਥਿਤੀ ਦੱਸ ਚੁੱਕੇ ਹਨ ਇਥੋਂ ਤਕ ਕਿ ਸੂਬੇ ਦੇ ਉਪ ਮੁੱਖ ਮੰਤਰੀ ਨੇ ਵੀ ਜੇਲਾਂ ਵਿਚ ਬੰਦੀਆਂ ਦੀ ਰਿਹਾਈ ਬਾਰੇ ਸਰਕਾਰ ਦਾ ਪੱਖ ਰੱਖਿਆ ਹੈ। ਪਰ ਖਾਲਸਾ ਅਤੇ ਉਸਦੀ ਕਮੇਟੀ ਇਸ ਨੂੰ ਮੰਨਣ ਲਈ ਕਿਸੇ ਵੀ ਕੀਮਤ 'ਤੇ ਤਿਆਰ ਨਹੀਂ। ਜਿਸ ਦੇ ਚਲਦੇ ਉਨ੍ਹਾਂ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਬਾਕੀ ਪੰਜਾਬ ਵਿਚ ਦੋ ਦਿੱਲੀ ਅਤੇ ਕਰਨਾਟਕਾ ਤੋਂ ਵਾਪਸ ਲਿਆਂਦੇ ਸਾਬਕਾ ਅੱਤਵਾਦੀਆਂ ਦੇ ਵਾਪਸ ਆਉਣ ਕਾਰਨ ਕੇਂਦਰ ਸਰਕਾਰ ਪੰਜਾਬ ਦੀ ਅਮਨ ਕਾਨੂੰਨ ਤੇ ਸੂਬਾ ਸਰਕਾਰ ਨੂੰ ਘੜੀ ਮੁੜੀ ਸੁਚੇਤ ਕਰ ਰਿਹਾ ਹੈ।
ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਤੇ ਰਾਜਸੀ ਆਗੂਆਂ ਦਾ ਕਹਿਣਾ ਹੈ ਕਿ ਖਾਲਸਾ ਵਲੋਂ ਇੰਨੀ ਲੰਬੀ ਚੱਲੀ ਭੁੱਖ ਹੜਤਾਲ 'ਤੇ ਅਜੇ ਤਕ ਕੋਈ ਸਿੱਟਾ ਨਾ ਨਿਕਲਣ ਕਾਰਨ ਬਾਦਲ ਹਕੂਮਤ ਲਈ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਤੇ ਸਰਕਾਰ ਦੇ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ। ਬਾਕੀ ਦੇਖਦੇ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕ ਦੂਰ ਅੰਦੇਸ਼ੀ ਕਾਬਲ ਨੇਤਾ ਨੇ ਉਹ ਖਾਲਸਾ ਵਲੋਂ ਰੱਖੀ ਲੰਬੀ ਭੁੱਖ ਹੜਤਾਲ ਨੂੰ ਖਤਮ ਕਰਾਉਣ ਜਾਂ ਜੇਲੀਂ ਬੰਦ ਨੌਜਵਾਨਾਂ ਦੀ ਰਿਹਾਈ ਇਨ੍ਹਾਂ ਦੋਨਾਂ 'ਚੋਂ ਕਿਹੜਾ ਹੱਲ ਲੱਭ ਕੇ ਖਾਲਸਾ ਦੀ ਲੰਮੀ ਭੁੱਖ ਹੜਤਾਲ ਨੂੰ ਕਿਵੇਂ ਖਤਮ ਕਰਵਾਉਂਦੇ ਹਨ?

Punjab news, Punjabi news, BBC PUNJABI,

0 comments: